ਪ੍ਰੋਮੋਟ ਪ੍ਰੋਡਕਸ਼ਨ ਤੇ ਜੱਸੀ ਧੀਮਾਨ ਦੀ ਪੇਸ਼ਕਸ਼ ਨਵਾਂ ਰੋਮਾਂਟੀਕ ਗੀਤ 14 ਫਰਵਰੀ ਨੂੰ ਦੁਨੀਆ ਭਰ ਵਿਚ ਰਲੀਜ

ਮਿਲਾਨ (ਇਟਲੀ), 14 ਫਰਵਰੀ (ਬਲਵਿੰਦਰ ਸਿੰਘ ਢਿੱਲੋ):- ਇਟਲੀ ਰਹਿ ਰਹੇ ਸੁਰੀਲਾ ਪ੍ਰੋਡਕਸ਼ਨ ਦੇ ਤਰਸੇਮ ਸੁਰੀਲਾ ਨੇ ਦੱਸਿਆ ਕਿ ਐਮ ਐਸ ਬਿਲਗਾ ਦਾ ” ਪਿਆਰ ਹੋ ਗਿਆ ” ਗੀਤ ਸਿੰਗਲ ਟਰੈਕ 14 ਫਰਵਰੀ ਨੂੰ ਰਲੀਜ ਹੋਇਆ ਹੈ। ਇਸ ਗੀਤ ਨੂੰ ਯੂ ਟਿਊਬ ਅਤੇ ਸਾਰੀਆਂ ਸਾਈਟਾਂ ਤੇ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਤੇ ਉਨ੍ਹਾਂ ਦੱਸਿਆ ਕਿ ਗਾਇਕ ਐਮ ਐਸ ਬਿਲਗਾ ਦਾ ਇਹ ਸਿੰਗਲ ਟਰੈਕ ਵੈਲਨ ਟਾਇਨਸ ਡੇ ਨੂੰ ਸਮਰਪਿਤ ਹੈ। ਇਹ ਗੀਤ ਪ੍ਰੋਮੋਟ ਪ੍ਰੋਡਕਸ਼ਨ ਤੇ ਜੱਸੀ ਧੀਮਾਨ ਦੀ ਪੇਸ਼ਕਸ਼ ਹੈ। ਇਸ ਗੀਤ ਨੂੰ ਪ੍ਰੋਮੋਟ ਪ੍ਰੋਡਕਸ਼ਨ ਰਿਕਾਰਡ ਕੰਪਨੀ ਵਲੋ ਯੂ ਟਿਊਬ ਅਤੇ ਟੀਵੀ ਚੈਨਲਾਂ ਤੇ ਰਲੀਜ ਕੀਤਾ ਗਿਆ ਹੈ। ਇਸ ਗੀਤ ਨੂੰ ਦੀਪ ਐਨ ਦਿੱਲੀ ਨੇ ਕਲਮ ਬੱਧ ਕੀਤਾ ਹੈ। ਐਡੀਟਰ ਮਾਲਵਿੰਦਰ ਚੰਨੋ ਨੇ ਕੀਤਾ ਹੈ।

ਪ੍ਰੋਮੋਟ ਪ੍ਰੋਡਕਸ਼ਨ ਜੱਸੀ ਧੀਮਾਨ ਨੇ ਦੱਸਿਆ ਕਿ ਇਹ ਗੀਤ ਵੈਲਨ ਟਾਇਨਸ ਡੇ ਤੇ ਪ੍ਰੇਮੀਆ ਲਈ ਗਿਫਟ ਹੈ। ਇਹ ਰੋਮਾੰਟਿਕ ਸੋਂਗ ਸੁਰੀਲਾ ਪ੍ਰੋਡਕਸ਼ਨ ਤੇ ਪ੍ਰੋਮੋਟ ਪ੍ਰੋਡਕਸ਼ਨ ਦੀ ਟੀਮ ਵਲੋਂ ਇਟਲੀ ਦੇ ਬਹੁਤ ਖੂਬਸੂਰਤ ਵੱਖ ਵੱਖ ਸ਼ਹਿਰਾਂ ਵਿਚ ਸ਼ੂਟ ਕੀਤਾ ਗਿਆ ਤੇ ਇਸ ਵਿਚ ਮਾਡਲ ਜੈਸਮੀਨ ਤੇ ਆਗਿਆ ਸਿੰਘ ਨੇ ਬਹੁਤ ਵਧੀਆ ਅਦਾਕਾਰੀ ਕੀਤੀ ਹੈ। ਤੇ ਸਾਡੇ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ

ਐਮ ਐਸ ਬਿਲਗਾ ਦਾ ” ਪਿਆਰ ਹੋ ਗਿਆ ” ਗੀਤ ਸਿੰਗਲ ਟਰੈਕ ਰਲੀਜ ਦੀ ਵੀਡੀਉ ਦੇਖਣ ਲਈ ਕਲਿੰਕ ਕਰੋ:-

LEAVE A REPLY

Please enter your comment!
Please enter your name here