ਟੋਰਾਂਟੋ

ਬੀਤੀ ਸ਼ਾਮ ਓਂਟਾਰੀਓ ਸੂਬੇ ਦੀ ਵਿਧਾਨ ਸਭਾ (ਕੁਈਨਜ਼ ਪਾਰਕ) ਵਿਖੇ ਸੂਬੇ ਦੇ ਨਵੇਂ ਬਣੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਨੇ ਇੱਥੋਂ ਦੇ ਐਥਨਿਕ ਮੀਡੀਆ ਨਾਲ ਆਪਣੀ ਪਹਿਲੀ ਗੋਲਮੇਜ਼ ਮਿਲਣੀ ਦੌਰਾਨ ਸੂਬੇ ਦੀ ਨਵੀਂ ਪੀ. ਸੀ. (ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ) ਸਰਕਾਰ ਵਲੋਂ ਅਹਿਮ ਤਬਦੀਲੀਆਂ ਲਿਆਉਣ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਇੰਨ-ਬਿਨ ਪੂਰਾ ਕਰਨ ਲਈ ਉਨ੍ਹਾਂ ਦੀ ਸਰਕਾਰ ਵਚਨਬੱਧ ਹੈ। ਓਂਟਾਰੀਓ ਸੂਬੇ ‘ਚ ਬ੍ਰਿਟਿਸ਼ ਕੋਲੰਬੀਆ ਅਤੇ ਮੋਨੀਟੋਬਾ ਸੂਬਿਆਂ ਵਾਂਗ ਸਿੱਖਾਂ ਨੂੰ ਦਸਤਾਰ ਸਜਾ ਕਿ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦਿੱਤੇ ਜਾਣ ਦੇ ਵਾਅਦੇ ਬਾਰੇ ਪੁੱਛੇ ਗਏ ਇਕ ਸਵਾਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਕ੍ਰਿਸਮਿਸ ਤੋਂ ਪਹਿਲਾਂ ਇਸ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਚੇਤੇ ਰਹੇ ਬੀਤੇ ਕਈ ਦਹਾਕਿਆਂ ਤੋਂ ਓਂਟਾਰੀਓ ਸੂਬੇ ‘ਚ ਵੱਸਦੇ ਸਿੱਖਾਂ ਦੀ ਇਹ ਮੰਗ ਰਹੀ ਸੀ ਕਿ ਸਿੱਖਾਂ ਨੂੰ ਦਸਤਾਰ ਸਮੇਤ ਮੋਟਰ ਸਾਈਕਲ ਚਲਾਉਣ ਦੀ ਸੂਬੇ ‘ਚ ਇਜ਼ਾਜਤ ਦਿੱਤੀ ਜਾਵੇ ਪਰ ਬੀਤੀਆਂ ਸਰਕਾਰਾਂ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਇਸ ਮੰਗ ‘ਤੇ ਗੌਰ ਨਹੀਂ ਕਰ ਰਹੀਆਂ ਸਨ। 
ਤੁਹਾਨੂੰ ਦੱਸ ਦਈਏ ਕਿ ਜੂਨ ਮਹੀਨੇ ਹੋਈਆਂ ਓਂਟਾਰੀਓ ਚੋਣਾਂ ‘ਚ ਪੀ.ਸੀ. ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪਾਰਟੀ ਨੂੰ 76 ਸੀਟਾਂ ਜਿੱਤਣ ‘ਚ ਕਾਮਯਾਬੀ ਮਿਲੀ ਜਦ ਕਿ ਇੱਥੇ 15 ਸਾਲਾਂ ਤੋਂ ਰਾਜ ਕਰ ਰਹੀ ਲਿਬਰਲ ਪਾਰਟੀ ਨੂੰ ਝਟਕਾ ਲੱਗਾ ਕਿਉਂਕਿ ਉਹ ਸਿਰਫ 7 ਸੀਟਾਂ ਹੀ ਪ੍ਰਾਪਤ ਕਰ ਸਕੀ।

LEAVE A REPLY

Please enter your comment!
Please enter your name here