ਸੋਲ

ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ  ਡੋਨਾਲਡ ਟਰੰਪ ਤੇ ਆਪਣੇ ਨੇਤਾ ਕਿਮ ਜੋਂਗ ਉਨ ਵਿਚਾਲੇ ਹੋਣ ਵਾਲੀ ਬਹੁਤ ਸਿਖਰ ਵਾਰਤਾ ਨੂੰ ਰੱਦ ਕਰਨ ਦੀ ਧਮਕੀ ਦਿੱਤੀ। ਦੱਖਣੀ ਕੋਰੀਆ ਦੀ ਸਮਾਚਾਰ ਏਜੰਸੀ ਯੋਨਹਾਪ ਨੇ ਇਹ ਖਬਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 12 ਜੂਨ ਨੂੰ ਸਿੰਗਾਪੁਰ ‘ਚ ਬੈਠਕ ਹੋਣ ਵਾਲੀ ਹੈ। ਯੋਨਹਾਪ ਨੇ ਉੱਤਰੀ ਕੋਰੀਆ ਦੀ ਅਧਿਕਾਰਕ ਨਿਊਜ਼ ਏਜੰਸੀ ਕੇ.ਸੀ.ਐੱਨ.ਏ. ਦੇ ਹਵਾਲੇ ਤੋਂ ਕਿਹਾ ਹੈ ਕਿ ਪਯੋਂਗਯਾਂਗ ਨੇ ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਮੈਕਸ ਠੰਡਰ ਸੰਯੁਕਤ ਫੌਜੀ ਅਭਿਆਸ ਨੂੰ ਲੈ ਕੇ ਸੋਲ ਨਾਲ ਉੱਚ ਪੱਧਰੀ ਵਾਰਤਾ ਵੀ ਰੱਦ ਕਰ ਦਿੱਤੀ ਹੈ।

LEAVE A REPLY

Please enter your comment!
Please enter your name here