ਐਵੇਂ ਮੇਰੇ ਕਿਰਦਾਰ ਤੇ ਸ਼ੱਕ ਨਾ ਕਰੀਂ

ਬੁੱਲ੍ਹੀਆਂ ਦੀ ਚੁੱਪ ਨੂੰ ਤੋੜ

ਤੇ ਆਪਣੀ ਮੁਹੱਬਤ ਤੇ ਗੁਮਾਨ ਨਾ ਕਰ

ਅਤੀਤ ਚ ਘੜਦਾ ਰਿਹਾ

ਇਸ਼ਕ ਦੇ ਕਿੱਸੇ

ਓਦੋਂ ਨਹੀਂ ਸਨ ਲੱਗਦੇ

ਕਿਰਦਾਰ ਤੇ ਪ੍ਸ਼ਨ ਚਿੰਨ

ਬਸ ਦਿਲ ਦੇ ਵਲਵਲਿਆਂ ਨੂੰ ਬਿਆਨ ਕਰ

ਕਿਰਦਾਰ ਦੀ ਪ੍ੀਭਾਸਾ ਲਈ

ਮੇਰੇ ਸ਼ਬਦ ਨੇ ਅਧੂਰੇ

ਪਰ ਸਹਿਜੇ ਹੀ ਸਿਰਜ ਲੈਂਦਾ ਸਾਂ

ਸ਼ਬਦਾਂ ਦੇ ਜ਼ਰੀਏ ਇਸ਼ਕ ਦੇ ਕਿੱਸੇ

ਜਦੋਂ ਮੁਲਾਕਾਤ ਲਈ ਆਉਂਦੀ

ਸ਼ਾਇਦ ਨਾਰਾਜ ਸੈਂ

ਬੁੱਲੀਆਂ ਦੀ ਚੁੱਪ ਨੇ ਦੱਸਿਆ

ਗੋਰ ਮੇਂ ਪਈ ਮੇਰੀ ਲਾਸ਼ ਦਾ ਫਿਕਰ ਨਾ ਕਰੀਂ

ਆਪਣੇ ਹੀ ਕਹੇ ਸ਼ਬਦਾਂ ਤੇ ਗੌਰ ਕਰੀਂ

ਫਿਰ ਨਾ ਕਹਿਣਾ

ਸ਼ਬਦਾਂ ਦੇ ਅਰਥ ਬਦਲ ਗਏ

ਤੇ ਅਰਥਾਂ ਦੇ ਆਕਾਰ

ਸਮਸ਼ਾਨ ਚ ਪਈ ਰਾਖ ਨੂੰ ਫਰੋਲੀਂ

ਕਿਸੇ ਕੋਨੇ ਫੁੱਲ ਵੀ ਪਏ ਹੋਣਗੇ

ਫੁੱਲਾਂ ਚੋਂ ਪਿਆਰ ਦੀ ਮਹਿਕ ਨੂੰ

ਮਹਿਸੂਸ ਕਰੀਂ

ਐਵੇਂ ਮੇਰੇ ਕਿਰਦਾਰ ਤੇ ਸ਼ੱਕ ਨਾ ਕਰੀਂ…… 

LEAVE A REPLY

Please enter your comment!
Please enter your name here