ਰਿਆਦ

ਖਾੜੀ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸਾਊਦੀ ਅਰਬ ਤੇ ਉਸ ਦੇ ਮਿੱਤਰ ਦੇਸ਼ਾਂ ਨੇ ਆਪਣੇ ਪੁਰਾਣੇ ਸਹਿਯੋਗੀ ਦੇਸ਼ ਕਤਰ ਦਾ ਇਕ ਵਾਰ ਫਿਰ ਕਤਰ ਤੋਂ ਕਿਨਾਰਾ ਕੀਤਾ ਹੈ। ਕੁਵੈਤ ਸਿਟੀ ‘ਚ ਮੰਗਲਵਾਰ ਤੋਂ ਗਲਫ ਕਾਰਪੋਰੇਸ਼ਨ ਕਾਉਂਸਿਲ (ਜੀ.ਸੀ.ਸੀ.) ਕਮੇਟੀ ਆਯੋਜਿਤ ਹੋ ਰਹੀ ਹੈ, ਪਰ ਕਤਰ ਦੇ ਅਮੀਰ ਦੀ ਮੌਜੂਦਗੀ ਦੇ ਬਾਵਜੂਦ ਸਾਊਦੀ ਦੇ ਸੁਲਤਾਨ ਸਲਮਾਨ ਸਣੇ ਵੱਡੇ ਨੇਤਾ ਇਸ ਤੋਂ ਦੂਰ ਰਹੇ।
ਇਸ ਨਾਲ 36 ਸਾਲ ਪੁਰਾਣੇ ਜੀ.ਸੀ.ਸੀ. ਦਾ ਭਵਿੱਖ ਅੱਧ ‘ਚ ਲਟਕ ਗਿਆ ਹੈ। ਕੁਵੈਤ ਦੇ ਅਮੀਰ ਸ਼ੇਖ ਤਾਮਿਮ ਬਿਨ ਹਾਮਿਦ ਅਲ ਧਾਨੀ ਨੇ ਆਯੋਜਨ ਦਾ ਸੱਦਾ ਕਬੂਲ ਕੀਤਾ ਪਰ ਗੱਲਬਾਤ ਤੋਂ ਕੁਝ ਘੰਟੇ ਪਹਿਲਾਂ ਸਾਊਦੀ ਦੇ ਸੁਲਤਾਨ ਨੇ ਆਪਣੀ ਥਾਂ ਵਿਦੇਸ਼ ਮੰਤਰੀ ਨੂੰ ਭੇਜ ਦਿੱਤਾ। ਖਾੜੀ ਦੇ ਬਾਕੀ ਦੇਸ਼ਾਂ ਨੇ ਵੀ ਇਹੀ ਕੀਤਾ ।

NO COMMENTS

LEAVE A REPLY