ਮਾਸਕੋ

ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਦਾ ਪ੍ਰਾਈਵੇਟ ਜਹਾਜ਼ ਰੂਸ ਦੇ ਵਲਾਦਿਵੋਸਟੋਕ ‘ਚ ਨਜ਼ਰ ਆਇਆ ਹੈ। ਕਿਮ ਦੇ ਇਸ ਪ੍ਰਾਈਵੇਟ ਜਹਾਜ਼ ਦੇ ਬਾਰੇ ‘ਚ ਫਲਾਈਟ ਰਡਾਰ 24 ਤੋਂ ਮਿਲੇ ਡਾਟਾ ਤੋਂ ਪਤਾ ਲੱਗਾ ਹੈ। ਉੱਤਰੀ ਕੋਰੀਆ ਦਾ ਇਹ ਜਹਾਜ਼ ਸੋਮਵਾਰ ਨੂੰ ਰਡਾਰ ‘ਤੇ ਨਜ਼ਰ ਆਇਆ ਅਤੇ ਇਹ ਰੂਸ ਦੇ ਸੁਦੂਰ ‘ਚ ਸੀ ਅਤੇ ਇਸੇ ਦਿਨ ਇਹ ਜਹਾਜ਼ ਉੱਤਰੀ ਕੋਰੀਆ ਵਾਪਸ ਜਾ ਰਿਹਾ ਸੀ। ਦੱਖਣੀ ਕੋਰੀਆ ਦੀ ਇਕ ਨਿਊਜ਼ੀ ਏਜੰਸੀ ਨੇ ਇਸ ਬਾਰੇ ‘ਚ ਜਾਣਕਾਰੀ ਦਿੱਤੀ। ਕਿਆਸ ਲਾਏ ਜਾ ਰਹੇ ਹਨ ਕਿ ਇਸ ਜਹਾਜ਼ ‘ਚ ਕਿਮ ਵੀ ਸਨ ਅਤੇ ਉਨ੍ਹਾਂ ਨੇ ਰੂਸ ਦਾ ਦੌਰਾ ਕੀਤਾ ਹੈ। ਕਿਮ ਦੇ ਇਸ ਜਹਾਜ਼ ਦੇ ਨਜ਼ਰ ਆਉਣ ਤੋਂ ਬਾਅਦ ਹੁਣ ਦੱਖਣੀ ਕੋਰੀਆ ‘ਚ ਕਿਆਸ ਲਾਏ ਜਾ ਰਹੇ ਹਨ ਕਿ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਸਤੰਬਰ ‘ਚ ਵਲਾਦਿਵੋਸਟੋਕ ‘ਚ ਹੋਣ ਵਾਲੇ ਈਸਟਰਨ ਇਕਨਾਮਿਕ ਫੋਰਮ ‘ਚ ਸ਼ਿਰਕਤ ਕਰ ਸਕਦੇ ਹਨ। ਇਸ ਦਿਸ਼ਾ ‘ਚ ਹੀ ਕਿਮ ਅਤੇ ਬਾਕੀ ਉੱਤਰੀ ਕੋਰੀਅਨ ਆਫੀਸ਼ੀਅਲ ਕੰਮ ਕਰ ਰਹੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪਹਿਲਾਂ ਹੀ ਕਿਮ ਜੋਂਗ ਉਨ ਨੂੰ ਮਾਸਕੋ ਆਉਣ ਲਈ ਸੱਦਾ ਦੇ ਚੁੱਕੇ ਹਨ। ਪੁਤਿਨ ਵੀ ਇਸ ਫੋਰਮ ‘ਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਤੋਂ ਇਲਾਵਾ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਵੀ ਫੋਰਮ ‘ਚ ਪਹੁੰਚਣਗੇ। ਉੱਤਰੀ ਕੋਰੀਆ ਵੱਲੋਂ ਹਾਲਾਂਕਿ ਅਜੇ ਤੱਕ ਰੂਸ ਦੇ ਸੱਦੇ ਦਾ ਕੋਈ ਅਧਿਕਾਰਕ ਜਵਾਬ ਨਹੀਂ ਦਿੱਤਾ ਗਿਆ ਹੈ। ਹਾਲਾਂਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕੋਰੀਅਨ ਵਰਕਰਸ ਪਾਰਟੀ ਦੇ ਡੈਲੀਗੇਸ਼ਨ ਨੂੰ ਜ਼ਰੂਰ ਰੂਸ ਭੇਜਿਆ ਸੀ। ਉੱਤਰੀ ਕੋਰੀਆ ਦੀ ਰਾਸ਼ਟਰੀ ਏਅਰਲਾਇੰਸ ਏਅਰ ਕੋਰੀਆ ਪਿਓਂਗਯਾਂਗ ਅਤੇ ਵਲੋਦਿਸਟੋਕ ਵਿਚਾਲੇ ਰੈਗੂਲਰ ਫਲਾਈਟ ਅਪਰੇਟ ਕਰਦੀ ਹੈ। ਪਿਛਲੇ ਮਹੀਨੇ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਹੋਈ ਹੈ, ਅਮਰੀਕਾ ਨੇ ਮੰਗ ਕੀਤੀ ਹੈ ਕਿ ਕਿਮ ਕੋਰੀਆਈ ਪ੍ਰਾਇਦੀਪ ਨੂੰ ਪੂਰੀ ਤਰ੍ਹਾਂ ਨਾਲ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਮ ਨੂੰ ਇਸ ਪੂਰੇ ਮਸਲੇ ‘ਤੇ ਆਪਣੇ ਸਾਥੀ ਰੂਸ ਦੇ ਸਮਰਥਨ ਦੀ ਜ਼ਰੂਰਤ ਹੈ। ਉੱਤਰੀ ਕੋਰੀਆ ਇਸ ਸਮੇਂ ਦੁਨੀਆ ਦੇ ਕਈ ਦੇਸ਼ਾਂ ਨਾਲ ਸੰਪਰਕ ਵਧਾ ਰਿਹਾ ਹੈ, ਇਕ ਸਾਲ ਪਹਿਲਾਂ ਪਾਬੰਦੀਆਂ ਕਾਰਨ ਉੱਤਰੀ ਕੋਰੀਆ ਦੀ ਅਰਥਵਿਵਸਥਾ ‘ਤੇ ਜ਼ਿਆਦਾ ਅਸਰ ਪਿਆ ਸੀ। ਸਿਓਲ ‘ਚ ਕੋਰੀਆ ਟ੍ਰੇਡ ਨਿਵੇਸ਼ ਏਜੰਸੀ ਨੇ ਕਿਹਾ ਹੈ ਕਿ ਸਾਲ 2017 ‘ਚ ਉੱਤਰੀ ਕੋਰੀਆ ‘ਚ 15 ਫੀਸਦੀ ਦੀ ਗਿਰਾਵਟ ਆਈ ਹੈ। ਇਸ ਕਾਰਨ ਇਸ ਦਾ ਵਪਾਰ ਘਾਟਾ ਸਾਲ 2017 ‘ਚ 12.5 ਫੀਸਦੀ ਵਧਾ ਕੇ 2.91 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਚੀਨ ਅਤੇ ਰੂਸ, ਉੱਤਰੀ ਕੋਰੀਆ ਦੇ ਸਭ ਤੋਂ ਵੱਡੇ ਵਪਾਰਕ ਹਿੱਸੇਦਾਰ ਹਨ।

LEAVE A REPLY

Please enter your comment!
Please enter your name here