ਵਾਸ਼ਿੰਗਟਨ/ਸਿਓਲ

ਉੱਤਰ ਕੋਰੀਆ ਨੇ ਅਮਰੀਕਾ ਨਾਲ ਹੋਣ ਵਾਲੀ ਬੈਠਕ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਣ ਵਾਲੀ ਬੈਠਕ ‘ਤੇ ਦੁਬਾਰਾ ਵਿਚਾਰ ਕਰਨਗੇ। ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ 12 ਜੂਨ ਨੂੰ ਸਿੰਗਾਪੁਰ ‘ਚ ਬੈਠਕ ਹੋਣ ਵਾਲੀ ਸੀ। ਇਹ ਬੈਠਕ ਉੱਤਰ ਕੋਰੀਆ ਦੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਦੇ ਫੈਸਲੇ ਤੋਂ ਬਾਅਦ ਤੈਅ ਹੋਈ ਸੀ। ਪਰ ਬੁੱਧਵਾਰ ਨੂੰ ਉੱਤਰ ਕੋਰੀਆ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਦੱਖਣੀ ਕੋਰੀਆ ਨਾਲ ਹੋਣ ਵਾਲੀ ਗੱਲਬਾਤ ਰੱਦ ਕਰ ਦਿੱਤੀ ਗਈ। ਉਹ ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਚੱਲ ਰਹੇ ਸੰਯੁਕਤ ਫੌਜੀ ਅਭਿਆਸ ਤੋਂ ਨਾਰਾਜ਼ ਹੈ। ਉੱਤਰ ਕੋਰੀਆ ਦੀ ਸਰਕਾਰੀ ਮੀਡੀਆ ‘ਚ ਬੁੱਧਵਾਰ ਨੂੰ ਉਪ ਵਿਦੇਸ਼ ਮੰਤਰੀ ਕਿਮ  ਵੇ ਗਵਾਨ ਨੇ ਹਵਾਲੇ ਤੋਂ ਕਿਹਾ ਗਿਆ, ‘ਜੇਕਰ ਅਮਰੀਕਾ  ਸਾਨੂੰ ਸਿਰਫ ਇਕ ਪਾਸੜ ਕਰ ਇਹ ਮੰਗ ਕਰਦਾ ਹੈ ਕਿ ਅਸੀਂ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰ ਦਈਏ ਤਾਂ ਅਸੀਂ ਇਸ ਤਰ੍ਹਾਂ ਦੀਆਂ ਗੱਲਬਾਤ ਦੇ ਪੱਖ ‘ਚ ਨਹੀਂ  ਹਾਂ। ਨਾਲ ਹੀ ਅਮਰੀਕਾ ਅਤੇ ਡੀ. ਪੀ. ਆਰ. ਕੇ. ਵਿਚਾਲੇ ਹੋਣ ਵਾਲੀ ਬੈਠਕ ‘ਤੇ ਵੀ ਅਸੀਂ ਵਿਚਾਰ ਕਰਾਂਗੇ। ਡੀ. ਪੀ. ਆਰ. ਕੇ. ਦਾ ਭਾਵ ਹੈ ਡੈਮੋਕ੍ਰੇਟ ਪੀਪਲਜ਼ ਰਿਪਬਲਿਕਨ ਆਫ ਕੋਰੀਆ, ਇਹ ਉੱਤਰ ਕੋਰੀਆ ਦਾ ਅਧਿਕਾਰਕ ਨਾਂ ਹੈ। ਫਿਲਹਾਲ ਦੱਖਣੀ ਕੋਰੀਆ ‘ਚ ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਫੌਜਾਂ ਵਿਚਾਲੇ ਸੰਯੁਕਤ ਅਭਿਆਸ ਕਰ ਰਹੀਆਂ ਹਨ। ਉੱਤਰ ਕੋਰੀਆ ਦੇ ਇਸ ਐਲਾਨ ਦੇ ਕਈ ਹੋਰ ਨਤੀਜੇ ਕੱਢਣ ਦੀ ਸੰਭਾਵਨਾ ਹੈ। ਦਰਅਸਲ ਦੱਖਣੀ ਕੋਰੀਆ ਅਤੇ ਅਮਰੀਕੀ ਫੌਜਾਂ ਵਿਚਾਲੇ ਚੱਲ ਰਹੇ ਫੌਜੀ ਅਭਿਆਸ ਵਿੰਟਰ ਓਲੰਪਿਕ ਦੇ ਸਮੇਂ ਹੋਣਾ ਸੀ, ਪਰ ਉਸ ਸਮੇਂ ਉੱਤਰ ਅਤੇ ਦੱਖਣੀ ਕੋਰੀਆ ਦੀ ਮੁਲਾਕਾਤ ਕਾਰਨ ਇਹ ਫੌਜੀ ਅਭਿਆਸ ਰੱਦ ਕਰ ਦਿੱਤਾ ਗਿਆ ਸੀ। ਉੱਤਰ ਕੋਰੀਆ ਨੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਫੌਜੀ ਅਭਿਆਸ ‘ਤੇ ਆਪਣੀ ਰਜ਼ਾਮੰਦੀ ਦਿੱਤੀ ਸੀ।  

LEAVE A REPLY

Please enter your comment!
Please enter your name here