ਉਹ ਪਿੰਡ ਬਹੁਤ ਹੀ ਸੋਹਣਾ ਸੀ,

ਜਿਹਨੂੰ ਪਿੰਡ ਨਾਨਕਾ ਕਹਿੰਦੇ ਸੀ।

ਛੋਟਾ ਜਿਹਾ ਘਰ ਸੀ ਇਕ ,

ਘਰ ਨੂੰ ਜਾਂਦੀ ਡਿਉੜੀ ਸੀ ,

ਰਾਹ ਉਤੇ ਇਕ ਬੈਠਕ ਸੀ ,

ਵਿਚ ਦੋ ਮੰਜਿਆਂ ਦੀ ਜੋੜੀ ਸੀ ,

ਉਸ ਘਰ ਵਿਚ ਮਾਂ ਦੇ ਬਾਪੂ ਜੀ ਨੂੰ ,

ਨਾਨਾ ਜੀ ਅਸੀਂ ਕਹਿੰਦੇ ਸੀ ,

ਉਹ ਪਿੰਡ ਬਹੁਤ ਹੀ ਸੋਹਣਾ ਸੀ,

ਜਿਹਨੂੰ ਪਿੰਡ ਨਾਨਕਾ ਕਹਿੰਦੇ ਸੀ।

ਮਾਮੇ ਸੁੱਖ ਨਾਲ ਚਾਰ ਮੇਰੇ ,

ਦੋ ਮਾਸੀਆਂ ਵੀ ਸਨ ਉਥੇ ,

ਮੈਨੂੰ ਲਗਦਾ ਸੀ ਦੁਨੀਆਂ ਵਿੱਚ ,

ਜੇ ਜੰਨਤ ਹੈ ਤਾਂ ਹੈ ਉਥੇ ,

ਨਾਨੀ ਮਾਂ ਦੀ ਗੋਦੀ ਵਿਚ,

ਮਾਂ ਵਾਲਾ ਹੀ ਨਿੱਘ ਲੈਂਦੇ ਸੀ ,

ਉਹ ਪਿੰਡ ਬਹੁਤ ਹੀ ਸੋਹਣਾ ਸੀ,

ਜਿਹਨੂੰ ਪਿੰਡ ਨਾਨਕਾ ਕਹਿੰਦੇ ਸੀ।

ਮਾਮੇ ਮਾਸੀਆਂ ਦੇ ਅਸੀਂ ਭੈਣ ਭਰਾ ,

ਬਹੁਤੀ ਖੱਪ ਪਾੲਿਅਾ ਕਰਦੇ ਸੀ,

ਕੱਲ ਜਾਂਵਾਗੇ ਕਰਦੇ ਕਰਦੇ ,

ਕਈ ਦਿਨ ਲੰਘਾੲਿਅਾ ਕਰਦੇ ਸੀ,

ਮਾਮੀਆਂ ਤੋਂ ਰੱਜ ਕੇ ਪਿਆਰ ਲਿਆ,

ਇਕ ਦੂਜੇ ਬਿਨ ਨਾ ਰਹਿੰਦੇ ਸੀ,

ਉਹ ਪਿੰਡ ਬਹੁਤ ਹੀ ਸੋਹਣਾ ਸੀ,

ਜਿਹਨੂੰ ਪਿੰਡ ਨਾਨਕਾ ਕਹਿੰਦੇ ਸੀ।

ਮੈਂਨੂੰ ਲਗਦਾ ਉਸ ਘਰ ਤੋਂ ਵੀ,

ਹੁਣ ਦੂਰ ਬਹੁਤ ਹੀ ਹੋ ਗਈ ਮੈਂ,

ਉਸ ਬਚਪਨ ਵਾਲੇ ਪਿਆਰ ਤੋਂ ਵੀ ,

ਮੈਨੂੰ ਲਗਦਾ ਬਾਂਝੀ ਹੋ ਗਈ ਮੈਂ,

ਉਥੇ ਤਾਂ ਆਂਡੀ ਗੁਆਂਡੀ ਵੀ,

‘ਸਤਵੀਰ’ ਨੂੰ ਰੋਣ ਨਾ ਦਿੰਦੇ ਸੀ ,

ਉਹ ਪਿੰਡ ਬਹੁਤ ਹੀ ਸੋਹਣਾ ਸੀ,

ਜਿਹਨੂੰ ਪਿੰਡ ਨਾਨਕਾ ਕਹਿੰਦੇ ਸੀ।

LEAVE A REPLY

Please enter your comment!
Please enter your name here