ਵਿਟਨ-ਜਰਮਨੀ 06 ਅਪ੍ਰੈਲ (ਪੰਜਾਬੀ ਸਾਂਝ ) ਜਰਮਨੀ ਦੇ ਸ਼ਹਰ ਵਿਟਨ  ਵਿੱਚ ਰਹਿੰਦੇ ਸੁੱਚਾ ਸਿੰਘ ਨਰ ਅਤੇ ਦਲਜੀਤ ਨਰ ਭਾਰਤ ਤੋਂ ਪੰਜਾਬ ਦੇ ਕਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਪਿੰਡ ਮੰਗੂਵਾਲ ਹੋਰਾਂ ਦੀ ਬੇਟੀ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣੀ ਐਮ ਬੀ ਬੀ ਐਸ ਦੀ ਪੜ੍ਹਾਈ ਪੂਰੀ ਕਰਕੇ ਇਸ ਸਾਲ ਦਸ ਜਨਵਰੀ ਨੂੰ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕੀਤੀ ਸੀ। ਅਤੇ ਹਣ  ਇੱਕ ਹਰੋ ਪ੍ਰਾਪਤੀ ਕੀਤੀ ਹੈ ਕੈਂਸਰ ਪ੍ਰਭਾਕਿਤ ਔਰਤਾਂ ‘ਤੇ ਇੱਕ ਖਾਸ ਕਿਸਮ ਦਾ ਸੰਗੀਤ ਕੀ ਅਸਰ ਕਰਦਾ ਹੈ, ਦੀ ਖਜੋ ਕਰਕੇ ਆਪਣੀ ਪੀ ਐਚ ਕੀ ਦੀ ਡਿਗਰੀ 4 ਅਪ੍ਰੈਲ ਨੂੰ ਪ੍ਰਾਪਤ ਕੀਤੀ। ਜੋ ਕਰੀਬਨ ਐਮ ਬੀ ਬੀ ਐਸ ਦੀ ਸਟੱਡੀ ਦੇ ਨਾਲ ਹੀ ਇੱਕ ਸਾਲ ਦੀ ਆਪਣੀ ਸਖ਼ਤ ਮਿਹਨਤ ਕਰਕੇ ਕਕਰਨ ਨੇ ਇਹ ਪ੍ਰਾਪਤੀ ਹਾਸਿਲ ਕੀਤੀ।

ਪਿਛਲੇ ਸਾਲ ਅਗਸਤ ਵਿੱਚ ਕਿਰਨਜੀਤ ਨੇ ਆਪਣੀ ਡਾਕਟਰੇਟ ਦੀ ਪੜ੍ਹਾਈ ਵਾਰੇ ਇੱਕ ਪਹਿਲਾ ਖੋਜ ਪੱਤਰ ਲਿਖਿਆ ਸੀ ਜਿਸ ਤੋਂ ਇਸਦਾ ਡਾਕਟਰ ਫਾਦਰ ਇਨ੍ਹਾਂ ਪ੍ਰਭਾਵਿਤ ਹੋਇਆ ਕਿ ਉਸਨੇ ਉਹ ਸਾਰਾ ਲੇਖ ਅਮਰੀਕਾ ਨੂੰ ਇੱਕ ਖਾਸ ਡਾਕਟਰਾਂ ਦੇ ਰਸਾਲੇ ਨੂੰ ਭੇਜ ਦਿੱਤਾ ਜੋ ਉਹਨਾਂ ਉਹ ਸਾਰੇ ਦਾ ਸਾਰਾ ਲੇਖ ਆਪਣੇ ਮੈਗਜ਼ੀਨ ਵਿੱਚ ਛਾਪਿਆ ਜੋ ਸਾਰੀ ਦੁੱਨੀਆਂ ਵਿੱਚ ਡਾਕਟਰਾਂ ਨੂੰ ਜਾਂਦਾ ਹੈ ਅਤੇ ਆਨ ਲਾਈਨ ਇੰਟਰਨੈੱਟ ‘ਤੇ ਵੀ  ਪਾਇਆ ਤਾਂ ਜੋ ਡਾਕਟਰੀ ਨਾਲ ਸਬੰਧਤ ਵਿਦਿਆਰਥੀ ਉਹ ਲੇਖ ਪੜ੍ਹਕੇ ਆਪਣੀ ਸਟੱਡੀ ਵਿੱਚ ਸਹਾਇਤਾ ਪ੍ਰਾਪਤ ਕਰਨ। ਕਹਿੰਦੇ ਹਨ ਕਿ; “ਹੋਣਹਾਰ ਵਿਰਵਾ ਕੇ ਚਿਕਨੇ ਚਿਕਨੇ ਪਾਤ” ਇਸ ਤਰਾਂ ਹੀ ਕਿਰਨਜੀਤ ਆਪਣੇ ਜੀਵਨ ਦੇ ਮੁੱਢਲੇ ਸਾਲਾਂ ਤੋਂ ਹੀ ਤੇਜ ਬੁੱਧੀ ਦੀ ਮਾਲਕ ਅਤੇ ਸਖ਼ਤ ਮਿਹਨਤ ਦੀ ਕਾਰਜਕਟਤਾ ਹੈ। ਇਸ ਵਾਰੇ ਪੂਰੀ ਜਾਣਕਾਰੀ ਜਲਦੀ ਹੀ ਪਾਠਕਾਂ ਦੇ ਸਨਮੁੱਖ ਕਰਾਂਗੇ।

LEAVE A REPLY

Please enter your comment!
Please enter your name here