ਓਏ ਨਹੀਓ ਕਰੀਦਾ ਗੁਰੇਜ ਮੰਗ ਲਈਦੀ ਆ ਮਾਫੀ ।
ਜਿਥੇ ਝੁਕਣਾ ਜਰੂਰੀ ਓਥੇ ਚਲਦੀ ਨਹੀਂ ਲਾਠੀ ।
ਜਿਥੇ ਹੋਵੇ ਕੋਈ ਕਸੂਰ ਅਸੀਂ ਕੀਤਾ ਮੇਰੇ ਯਾਰਾ
ਓਥੇ ਬੋਲ ਬੋਲ ਝੂਠ ਕਦੇ ਫੇਰੀਦੀ ਨਹੀਂ ਸਾਫ਼ੀ।
ਹੋਈ ਗ਼ਲਤੀ ਜੇ ਤੈਥੋਂ ਗੁਨਾਹਗਾਰ ਬਣ ਯਾਰਾ
ਬੇਗੁਨਾਹੀ ਵਾਲਾ ਬਾਣਾ ਪਾਕੇ ਘੁੰਮਣਾ ਨਹੀਂ ਕਾਫੀ ।
ਬੇਕਸੂਰ ਨੂੰ ਜੋ ਬੋਲ ਝੂਠ ਸਜਾ ਆ ਦਵਾਉਂਦਾ
ਉੱਤੇ ਵਾਲਾ ਥਾਣੇਦਾਰ ਓਹਦੇ ਮਾਰਦਾ ਈ ਲਾਠੀ।
ਜਦੋਂ ਜਾਂਦਾ ਈ ਕਚੈਰੀ ਇਹ ਕੇਸ ਮੇਰੇ ਯਾਰਾ
ਜੱਜ ਜਾਣ ਜਾਂਦਾ ਕੇਹੜੇ ਨਾਲ ਹੋਈ ਬੇਨਸਾਫੀ।
ਸਜਾ ਸਿਰੇ ਦੀ ਸੁਣਾਉਂਦਾ ਉਹ ਝੂਠੇ ਨੂੰ ਓਏ ਯਾਰਾ
ਓਥੇ ਜਾਕੇ ਬੱਸ ਸੱਚੇ ਦੀ ਹੀ ਹੁੰਦੀ ਆ ਖਲਾਸੀ ।
ਓਥੇ ਜਿੱਤਦਾ ਆ ਓਹੀ ਜਿਹੜਾ ਹੁੰਦਾ ਬੇਗੁਨਾਹ
ਤੇ ਜਿਹੜਾ ਹੁੰਦਾ ਗੁਨਾਹਗਾਰ ਓਹੀਓ ਚੜ੍ਹਦਾ ਆ ਫਾਸੀ ।

———0000—————

LEAVE A REPLY

Please enter your comment!
Please enter your name here