ਮੈਂ ਰੱਬ ਦੀ ਦੁਨੀਆ ਵਿੱਚ ਰਹਿ ਕੇ,ਰੱਬ ਨੂੰ ਦੇਖਿਆ ਏ।

ਮੈਂ ਬਿਨ ਮਤਲਬ ਬਿਨ ਲਾਲਚ ਵਾਲੇ ਪਿਆਰ ਦਾ ਨਿੱਘ ਸੇਕਿਆ ਏ।
ਮੈਂ ਨਫਰਤ ਦਾ ਨਹੀ ਭਰਿਆ,ਮੈਂ ਉਸ ਦੇ ਹੱਥਾਂ ਵਿੱਚ ਪਲਿਆ ਹਾਂ।
ਪਿਆਰ ਉਸ ਦਾ ਪੱਕਾ ਚਟਾਨ ਵਰਗਾ,ਨਾ ਮਾੜੇ ਚੰਗੇ ਹਾਲਾਤਾਂ ਵਿੱਚ ਢਲਿਆ ਏ।
ਪੁਕਾਰਾ ਉਸ ਪਿਆਰ ਨੂੰ ਇਕ ਅਨਮੋਲ ਜਿਹਾ ਨਾਂ ਲੈ ਕੇ
ਪਹਿਲਾ ਲਫਜ  ਬੋਲਣਾ ਸਿੱਖਿਆ ਸੀ,”ਮਾਂ” ਕਹਿ ਕੇ
ਮੇਰਾ ਆਖਰੀ ਸਾਹ ਵੀ ਮੁੱਕੇ “ਮਾਂ” ਕਹਿ ਕੇ।
ਸਿੱਖਿਆ ਤੁਰਨਾ ਉਹਦੇ ਕੋਲੋਂ ,ਰਾਹਾਂ ਤੋਂ ਹੁਣ ਡਰ ਲੱਗਦਾ ਨੀ,
ਬੱਸ ਇਕ ਰੂਪ ਮੈਂ ਵੇਖਿਆ  ਰੱਬ ਦਾ ,ਉਸ ਤੋਂ ਬਾਅਦ ਰੱਬ ਵੀ ਲੱਭਦਾ ਨੀ।
ਸੱਚਾ ਪਵਿੱਤਰ ਜਿਹਾ ਰਿਸ਼ਤਾ ਏ,ਖੁਸ਼ੀਆਂ ਨੂੰ ਕਦੇ ਠੱਗਦਾ ਨੀ,
ਉਸ ਸਾਗਰ ਵਿੱਚ ਕਿਸ਼ਤੀ ਚਲਦੀ ਏ,ਗਲਤ ਰਾਹੀ ਜਿਹੜਾ ਕਦੇ ਵਗਦਾ ਨੀ।
ਉਸ ਦਾ ਸਿਖਾਇਆ ਹਰ ਇਕ ਬੋਲ,ਜਾਂਦਾ ਖੁਸ਼ੀਆਂ ਦੇ ਰਾਹ ਲੈ ਕੇ,
ਪਹਿਲਾ ਲਫਜ ਬੋਲਣਾ ਸਿੱਖਿਆ ਸੀ “ਮਾਂ” ਕਹਿ ਕੇ,
ਮੇਰਾ ਆਖਰੀ ਸਾਹ ਵੀ ਮੁੱਕੇ ਮਾਂ ਕਹਿ ਕੇ।
ਹਰ ਅਰਦਾਸ ਵਿੱਚ ਸੁੱਖ ਬੱਸ ਇੱਕੋ ਹੀ ਉਹ ਮੰਗਦੀ ਏ,
ਕਿੰਨੀਆਂ ਖੁਸ਼ੀਆਂ ਵੰਡ ਕੇ ਆ ਦੁੱਖਾਂ ਵਿੱਚ ਲੰਘਦੀ ਏ।
ਚੰਗੇ ਮਾੜੇ ਦਾ ਫਰਕ ਸਮਜਾਂ ਕੇ ,ਬਾਣੀ ਦੇ ਲੜ ਬੱਨਦ੍ਹੀ ਏ।
ਹਨੇਰਿਆਂ ਪਰਦੇ ਚੁੱਕਦੀ,ਜਿਵੇ ਚਾਨਣੀ ਉਸ ਚੰਨ ਦੀ ਏ।
ਉਹ ਪਾਣੀ ਵੀ ਭਾਵ ਬਣਦਾ ਏ,ਜਿਵੇ ਸੂਰਜ ਦੀ ਸਲਾਹ ਲੈ ਕੇ,
ਪਹਿਲਾ ਲਫਜ ਬੋਲਣਾ ਸਿੱਖਿਆ ਸੀ, “ਮਾਂ”ਕਹਿ ਕੇ ,
ਮੇਰਾ ਆਖਰੀ ਸਾਹ ਵੀ ਮੁੱਕੇ ” ਮਾਂ”ਕਹਿ ਕੇ
ਪਿਆਰ ਜਦੋਂ ਤੱਕ ਦਿਲ ਵਿੱਚ ਰਹੂ,ਆਹ ਨਫਰਤ ਵੀ ਦੂਰ ਰਹੂਗੀ।
ਪੀੜਾਂ੍ਹ ਨੇ ਹੱਸ-ਹੱਸ ਰਾਹ ਵੱਟਣੇ,ਜਦੋਂ ਤੱਕ ਮੁੱਖ ਤੇ ਨੂਰ ਰਹੁਗੀ।
ਖੁਸ਼ੀਆਂ ਦੇ ਮੀਹ ਵਰਦੇ ਰਹਿਣੇ,ਜਦੋਂ ਤੱਕ ਇਹ ਹਵਾਵਾਂ ਰਹਿਣਗੀਆਂ।
ਸਿਰ ਤੇ ਛਾਵਾਂ ਰਹਿਣੀਆਂ ਠੰਢੀਆਂ,ਜਦੋਂ ਤੱਕ ਜੱਗ ਤੇ ਮਾਂਵਾਂ ਰਹਿਣਗੀਆਂ।
“ਸੋਮਲ” ਜਜਬਾਤਾਂ ਦਾ ਭਰਿਆ,ਲਿਖਦਾ ਰੁੱਖਾਂ ਦੀ ਛਾਹ ਬਹਿ ਕੇ,
ਪਹਿਲਾ ਲਫਜ ਬੋਲਣਾ ਸਿੱਖਿਆ ਸੀ “ਮਾਂ”ਕਹਿ ਕੇ
ਮੇਰਾ ਆਖਰੀ ਸਾਹ ਵੀ ਮੁੱਕੇ ਮਾਂ ਕਹਿ ਕੇ।


ਲੇਖਕ: ਗੁਰਵਿੰਦਰ ਸੋਮਲ ਦਾਉ ਮਾਜਰਾ
ਪਿੰਡ ਦਾਉ ਮਾਜਰਾ ਤਹਿਸੀਲ ਖਰੜ ਜਿਲਾ ਮੁਹਾਲੀ ਫੋਨ:98880 46921

NO COMMENTS

LEAVE A REPLY