ਦੋਹਾ

ਕਤਰ ਨੇ ਸੋਮਵਾਰ ਨੂੰ ਇਕ ਦੋਸ਼ ਤੋਂ ਇਨਕਾਰ ਕਰ ਦਿੱਤਾ ਕਿ ਦੋਹਾ ਦੇ ਲਈ ਜਾਸੂਸੀ ਕਰਨ ਦੇ ਮਾਮਲੇ ‘ਚ ਸ਼ਿਆ ਵਿਰੋਧੀ ਨੂੰ ਮਨਾਮਾ ਦੀ ਅਦਾਲਤ ਵਲੋਂ ਉਮਰਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਹ ਬਹਿਰੀਨ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਕਰ ਰਿਹਾ ਹੈ।

ਬਹਿਰੀਨ ਦੇ ਖਿਲਾਫ ‘ਦੁਸ਼ਮਣੀਪੂਰਨ ਗਤੀਵਿਧੀਆਂ’ ਤੇ ‘ਸੰਵਿਧਾਨਿਕ ਵਿਵਸਥਾ ਦੇ ਤਖਤਾਪਲਟ’ ਲਈ ਕਤਰ ਦੇ ਅਧਿਕਾਰੀਆਂ ਨਾਲ ਸੰਪਰਕ ਰੱਖਣ’ ਦੇ ਜੁਰਮ ‘ਚ ਬਹਿਰੀਨ ਸ਼ੇਖ ਅਲੀ ਸਲਮਾਨ ਨੂੰ ਐਤਵਾਰ ਨੂੰ ਸਜ਼ਾ ਸੁਣਾਈ ਗਈ। ਹੁਣ ਪਾਬੰਦੀਸ਼ੁਦਾ ਕੀਤੇ ਜਾ ਚੁੱਕੇ ਅਲ ਵੇਕਾਫ ਸੰਗਠਨ ਦੀ ਅਗਵਾਈ ਕਰਨ ਵਾਲੇ ਸਲਮਾਨ ਨਾਲ ਮਿਲ ਕੇ ਬਹਿਰੀਨ ਦੇ ਖਿਲਾਫ ਸਾਜ਼ਿਸ਼ ਰਚਣ ਦੇ ਦੋਸ਼ਾਂ ਤੋਂ ਦੋਹਾ ਵਾਰ-ਵਾਰ ਇਨਕਾਰ ਕਰਦਾ ਰਿਹਾ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਮਾਮਲੇ ਨੂੰ ਸਿਆਸੀ ਰੰਗ ਦੇ ਦਿੱਤਾ ਹੈ। ਉਸ ਨੇ ਬਹਿਰੀਨ ‘ਤੇ ‘ਸੁੰਗੜੀ ਮਾਨਸਿਕਤਾ’ ਅਪਣਾਉਣ ਦਾ ਦੋਸ਼ ਲਗਾਇਆ। ਮੰਤਰਾਲੇ ਨੇ ਇਕ ਬਿਆਨ ਨੇ ਕਿਹਾ ਕਿ ਬਹਿਰੀਨ ਦੇ ਸਿਆਸੀ ਵਿਵਾਦਾਂ ਤੇ ਅੰਦਰੂਨੀ ਸੰਘਰਸ਼ਾਂ ‘ਚ ਆਪਣਾ ਨਾਮ ਘਸੀਟੇ ਜਾਣ ਦੀ ਕਤਰ ਨਿੰਦਾ ਕਰਦਾ ਰਿਹਾ ਹੈ।

LEAVE A REPLY

Please enter your comment!
Please enter your name here