ਬੇਂਗਲੁਰੂ

ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਹਾਰ ਗਈ ਹੈ। ਕਾਂਗਰਸ ਨੇ ਵੀ ਇਸ ਹਾਰ ਨੂੰ ਮੰਨ ਲਿਆ ਹੈ ਪਰ ਰਾਹੁਲ ਦੀ ਅਗਵਾਈ ਵਿਚ ਕਾਂਗਰਸ ਦਾ ਜਿੱਤਣਾ ਬਹੁਤ ਜ਼ਰੂਰੀ ਸੀ ਕਿਉਂਕਿ ਇਸਦੇ ਨਤੀਜਿਆਂ ਦਾ ਅਸਰ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਸਣੇ ਲੋਕ ਸਭਾ ਚੋਣਾਂ ਵਿਚ ਵੀ ਪੈਣਾ ਤੈਅ ਹੈ। ਇਸ ਚੋਣ ਤੋਂ ਬਾਅਦ ਭਾਜਪਾ ਯਕੀਨੀ ਤੌਰ ‘ਤੇ ਦੱਖਣ ‘ਚ ਹੋਰ ਮਜ਼ਬੂਤੀ ਹਾਸਲ ਕਰੇਗੀ। ਕਾਂਗਰਸ ਦਾ ਕੋਈ ਵੀ ਦਾਅ ਕਰਨਾਟਕ ‘ਚ ਕਾਰਗਰ ਸਾਬਤ ਨਹੀਂ ਹੋਇਆ। 
ਕਾਂਗਰਸ ਦੀ ਹਾਰ ਦੇ ਹਨ ਇਹ ਕਾਰਨ
–  ਕਰਨਾਟਕ ‘ਚ ਕਾਂਗਰਸ 5 ਸਾਲ ਸੱਤਾ ‘ਚ ਰਹੀ ਪਰ ਭਾਜਪਾ ਦੇ ਮੁਕਾਬਲੇ ਉਸਨੇ ਪਾਰਟੀ ਦੇ ਕੇਡਰ ਨੂੰ ਮਜ਼ਬੂਤ ਬਣਾਉਣ ਲਈ ਕੋਈ ਕੰਮ ਨਹੀਂ ਕੀਤਾ। 
–  ਕਾਂਗਰਸ ਕੋਲ ਸੂਬੇ ਜਾਂ ਕੌਮੀ ਪੱਧਰ ‘ਤੇ ਕੋਈ ਅਜਿਹੀ ਆਰਥਿਕ ਨੀਤੀ ਨਹੀਂ ਹੈ, ਜਿਸ ਨਾਲ ਲੱਗੇ ਕਿ ਉਹ ਭਾਜਪਾ ਤੋਂ ਵੱਖਰੀ ਹੈ। ਇਕ ਪਾਸੇ ਜਿਥੇ ਆਧਾਰ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ, ਉਥੇ ਕਾਂਗਰਸ ਇਹ ਫੈਸਲਾ ਨਹੀਂ ਕਰ ਸਕੀ ਕਿ ਉਸਦਾ ਵਿਰੋਧ ਕਰਨਾ ਹੈ ਜਾਂ ਨਹੀਂ। ਉਥੇ ਹੀ ਪੀ. ਐੱਮ. ਮੋਦੀ ਨੇ ਹਰ ਰੈਲੀ ਵਿਚ ਆਧਾਰ ਦੇ ਦਮ ‘ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕੀਤੀ।
– ਚੋਣਾਂ ਤੋਂ ਪਹਿਲਾਂ ਸੀ. ਐੱਮ. ਸਿੱਧਰਮੱਈਆ ਨੇ ਲਿੰਗਾਇਤਾਂ ਨੂੰ ਵੱਖਰੇ ਧਰਮ ਦਾ ਦਰਜਾ ਦੇਣ ਦੀ ਸਿਫਾਰਸ਼ ਕਰ ਦਿੱਤੀ ਸੀ। ਲਿੰਗਾਇਤ ਰਵਾਇਤੀ ਤੌਰ ‘ਤੇ ਭਾਜਪਾ ਦਾ ਵੋਟ ਬੈਂਕ ਮੰਨਿਆ ਜਾਂਦਾ ਹੈ। ਸਿੱਧਰਮੱਈਆ ਦੇ ਇਸ ਦਾਅ ਨੇ ਭਾਜਪਾ ਨੂੰ ਬੈਕਫੁਟ ‘ਤੇ ਲਿਆ ਦਿੱਤਾ ਸੀ ਪਰ ਬਾਅਦ ਵਿਚ ਭਾਜਪਾ ਨੇ ਇਸਨੂੰ ਹਿੰਦੂਆਂ ਨੂੰ ਵੰਡਣ ਦੇ ਮੁੱਦੇ ‘ਚ ਬਦਲ ਦਿੱਤਾ।
–  ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਰਾਹੁਲ ਗਾਂਧੀ ਪ੍ਰਭਾਵ ਨਹੀਂ ਪਾ ਸਕੇ ਹਨ। ਉਹ ਇਸ ਚੋਣ ਵਿਚ ਪੀ. ਐੱਮ. ਮੋਦੀ ‘ਤੇ ਸਿੱਧਾ ਹਮਲਾ ਬੋਲਦੇ ਨਜ਼ਰ ਆਏ ਪਰ ਮੋਦੀ ਨੇ ਰਣਨੀਤੀ ਦੇ ਤਹਿਤ ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।
–  ਚੋਣਾਂ ਵਿਚ ਕਾਂਗਰਸ ਪੇਂਡੂ ਖੇਤਰਾਂ ਵਿਚ ਵੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। ਪੇਂਡੂ ਇਲਾਕਿਆਂ ਵਿਚ ਮੱਧ ਵਰਗ ਅਤੇ ਉੱਚ ਵਰਗ ਨੇ ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ।
–  ਕਾਂਗਰਸ ਸੂਬੇ ਵਿਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਨਹੀਂ ਕਰ ਸਕੀ। ਸ਼ੁਰੂ ਵਿਚ ਮੰਨਿਆ ਜਾ ਰਿਹਾ ਸੀ ਕਿ ਮੋਦੀ ਸਰਕਾਰ ਵੀ ਇਥੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਨਹੀਂ ਕਰ ਸਕੇਗੀ ਪਰ ਭਾਜਪਾ ਨੇ ਇਸਦਾ ਅਸਰ ਨਹੀਂ ਪੈਣ ਦਿੱਤਾ। 
–  ਇਸ ਚੋਣ ਵਿਚ ਜਦ (ਐੱਸ) ਮਜ਼ਬੂਤ ਹੋ ਕੇ ਸਾਹਮਣੇ ਆਈ ਹੈ। ਕਾਂਗਰਸ ਦੇ ਹਿੱਸੇ ਵਿਚ ਪੈਣ ਵਾਲੀਆਂ ਵੋਟਾਂ ਜਦ (ਐੱਸ) ਦੇ ਖਾਤੇ ਵਿਚ ਗਈਆਂ ਹਨ।
–  ਭਾਜਪਾ ਵਿਚ ਬੀ. ਐੱਸ. ਯੇਦੀਯੁਰੱਪਾ ਦੀ ਵਾਪਸੀ ਦਾ ਫਾਇਦਾ ਭਾਜਪਾ ਨੂੰ ਮਿਲਿਆ ਹੈ। 2013 ਵਿਚ ਯੇਦੀਯੁਰੱਪਾ ਨੇ ਵੱਖਰੀ ਪਾਰਟੀ ਬਣਾ ਕੇ ਭਾਜਪਾ ਦਾ ਕਾਫੀ ਨੁਕਸਾਨ ਕੀਤਾ ਸੀ। ਯੇਦੀਯੁਰੱਪਾ ਲਿੰਗਾਇਤ ਭਾਈਚਾਰੇ ਵਿਚ ਆਉਂਦੇ ਹਨ। 
–  ਭਾਜਪਾ ਨੇ ਬੀ. ਐੱਸ. ਯੇਦੀਯੁੱਰਪਾ ਨੂੰ ਸੀ. ਐੱਮ. ਅਹੁਦੇ ਦਾ ਉਮੀਦਵਾਰ ਬਣਾ ਦਿੱਤਾ, ਜਦਕਿ ਉਹ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਹੀ ਜੇਲ ਜਾ ਚੁੱਕੇ ਹਨ ਪਰ ਕਰਨਾਟਕ ਵਿਚ ਕਾਂਗਰਸ ਇਸਨੂੰ ਮੁੱਦਾ ਨਹੀਂ ਬਣਾ ਸਕੀ।
–  ਗਵਰਨੈਂਸ ਦੇ ਮੁੱਦੇ ‘ਤੇ ਵੀ ਸਿੱਧਰਮੱਈਆ ਸਰਕਾਰ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਕਰਨਾਟਕ ਦੇ  ਕਈ ਵੱਡੇ ਸ਼ਹਿਰਾਂ ਵਿਚ ਹਾਲਾਤ ਖਰਾਬ ਹਨ।
ਥ  ਭਾਜਪਾ ਦੀ ਚੋਣ ਮਸ਼ੀਨ ਨੇ ਇਕ ਵਾਰ ਫਿਰ ਤੋਂ ਸਫਲ ਮੁਹਿੰਮ ਚਲਾਈ ਅਤੇ ਪਾਰਟੀ ਨੂੰ ਜਿੱਤ ਦਿਵਾ ਦਿੱਤੀ। ਅਮਿਤ ਸ਼ਾਹ ਦੀ ਟੀਮ ਨੇ ਕਾਂਗਰਸ ਵਲੋਂ ਉਠਾਏ ਗਏ ਹਰ ਮੁੱਦੇ ‘ਤੇ ਪਰਦਾ ਪਾ ਦਿੱਤਾ। ਉਥੇ ਹੀ ਹਰ ਚੋਣ ਵਾਂਗ ਇਸ ਵਿਚ ਵੀ ਭਾਜਪਾ ਦਾ ਬੂਥ ਮੈਨੇਜਮੈਂਟ ਕਾਰਗਰ ਸਾਬਿਤ ਹੋਇਆ ਅਤੇ ਕਾਂਗਰਸ ਇਸ ਮਾਮਲੇ ਵਿਚ ਕਾਫੀ ਪਿੱਛੇ ਰਹੀ।

LEAVE A REPLY

Please enter your comment!
Please enter your name here