ਓਏ ਤੂੰ ਵੀ ਓਹਦਾ ਮੈਂ ਵੀ ਓਹਦਾ ਅਸੀਂ ਦੋਵੇਂ ਈ ਗੁਲਾਮ 
ਤੂੰ ਵੀ ਮੈਂ ਵੀ ਓਹਦੇ ਲਈ ਆਂ ਯਾਰਾ ਇੱਕੋ ਈ ਸਮਾਨ 
ਓਹਦੀ ਮਰਜ਼ੀ ਬਿਨਾ ਨਹੀਂ ਆਏ ਦੁਨੀਆ ਤੇ  ਯਾਰਾ 
ਓਹਦੀ ਮਰਜ਼ੀ ਬਿਨਾ ਨਹੀਂ ਅਸੀਂ ਦੇਖਿਆ ਜਹਾਨ 
ਓਹਦੀ ਮਰਜ਼ੀ ਬਿਨਾ ਤਾਂ ਪੱਤਾ ਉਡਦਾ ਨਹੀਂ ਐਥੇ 
ਓਹਦੇ ਹੁਕਮ ਤੇ ਚੱਲੇ ਹਰ ਨ੍ਹੇਰੀ ਤੇ ਤੂਫ਼ਾਨ 
ਕਿਦਾਂ ਮਰਜ਼ੀ ਬਗੈਰ ਓਹਦੀ ਪੁੱਟੇਗਾਂ ਤੂੰ ਡਿੰਘ 
ਬਿਨਾ ਸਹਿਮਤੀ ਦੇ ਓਹਦੀ ਸਾਥ ਦਿੰਦੀ ਨਹੀਂ ਓਏ ਜਾਨ 
ਕਿਦਾਂ ਕਦਮਾਂ ਨੇ ਸਾਥ ਦੇਕੇ ਤੋਰਨਾ ਈ ਤੈਨੂੰ 
ਜੇ ਨਾ ਛੱਡੀ ਓਹਨੇ ਸਾਹ ਚ ਤੇਰੇ ਭੋਰਾ ਜਿਹੀ ਵੀ ਜਾਨ 
ਕਿਦਾਂ ਮੱਲ ਲਏਂਗਾ ਐਡੀ ਵੱਡੀ ਧਰਤੀ ਓਏ  ਓਹਦੀ  
ਕਿਸੇ ਹੋਰ ਦਾ ਨਹੀਂ ਹੋਣਾ ਓਹਦੇ ਹੱਕ ਜੋ ਸਮਾਨ 
ਮੇਰਾ ਕਰਲਾ ਯਕੀਨ ਤੈਨੂੰ ਦੱਸਿਆ ਜੋ ਸੱਚ 
ਉਹਤੇ ਕਰ ਭਾਵੇਂ ਕੇਸ ਭਾਵੇਂ ਕੱਢ ਓਹਦੀ ਜਾਨ 
ਨਹੀਓ ਹੋਣਾ ਤੇਰਾ ਕਬਜਾ ਜਮੀਨ ਓਹਦੀ ਉੱਤੇ 
ਤੈਨੂੰ ਮਿਣਤੀ ਚ ਜੱਜ ਨੇ ਵੀ ਦੇਣਾ ਸ਼ਮਸ਼ਾਨ 

LEAVE A REPLY

Please enter your comment!
Please enter your name here