ਨਵੀਂ ਦਿੱਲੀ/ਅਹਿਮਦਾਬਾਦ— ਗੁਜਰਾਤ ਵੱਲ ਵਧ ਰਹੇ ਓਖੀ ਤੂਫਾਨ ਨੂੰ ਲੈ ਕੇ ਇਲਾਕੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਚੋਣ ਕਮਿਸ਼ਨ ਵੀ ਚਿੰਤਤ ਦਿਖ ਰਿਹਾ ਹੈ। ਜਾਣਕਾਰੀ ਮੁਤਾਬਕ ਓਖੀ ਤੂਫਾਨ ਮੰਗਲਵਾਰ ਦੇਰ ਰਾਤ ਗੁਜਰਾਤ ਤੱਟ ਨਾਲ ਟਕਰਾ ਸਕਦਾ ਹੈ।

PunjabKesari
ਓਖੀ ਤੂਫਾਨ ਮੰਗਲਵਾਰ ਨੂੰ ਗੁਜਰਾਤ ਦੇ ਸੂਰਤ ਨੇੜੇ ਦੱਖਣੀ ਤੱਟ ਦੇ ਨੇੜੇ ਪਹੁੰਚ ਗਿਆ ਹੈ ਤੇ ਕਰੀਬ ਅੱਧੀ ਰਾਤ ਨੂੰ ਸੂਬੇ ‘ਚ ਇਸ ਦੇ ਦਸਤਕ ਦੇਣ ਦਾ ਖਦਸ਼ਾ ਹੈ। ਸਥਾਨਕ ਮੌਸਮ ਵਿਭਾਗ ਵਲੋਂ ਜਾਰੀ ਤਾਜ਼ਾ ਅਨੁਮਾਨ ਮੁਤਾਬਕ ਸੂਰਤ ਤੋਂ ਸਿਰਫ 390 ਕਿਲੋਮੀਟਰ ਦੂਰ ਹੈ। ਮੌਸਮ ਵਿਭਾਗ ਮੁਤਾਬਕ ਇਸ ਦੇ ਉੱਤਰ ਤੇ ਉੱਤਰ-ਪੱਛਮ ਵੱਲ ਵਧਣ ਤੇ ਹੌਲੀ-ਹੌਲੀ ਕਮਜ਼ੋਰ ਪੈਣ ਤੇ ਫਿਰ ਪੰਜ ਦਸੰਬਰ ਦੀ ਰਾਤ ਗਹਿਰੇ ਦਬਾਅ ਦੇ ਰੂਪ ‘ਚ ਦੱਖਣੀ ਗੁਜਰਾਤ ਤੇ ਸੂਰਤ ਦੇ ਨੇੜੇ ਮਹਾਰਾਸ਼ਟਰ ਦੇ ਤੱਟਾਂ ਤੱਕ ਪਹੁੰਚਣ ਦਾ ਖਦਸ਼ਾ ਹੈ। ਮੌਸਮ ਵਿਭਾਗ ਨੇ ਜ਼ਿਆਦਾਤਰ ਥਾਵਾਂ ‘ਤੇ ਮਧਮ ਮੀਂਹ ਦਾ ਅਨੁਮਾਨ ਲਗਾਇਆ ਹੈ ਜਦਕਿ ਦੱਖਣੀ ਗੁਜਰਾਤ ‘ਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪਵੇਗਾ ।

PunjabKesari

ਵਿਭਾਗ ਦੇ ਪੂਰਵਅਨੁਮਾਨ ਮੁਤਾਬਕ ਕਈ ਜ਼ਿਲਿਆਂ ‘ਚ ਅੱਜ ਸਵੇਰ ਤੋਂ ਹਲਕੀ ਵਰਖਾ ਸ਼ੁਰੂ ਹੋਈ। ਹਾਲਾਂਕਿ ਪੂਰੇ ਸੂਬੇ ‘ਚ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੂਫਾਨ ਗੁਜਰਾਤ ਤੱਟ ‘ਤੇ ਪਹੁੰਚੇਗਾ ਤਾਂ ਹਵਾ ਦੀ ਰਫਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਹੋਵੇਗੀ ਤੇ ਦੱਖਣੀ ਗੁਜਰਾਤ ‘ਚ ਇਹ ਰਫਤਾਰ 70 ਕਿਲੋਮੀਟਰ ਦੀ ਰਫਤਾਰ ਤੱਕ ਪਹੁੰਚ ਸਕਦੀ ਹੈ।

NO COMMENTS

LEAVE A REPLY