ਪੰਜਾਬੀ ਸਾਹਿਤਜਗਤ ਵਿਚ ਅੰਬਰ ਨੂੰ ਛੂੰਹਦਾ ਡਾ. ਅਮਰਜੀਤ ਕੌਂਕੇ ਇਕ ਐਸਾ ਮਾਣਮੱਤਾ ਸਿਰਮੌਰ ਅਤੇ ਖੁਸ਼ਨਸੀਬ ਹਸਤਾਖਰ ਹੈ, ਜਿਨਾਂ ਨੂੰ ਹਿੰਦੀ ਅਤੇ ਪੰਜਾਬੀ ਦੋਨੋ ਭਾਸ਼ਾਵਾਂ ਵਿਚ ਬਰਾਬਰ ਦੀ ਮੁਹਾਰਿਤ ਹਾਸਲ ਹੈ  ਜਿੰਨੀ ਖੁੱਲਦਿਲੀ ਅਤੇ ਦਿਆਲਤਾ ਨਾਲ ਓਸ ਮਾਲਕ ਨੇ ਉਨਾਂ ਨੂੰ ਕਲਮੀ ਕਲਾ ਬਖਸ਼ੀ ਹੈ, ਅੱਗੋਂ ਸੰਘਰਸ਼ ਦੇ ਪੁਤਲੇ ਅਮਰਜੀਤ ਨੇ ਵੀ ਇਸ ਦਾਤ ਨੂੰ ਵਰਤਦਿਆਂ ਪੂਰੀ ਲਗਨ, ਸ਼ੌਂਕ, ਦ੍ਰਿੜਤਾ ਅਤੇ ਮਿਹਨਤ ਨਾਲ ਆਪਣੀਆਂ ਮੰਜਲਾਂ ਨੂੰ ਛੂੰਹਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ  ਕੌਂਕੇ ਜੀ ਦੇ ਸਾਹਿਤਕ ਕਾਰਜਖੇਤਰ ਵੱਲ ਨਜ਼ਰ ਮਾਰਿਆਂ ਸਿਰ ਮੱਲੋਮੱਲੀ ਅਦਬਸਤਿਕਾਰ ਨਾਲ ਝੁਕ ਜਾਂਦਾ ਹੈ 

      ਲੁਧਿਆਣਾ ਸ਼ਹਿਰ ਵਿਚ ਪਿਤਾ ਸ੍ਰ: ਪ੍ਰੀਤਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਸਤਵੰਤ ਕੌਰ ਜੀ ਦੀ ਪਾਕਿਕੁੱਖ ਨੂੰ 1964 ਵਿਚ ਭਾਗ ਲਾਉਣ ਵਾਲੇ ਅਮਰਜੀਤ ਕੌਂਕੇ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਉਹ ਸਾਹਿਤਕਖੇਤਰ ਵਿਚ ਸੰਘਰਸ਼ ਕਰਦੇ ਰਹੇ ਹਨ  ਉਨਾਂ ਨੇ ਕਲਮ ਨਾਲ ਐਸੀ ਗੂਹੜੀ ਸਾਂਝ ਪਾਈ ਕਿ ਮੁੜ ਇਸ ਦਾ ਪੱਲਾ ਨਹੀਂ ਛੱਡਿਆ

       ਐਮ. . ਪੰਜਾਬੀ, ਬੀ. ਐੱਡ., ਪੀਐਚ. ਡੀ., ਦੀ ਉਚਪੜਾਈ ਉਪਰੰਤ ਅੱਜ ਕਲ ਲੈਕਚਰਾਰ ਦੀਆਂ ਸੇਵਾਵਾਂ  ਨਿਭਾ ਰਹੇ ਕੌਂਕੇ ਜੀ ਦੀਆਂ ਸਾਹਿਤਕ ਪ੍ਰਾਪਤੀਆਂ ਵੱਲ ਪੰਛੀਝਾਤ  ਮਾਰਿਆਂ ਪਤਾ ਲੱਗਦਾ ਹੈ ਕਿ ਜਿੱਥੇ ਉਹ ਪੰਜਾਬੀ ਵਿਚ, ‘ਦਾਇਰਿਆਂ ਦੀ ਕਬਰਚੋਂ‘, ‘ਨਿਰਵਾਣ ਦੀ ਤਲਾਸ਼‘ , ‘ਦਵੰਦ ਕਥਾ‘, ‘ਯਕੀਨ‘, ‘ਸ਼ਬਦ ਰਹਿਣਗੇ ਕੋਲ‘, ‘ਸਿਮਰਤੀਆਂ ਦੀ ਲਾਲਟੈਨ‘, ‘ਪਿਆਸਆਦਿ ਸੱਤ ਕਾਵਿਸੰਗ੍ਰਿਹ ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਸਾਹਿਤਜਗਤ ਦੀ ਝੋਲੀ ਪਾ ਚੁੱਕੇ ਹਨ, ਉਥੇ ਹਿੰਦੀ ਵਿਚ ਵੀ, ‘ਮੁੱਠੀ ਭਰ ਰੋਸ਼ਨੀ‘, ‘ਅੰਧੇਰੇ ਮੇਂ ਆਵਾਜ਼‘, ‘ਅੰਤਹੀਣ ਦੌੜ‘, ਤੇਬਨ ਰਹੀ ਹੈ ਨਈ ਦੁਨੀਆਆਦਿ ਅੱਧੀ ਦਰਜਨ ਦੇ ਕਰੀਬ ਕਾਵਿਸੰਗ੍ਰਿਹ ਪ੍ਰਕਾਸ਼ਿਤ ਕਰਵਾ ਚੁੱਕੇ ਹਨ

     ਪੁਸਤਕਾਂ ਦੇ ਅਨੁਵਾਦਖੇਤਰ ਵਿਚ ਕੌਂਕੇ ਜੀ ਹਿੰਦੀ ਤੋਂ ਪੰਜਾਬੀ ਵਿਚ ਡਾ. ਕੇਦਾਰਨਾਥ ਸਿੰਘ, ਨਰੇਸ਼ ਮਹਿਤਾ, ਅਰੁਣ ਕਮਲ, ਕੁੰਵਰ ਨਾਰਾਇਣ ਹਿਮਾਂਸ਼ੂ ਜੋਸ਼ੀ, ਬਲਭੱਦਰ ਠਾਕੁਰ, ਬਿਪਨ ਚੰਦਰਾ, ਊਸ਼ਾ ਯਾਦਵ, ਜਸਬੀਰ ਚਾਵਲਾ ਅਤੇ ਪਵਨ ਕਰਨ ਆਦਿ ਸਮੇਤ ਡੇਢ ਦਰਜਨ ਦੇ ਕਰੀਬ ਹਿੰਦੀ ਲੇਖਕਾਂ ਦੀਆਂ ਪੁਸਤਕਾਂ ਦਾ ਅਨੁਵਾਦ ਪ੍ਰਕਾਸ਼ਿਤ ਕਰਨ ਦੇ ਨਾਲਨਾਲ ਪੰਜਾਬੀ ਤੋਂ ਹਿੰਦੀ ਵਿਚ : ਵਣਜਾਰਾ ਬੇਦੀ, ਰਵਿੰਦਰ ਰਵੀ, ਡਾ. ਰਵਿੰਦਰ, ਪਰਮਿੰਦਰ ਸੋਢੀ, ਸੁਰਿੰਦਰ ਸੋਹਲ ਆਦਿ ਸਮੇਤ ਦਰਜਨ ਦੇ ਕਰੀਬ ਲੇਖਕਾਂ ਦੀਆਂ ਪੁਸਤਕਾਂ ਦਾ ਅਨੁਵਾਦ ਪ੍ਰਕਾਸ਼ਿਤ ਕਰਵਾ ਚੁੱਕੇ ਹਨ

      ਕੌਂਕੇ ਜੀ ਦਾ ਬਾਲਸਾਹਿਤ ਦਾ ਪੰਨਾ ਵੇਖੀਏ ਤਾਂ ਉਹ ਹੁਣ ਤੱਕ, ‘ਕੁਕੜੂ ਘੜੂੰ‘, ‘ਕੁੜੀਆਂ ਚਿੜੀਆਂ‘, ‘ਵਾਤਾਵਰਨ ਬਚਾਅ‘, ‘ਮਖਮਲ ਦੇ ਪੱਤੇਅਤੇਲੱਕੜ ਦੀ ਕੁੜੀਆਦਿ ਬਾਲਸਾਹਿਤ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਬਾਲਸਾਹਿਤ ਵਿਚ ਵੀ ਭਰਵੀਂ ਹਾਜ਼ਰੀ ਲਗਵਾ ਚੁੱਕੇ ਹਨ

     ਕੌਂਕੇ ਜੀ ਦੀ ਕਲਮ ਇੱਥੇ ਹੀ ਬਸ ਨਹੀ, ਉਹਸਮਾਨੰਤਰ‘, ‘ਸਮਾਂ ਉਦਾਸ ਨਹੀਂ‘, ‘ਅੱਖਰ ਅੱਖਰ ਅਹਿਸਾਸ‘, ‘ਸ਼ਬਦ ਸ਼ਬਦ ਪਰਵਾਜ਼ਅਤੇਸਵਰਨ ਸਿੰਘ ਪਰਵਾਨਾ ਦੀ ਕਾਵਿਚੇਤਨਾਆਦਿ ਸੰਪਾਦਨਕਾਰਜ ਨਿਭਾਉਣ ਤੋਂ ਇਲਾਵਾ 2002 ਤੋਂ ਪੰਜਾਬੀ ਸਾਹਿਤਕ ਮੈਗਜ਼ੀਨ, ‘ਪ੍ਰਤਿਮਾਨਦਾ ਸੰਪਾਦਨਕਾਰਜ ਵੀ ਨਿਰੰਤਰ ਕਰਦੇ ਰਹੇ ਹਨ

      ਅਮਰਜੀਤ ਕੌਂਕੇ ਦੀ ਕਵਿਤਾ ਬਾਰੇ ਪ੍ਰਕਾਸ਼ਿਤ ਆਲੋਚਨਾਪੁਸਤਕਾਂ ਦਾ ਪੰਨਾ ਪੜੀਏ ਤਾਂ ਇੱਧਰਅਮਰਜੀਤ ਕੌਂਕੇਕਾਵਿ : ਸਿਰਜਣਾ ਤੇ ਸੰਵਾਦ‘ (ਸੰਪਾਦਕ : ਡਾ.ਆਤਮ ਰੰਧਾਵਾ),  ‘ਅਮਰਜੀਤ ਕੌਂਕੇ ਦਾ ਕਾਵਿਪੈਰਾਡਾਇਮ‘ ( ਸੰਪਾਦਕ : ਪ੍ਰੋ. ਲਖਵਿੰਦਰ ਜੀਤ ਕੌਰ), ‘ਅਮਰਜੀਤ ਕੌਂਕੇ ਦੀ ਕਵਿਤਾ ਵਿਚ ਬੇਗਾਨਗੀ ਦਾ ਸੰਕਲਪ‘ (ਲੇਖਕ : ਹਰਵਿੰਦਰ ਢਿੱਲੋਂ),  ‘ਅਮਰਜੀਤ ਕੌਂਕੇਕਾਵਿ: ਚਿੰਤਨ ਤੇ ਸਮੀਖਿਆ‘ (ਸੰਪਾਦਕ : ਡਾ. ਬਲਜੀਤ ਸਿੰਘ , ਡਾ. ਮੁਖਤਿਆਰ), ‘ਅਮਰਜੀਤ ਕੌਂਕੇਕਾਵਿ : ਪੰਧ ਤੇ ਪ੍ਰਬੰਧ‘ (ਸੰਪਾਦਕ : ਡਾ. ਭੁਪਿੰਦਰ ਕੌਰ, ਸੋਨੀਆ), ‘ਅਮਰਜੀਤ ਕੌਂਕੇ ਦੀ ਕਵਿਤਾ: ਸਵੈਚਿੰਤਨ ਤੋਂ ਯੁਗਚਿੰਤਨ ਤੱਕ‘ (ਸੰਪਾਦਕ : ਡਾ. ਸੰਦੀਪ ਕੌਰ, ਰਮਨਦੀਪ ਕੌਰ) ਅਤੇਸਿਲਸਿਲਾ‘ ‘ਅਮਰਜੀਤ ਕੌਂਕੇਕਾਵਿ ਵਿਸ਼ੇਸ਼ ਅੰਕ (ਜੁਲਾਈਸਤੰਬਰ : 2000) (ਸੰਪਾਦਕ; ਸੁਧੀਰ ਕੁਮਾਰ ਸੁਧੀਰ) ਆਦਿ ਪੜਦਿਆਂ ਹੋਰ ਵੀ ਗੌਰਵ ਮਹਿਸੂਸ ਹੁੰਦਾ ਹੈ, ਇਸ ਤਪੱਸਵੀ ਦੀ ਕਲਮ ਉਤੇ

      ਕੌਂਕੇ ਜੀ ਦੇ ਸਨਮਾਨਾਂ ਦੀ ਲੜੀ ਵਿਚ ਅਨੇਕਾਂ ਸੰਸਥਾਵਾਂ ਉਨਾਂ ਦੇ ਕਲਮੀਸੰਘਰਸ਼ ਦੀ ਕਦਰ ਪਾਉਂਦਿਆਂ ਆਪੋਆਪਣੇ ਢੰਗ ਨਾਲ ਸਨਮਾਨਿਤ ਕਰ ਕੇ ਉਨਾਂ ਪ੍ਰਤੀ ਆਪਣੇ ਮੋਹ ਅਤੇ ਆਦਰਸਤਿਕਾਰ ਦੀਆਂ ਭਾਵਨਾਂ ਜਤਾ ਚੁੱਕੀਆਂ ਹਨ ਜਿਨਾਂ ਵਿਚ ਸਾਹਿਤ ਅਕਾਦਮੀ ਦਿੱਲੀ ਵੱਲੋਂਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ‘, ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ, ‘ਪਿਆਸਅਤੇਮੁੱਠੀ ਭਰ ਰੋਸ਼ਨੀਲਈਸਰਵੋਤਮ ਪੁਸਤਕ ਪੁਰਸਕਾਰ‘, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ, ‘ਸ਼ਬਦ ਰਹਿਣਗੇ ਕੋਲਲਈਸਰਵੋਤਮ ਪੁਸਤਕ ਪੁਰਸਕਾਰ‘, ‘ਇਆਪਾ ਕੈਨੇਡਾ ਪੁਰਸਕਾਰ‘, ‘ਲਾਭ ਸਿੰਘ ਚਾਤ੍ਰਿਕ ਪੁਰਸਕਾਰ‘, ‘ਕਪੂਰ ਸਿੰਘ ਆਈ ਐਸ ਪੁਰਸਕਾਰ‘, ‘ਨਿਰੰਜਨ ਸਿੰਘ ਨੂਰ ਪੁਰਸਕਾਰ‘, ‘ਜਨਵਾਦੀ ਕਵਿਤਾ ਪੁਰਸਕਾਰਤੋਂ ਇਲਾਵਾਮਾਨਵੀ ਸਰੋਤ ਅਤੇ ਵਿਕਾਸ ਮੰਤਰਾਲਿਆਵੱਲੋਂ ਦੋ ਸਾਲ ਲਈ ਰਿਸਰਚ ਫੈਲੋਸ਼ਿਪਆਦਿ ਵਿਸ਼ੇਸ਼ ਜਿਕਰ ਯੋਗ ਸਨਮਾਨ ਹਨ

      ਆਪਣੀਆਂ ਅਣਮੁੱਲੀਆਂ ਕਿਰਤਾਂ ਨਾਲ ਪਿਛਲੇ ਤੀਹ ਵਰਿਆਂ ਤੋਂ ਪੰਜਾਬੀ ਸਾਹਿਤ ਨੂੰ ਮਾਲੋਮਾਲ ਕਰਨ ਵਿਚ ਜੁਟੇ ਹੋਏ ਅਮਰਜੀਤ ਕੌਂਕੇ ਦੀਆਂ ਪ੍ਰਾਪਤੀਆਂ ਦੇਖ ਕੇ ਇੰਝ ਲੱਗਦਾ ਹੈ ਜਿਉਂ ਅਮਰਜੀਤ ਕੌਂਕੇ ਵਿਅੱਕਤੀ ਨਾ ਹੋ ਕੇ ਇਕ ਸੰਸਥਾ ਦਾ ਨਾਂਓਂ ਹੋਵੇ

     ਅਮਰਜੀਤ ਕੌਂਕੇ ਜੀ ਤੋਂ ਸਾਹਿਤਜਗਤ ਅਤੇ ਸਮਾਜ ਨੂੰ ਢੇਰ ਸਾਰੀਆਂ ਆਸਾਂਉਮੀਦਾਂ ਹਨ  ਰੱਬ ਕਰੇਕਲਮ ਦਾ ਠਾਠਾਂ ਮਾਰਦਾ ਇਹ ਸਮੁੰਦਰ ਆਪਣੇ ਵੇਗ ਨਾਲ ਨਿਰੰਤਰ ਵਗਦਾ ਯੁੱਗਾਂ ਜਿੱਡੀਆਂ ਉਮਰਾਂ ਦਾ ਹਾਣੀ ਬਣੇਆਮੀਨ!

ਸੰਪਰਕ : 718, ਰਣਜੀਤ ਨਗਰ, ਭਾਦਸੋਂ ਰੋਡ, ਪਟਿਆਲਾ-147001 (ਪੰਜਾਬ ) (9814231698)

5mail: pratimaan@yahoo.co.in

LEAVE A REPLY

Please enter your comment!
Please enter your name here