ਮੂਲਨਿਵਾਸੀ ਭੈਣ- ਭਰਾਵੋ,
ਨਾ ਸਿੰਗ ਆਪਸ ਵਿਚ ਫਸਾਵੋ!
ਲੱਤਾਂ ਇੱਕ ਦੂਜੇ ਦੀਆਂ ਖਿੱਚੋ ਨਾ,
ਨਾ ਆਪਸ ਵਿਚ ਵੈਰ ਕਮਾਵੋ!

ਸਾਡੀ ਆਪਸੀ ਫੁੱਟ ਦਾ ਦੁਸ਼ਮਣ ਨੇਂ, 
ਬੜਾ ਚੰਗਾ ਲਾਭ ਉਠਾਇਆ ਐ,
ਸਾਨੂੰ ਵੇਖ ਆਪਸ ਵਿਚ ਲੜਦਿਆਂ ਨੂੰ,
ਦੁਸ਼ਮਣ ਨੇ ਲਾਭ ਉਠਾਇਆ ਐ!

ਹੱਲ ਖੁਦ ਕੋਈ ਕੱਢਣਾ ਪੈਣਾ ਐ,
ਨਾ ਮੁੜ ਕਾਸ਼ੀ ਰਾਮ ਨੇ ਆਉਣਾ ਐ,
ਹੁਣ ਗੱਲਾਂ ਦੇ ਨਾਲ ਨਈਂ ਵਸਣਾ,
ਜਿਹੜਾ ਬੇਗ਼ਮਪੁਰਾ ਵਸਾਉਣਾਂ ਐ!

ਜੇਕਰ ਇੱਕ ਨਾਂ ਹੋਏ “ਫਿਰੋਜਪੁਰੀ”
ਪੈਣਾ ਆਖਿਰ ਨੂੰ ਪਛਤਾਉਣਾਂ ਐ!
ਜੇਕਰ ਵੀਹ ਸੌ ਉੱਨੀ ਖੁੰਝ ਗਿਆ,
ਵੇਲਾ ਮੁੜਕੇ ਹੱਥ ਨਹੀਂ ਆਉਣਾ ਐ!

ਘਰੋਂ ਬਾਹਰ ਨਿੱਕਲਣਾਂ ਪੈਣਾਂ ਐ,
ਜਾਬਰ ਨੂੰ ਸਬਕ ਸਿਖਾਉਂਣ ਲਈ,
ਹੁਣ ਹਰ ਇੱਕ ਨੂੰ ਖੜਨਾਂ ਪੈਣਾ ਐ,
ਨੀਲਾ ਝੰਡਾ ਲਹਿਰਾਉਂਣ ਲਈ!

ਤਿੱਖੇ ਜਹਿਰ ਭਰੇ,ਦੰਦ ਕੱਢਕੇ,
ਕਾਬੂ ਨਾਗਾਂ ਤੇ ਪਾਉਣਾਂ ਪੈਣਾ ਐ,
ਸਾਨੂੰ ( SC/ST/OBC)ਨੂੰ ਰੱਲ਼ਕੇ,
ਮਨੂੰਵਾਦ ਹਰਾਉਣਾ ਪੈਣਾ ਐ!

 

LEAVE A REPLY

Please enter your comment!
Please enter your name here