ਕਾਹਿਰਾ ਦੇ ਹਵਾਈ ਅੱਡੇ ਨੇੜੇ ਰਸਾਇਣ ਨਾਲ ਭਰੇ ਇਕ ਟੈਂਕ ਵਿਚ ਸ਼ੁੱਕਰਵਾਰ ਨੂੰ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟ ਤੋਂ ਘੱਟ 12 ਲੋਕ ਜ਼ਖਮੀ ਹੋ ਗਏ। ਫੌਜ ਨੇ ਦੱਸਿਆ ਕਿ ਚਸ਼ਮਦੀਦਾਂ ਨੇ ਧਮਾਕੇ ਦੀ ਤੇਜ਼ ਆਵਾਜ ਸੁਣਨ ਮਗਰੋਂ ਉਨ੍ਹਾਂ ਨੂੰ ਸੂਚਿਤ ਕੀਤਾ। ਕੋਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਧੂੰਏ ਅਤੇ ਅੱਗ ਦੀਆਂ ਲਪਟਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਜ਼ਖਮੀ 12 ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਫੌਜ ਦੇ ਬੁਲਾਰਾ ਤਾਮੇਰ ਅਲ ਰੇਫਾਈ ਨੇ ਟਵਿੱਟਰ ‘ਤੇ ਦੱਸਿਆ ਕਿ ਧਮਾਕੇ ਦਾ ਕਾਰਨ ਗਰਮੀ ਵਧਾਉਣਾ ਸੀ। ਧਮਾਕਾ ਫੌਜ ਦੇ ਕੰਟਰੋਲ ਵਾਲੇ ਇਲਾਕੇ ਵਿਚ ਰਸਾਇਣਕ ਉਦਯੋਗ ਵਿਚ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਕੰਪਨੀ ਵਿਚ ਹੋਇਆ। ਨਾਗਰਿਕ ਹਵਾਬਾਜ਼ੀ ਵਿਭਾਗ ਦੇ ਬੁਲਾਰੇ ਬਾਸੇਮ ਅਬਦੇਲ ਕਰੀਮ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਧਮਾਕਾ ਹਵਾਈ ਅੱਡੇ ਦੇ ਅੰਦਰ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਧਮਾਕੇ ਨਾਲ ਉਡਾਣਾਂ ‘ਤੇ ਕੋਈ ਅਸਰ ਨਹੀਂ ਪਿਆ।

LEAVE A REPLY

Please enter your comment!
Please enter your name here