ਕਦੇ ਭੁੱਲਕੇ ਵਰਣਾਂ-ਜਾਤਾਂ ਨੂੰ,
ਛੱਡ-ਛੁੱਡਕੇ ਅੰਧ-ਵਿਸ਼ਵਾਸਾਂ ਨੂੰ!
ਅਕਲਾਂ ਨਾਲ ਵੀ ਪਰਖ ਲਈਏ,
ਕਦੇ ਚਮਤਕਾਰਾਂ-ਕਰਾਂਮਾਤਾਂ ਨੂੰ!

ਤੱਥਾਂ ਨੂੰ ਜਾਂਚਣ-ਪਰਖਣ ਲਈ
ਲਾ ਬੁੱਧੀ ਵਾਲੇ ਤਰਕ ਲਈਏ !!
ਗਿਆਨ-ਅਗੋਚਰ ਸਮਝਣ ਲਈ,
ਆਪਣਾ ਵੀ ਖੋਪੜ ਵਰਤ ਲਈਏ!

ਸੱਚ ਬੋਲੀਏ,ਝੁਕੀਏ,ਵਿਕੀਏ ਨਾਂ,
ਰੱਖੀਏ ਰਹਿਬਰਾਂ ਵਾਲਾ ਅਸੂਲ !
ਸਦਾ ਸੱਚ ਦੇ ਮਾਰਗ ਚੱਲੀਏ,
ਕਰੀਏ ਝੂਠ ਨਾਂ ਕਦੇ ਕਬੂਲ !!

ਸਭ ਝੂਠੇ ਕਰਮਾਂ – ਕਾਂਡਾ ਤੋਂ,
ਬੱਚਿਆਂ ਨੂੰ ਰੱਖੀਏ ਦੂਰ !!
ਕਿਤੇ ਸਾਡੇ ਵਾਂਗ ਨਾ ਸਿੱਖ ਜਾਵਣ,
ਇਹ ਵੀ ਵਹਿਮ ਤੇ ਭਰਮ ਫ਼ਜੂਲ!

ਬੱਚਿਆਂ ਨੂੰ ਚੰਗੀ ਮੱਤ ਦੱਸੀਏ ,
ਦੱਸੀਏ ਕਦੇ ਨਾਂ ਊਲ-ਜਲੂਲ !!
ਸੋਚਾਂ ਵਿਗਿਆਨਕ ਬਣ ਜਾਵਣ,
ਭੇਜੋ ਬੱਚਿਆਂ ਤਾਈਂ ਸਕੂਲ !!

ਕਰੇ ਅਰਜ”ਦਿਆਲ ਫਿਰੋਜਪੁਰੀ”
ਤੁਸੀ ਕਰ ਲੈਣਾ ਮਨਜੂਰ !!
ਸਦਾ ਉੱਚੀ- ਸੁੱਚੀ ਸੋਚ ਰੱਖੋ,
ਬਣਿਓ ਕਦੇ ਨਾਂ ਐਪਰਲ ਫੂਲ !

 

LEAVE A REPLY

Please enter your comment!
Please enter your name here