ਨਵੀਂ ਦਿੱਲੀ

ਕਠੂਆ ‘ਚ 8 ਸਾਲ ਦੀ ਬੱਚੀ ਦੇ ਨਾਲ ਜਿਸ ਤਰ੍ਹਾਂ ਦੀ ਹੈਵਾਨੀਅਤ ਹੋਈ ਹੈ, ਉਸ ਨਾਲ ਪੂਰੀ ਮਾਨਵਤਾ ਸ਼ਰਮਸਾਰ ਹੋਈ ਹੈ। ਜਿਥੇ ਇਕ ਬੱਚੀ ਨਾਲ ਹੋਈ ਅਜਿਹੀ ਦਰਿੰਦਗੀ ਕਾਰਨ ਲੋਕ ਦਹਿਸ਼ਤ ‘ਚ ਹਨ, ਉਥੇ ਹੀ ਹੁਣ ਖਬਰ ਆ ਰਹੀ ਹੈ ਕਿ ਇਸ ਮਾਮਲੇ ‘ਚ ਪੀੜਤਾ ਵਲੋਂ ਕੇਸ ਲੜ ਰਹੀ ਵਕੀਲ ਦੀਪਿਕਾ ਸਿੰਘ ਰਾਜਾਵਤ ਨੂੰ ਧਮਕੀਆਂ ਮਿਲ ਰਹੀਆਂ ਹਨ । ਦੀਪਿਕਾ ਨੇ ਐਤਵਾਰ ਨੂੰ ਮੀਡੀਆ ਦੇ ਸਾਹਮਣੇ ਆ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉਸ ‘ਤੇ ਇਸ ਕੇਸ ਨੂੰ ਛੱਡਣ ਲਈ ਦਬਾਵ ਬਣਾਇਆ ਜਾ ਰਿਹਾ ਹੈ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਇਸ ਵਿਚਾਲੇ ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਸੁਪਰੀਮ ਕੋਰਟ ਨੂੰ ਅਪੀਲ ਕਰੇਗੀ । ਉਸ ਨੇ ਦੱਸਿਆ ਕਿ ਮੈਂ ਨਹੀਂ ਜਾਣਦੀ ਕਿ ਮੈਂ ਕਦੋਂ ਤਕ ਜਿੰਦਾ ਹਾਂ, ਮੇਰਾ ਕਦੇ ਵੀ ਬਲਾਤਕਾਰ ਕੀਤਾ ਜਾ ਸਕਦਾ ਹੈ, ਭੀੜ ਮੈਨੂੰ ਮਾਰ ਸਕਦੀ ਹੈ ਅਤੇ ਮੈਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਧਮਕੀਆਂ ਮੈਨੂੰ ਸ਼ਨੀਵਾਰ ਨੂੰ ਮਿਲੀਆਂ ਸਨ। ਉਹ ਕਹਿ ਰਹੇ ਸਨ ਕਿ ਮੈਨੂੰ ਨਹੀਂ ਛੱਡਣਗੇ। ਮੈਂ ਸੋਮਵਾਰ ਨੂੰ ਇਹ ਦੱਸਣ ਸੁਪਰੀਮ ਕੋਰਟ ਜਾ ਰਹੀ ਹਾਂ ਕਿ ਮੇਰੀ ਜਾਨ ਨੂੰ ਖਤਰਾ ਹੈ।

LEAVE A REPLY

Please enter your comment!
Please enter your name here