ਮੁੰਬਈ ‘ਚ 29 ਦਸੰਬਰ ਨੂੰ ਕਮਲਾ ਮਿਲਜ਼ ‘ਚ ਹੋਏ ਅਗਨੀਕਾਂਡ ਦੇ ਸਿਲਸਿਲੇ ‘ਚ ‘ਵਨ ਏਬਵ’ ਪਬ ਦੇ ਮਾਲਕਾਂ- ਕ੍ਰਿਪੇਸ਼ ਸਾਂਘਵੀ ਅਤੇ ਜਿਗਰ ਸਾਂਘਵੀ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਕਮਿਸ਼ਨਰ ਐੱਸ. ਜੈਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਦੇ ਬਾਅਦ ਤੋਂ ਫਰਾਰ ਚੱਲ ਰਹੇ ਸਾਂਘਵੀ ਬੰਧੂਆਂ ਨੂੰ ਇੱਥੇ ਅੰਧੇਰੀ ਇਲਾਕੇ ‘ਚ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ‘ਵਨ ਏਵਬ’ ਪਬ ਦੇ ਮਾਲਕਾਂ-ਸਾਂਘਵੀ ਬੰਧੂਆਂ ਅਤੇ ਅਭਿਜੀਤ ਮੰਕਾਰ ਨੂੰ ਕਥਿਤ ਤੌਰ ‘ਤੇ ਸ਼ਰਨ ਦੇਣ ਨੂੰ ਲੈ ਕੇ ਇਕ ਹੋਟਲ ਮਾਲਕ ਵਿਸ਼ਾਲ ਕਰੀਆ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਸੀ।PunjabKesariਇਨ੍ਹਾਂ ਤਿੰਨਾਂ ‘ਤੇ ਗੈਰ-ਇਰਾਦਤਨ ਕਤਲ ਅਤੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਹੋਰ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਉਨ੍ਹਾਂ ਦੇ ਟਿਕਾਣਿਆਂ ਬਾਰੇ ਸੁਰਾਗ ਦੇਣ ‘ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਸੀ। ਮੰਕਾਰ ਹੁਣ ਵੀ ਫਰਾਰ ਹੈ। ਕਮਲਾ ਹਾਊਸ ਸਥਿਤ ‘ਵਨ ਏਬਵ’ ਅਤੇ ਉਸ ਨਾਲ ਲੱਗਦੇ ਮੋਜੋ ਬਿਸਤਰੋ ਰੈਸਟੋਰੈਂਟ ਪਬ ‘ਚ 29 ਦਸੰਬਰ ਨੂੰ ਭਿਆਨਕ ਅੱਗ ਲੱਗਣ ਨਾਲ 14 ਲੋਕਾਂ ਦੀ ਜਾਨ ਚੱਲੀ ਗਈ ਸੀ।
ਫਿਲਮੀ ਅੰਦਾਜ ‘ਚ ਹੋਈ ਗ੍ਰਿਫਤਾਰੀ
ਸਾਂਘਵੀ ਬੰਧੂਆਂ ਦੀ ਗ੍ਰਿਫਤਾਰੀ ਫਿਲਮੀ ਅੰਦਾਜ ਦੀ ਤਰ੍ਹਾਂ ਕੀਤੀ ਗਈ ਹੈ। ਗ੍ਰਿਫਤਾਰੀ ਲਈ ਬਣੀ ਟੀਮ ਨੇ ਪਹਿਲਾਂ ਵਿਸ਼ਾਲ ਕਰੀਆ ਨਾਂ ਦੇ ਇਕ ਹੋਟਲ ਮਾਲਕ ਨੂੰ ਆਪਣੇ ਸ਼ਿਕੰਜੇ ‘ਚ ਲਿਆ। ਜੁਹੂ ‘ਚ ਵਿਸ਼ਾਲ ਦੇ ਘਰ ਤੋਂ ਫਰਾਰ ਸਾਂਘਵੀ ਦੀ ਕਾਰ ਬਰਾਮਦ ਕੀਤੀ ਗਈ। ਬੁੱਧਵਾਰ ਨੂੰ ਵਿਸ਼ਾਲ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ, ਜਿੱਥੋਂ 17 ਜਨਵਰੀ ਤੱਕ ਪੁਲਸ ਨੂੰ ਉਸ ਦੀ ਕਸਟਡੀ ਮਿਲ ਗਈ।

NO COMMENTS

LEAVE A REPLY