ਵੂਮਨ ਡੇ ਦੀ ਕਾਹਦੀ ਵਧਾਈ

ਜੇ ਔਰਤ ਦਾ ਕੋਈ ਨਹੀਂ ਸਨਮਾਨ
ਜਿਹੜੇ ਆਪ ਹੀ ਜੰਮਕੇ ਮਾਰਨ
ਦੱਸੋ ਕਰਨ ਕੇਹੜਾ ਸਨਮਾਨ ?
ਜਿਹਨਾਂ ਨੇ ਜੰਮ ਕੇ ਲਈਆਂ ਪਾਲ
ਤੇ ਆਖਿਆ ਪੜ੍ਹ ਕੇ ਬਣੋ ਮਹਾਨ
ਕੁਝ ਹੀ ਬਣ ਮੁੜੀਆਂ ਨੇ ਅਫਸਰ
 ਬਾਕੀ ਤੁਰ ਗਈਆਂ ਸ਼ਮਸ਼ਾਨ
ਜਿਸਮ ਦੇ ਮਿਲੇ ਵਪਾਰੀ ਜਿਨ੍ਹਾਂ ਨੂੰ
ਓਹਨਾ ਦੀ ਨੋਚੀ ਗਈ ਏ ਜਾਨ
ਅੱਧ ਵਿੱਚ ਰਹਿ ਗਈ ਸਿੱਖਿਆ ਯਾਰੋ
ਪੜ੍ਹ ਵੀ ਮਿਲਿਆ ਨਹੀਂ ਮੁਕਾਮ
ਦੱਸੋ ਕੌਣ ਓਹਨਾ ਦਾ ਵੈਰੀ
ਕੇਹੜਾ ਲੈਣਾ ਚਾਹਵੇ ਪ੍ਰਾਣ
ਓਏ ਲੋਕੋ ਬੋਲੋ ਕੌਣ ਆ ਕਾਤਲ
ਦੋਖੀ ਨਹੀਂ ਆ ਇਹ ਜਹਾਨ ?

LEAVE A REPLY

Please enter your comment!
Please enter your name here