ਅੱਜ ਤੋਂ 148 ਸਾਲ ਪਹਿਲਾਂ 18 ਮਾਰਚ, 1871 ਨੂੰ ਪੈਰਿਸ (ਫਰਾਂਸ) ਅੰਦਰ ਕਿਰਤੀ ਵਰਗ ਨੇ ਹਥਿਆਰਬੰਦ ਪਹਿਲਕਦਮੀ ਕਰਕੇ ਕਿਰਤੀਆਂ ਦੀ ਪਹਿਲੀ ਲੋਕਰਾਜੀ ਹਕੂਮਤ ਨੂੰ ਕਾਇਮ ਕੀਤਾ ਸੀ। ਕਿਰਤੀ ਵਰਗ ਦੇ ਇਸ ਇਨਕਲਾਬੀ ਅਤੇ ॥ੁਰੱਅਤ ਭਰੇ ਕਾਰਨਾਮਿਆਂ ਨੇ ਫਰਾਂਸ ਹੀ ਨਹੀਂ ਸਗੋਂ ਸਾਰੇ ਸੰਸਾਰ ਅੰਦਰ ਪੂੰਜੀਪਤੀਆਂ ਨੂੰ ਇੱਕ ਨਿਵੇਕਲਾ ਚੈਲੇਂਜ ਪੇਸ਼ ਕਰਕੇ, ‘ਬਰਾਬਰ ਦੀ ਧਿਰ ਦਾ ਅਹਿਸਾਸ ਕਰਵਾਇਆ ਸੀ ? ਭਾਵੇਂ ਇਹ ਸਾਮਵਾਦ (ਪੈਰਿਸ ਕਮਿਊਨ) ਸਿਰਫ਼ 72 ਦਿਨ ਹੀ ਕਾਇਮ ਰਹਿ ਸਕਿਆ ! ਪਰ ਕਿਰਤੀ ਲੋਕਾਂ ਨੇ ਉਸ ਸਮੇਂ ਇੱਕ ਸਮਾਜਵਾਦੀ ਰਾਜ ਦਾ ਇੱਕ ਛੋਟਾ ਜਿਹਾ ਮਾਡਲ ਪੇਸ਼ ਕਰਕੇ ਸਾਬਤ ਕਰ ਦਿੱਤਾ ਸੀ,’ਕਿ ਲੁੱਟ, ਦਾਬੇ, ਭੇਦ-ਭਾਵ, ਨਾ-ਬਰਾਬਰੀ ‘ਤੇ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹ ? ਬਰਾਬਰੀ ਵਾਲਾ ਆ॥ਾਦ ਸਮਾਜ ਕਾਇਮ ਕਰਨਾ ਕੋਈ ਕਲਪਨਾ ਨਹੀਂ ਹੈ !  ਪੈਰਿਸ ਕਮਿਊਨ ਜੋ ਕਿਰਤੀਆਂ ਦਾ ਪਹਿਲਾ ਰਾਜ ਸੀ, ਦਾ ਗਲਾ ਘੁੱਟਣ ਲਈ ਪੂੰਜੀਪਤੀਆਂ, ਜਾਗੀਰਦਾਰਾਂ, ਫੌਜੀ ਅਫਸਰਾਂ ਅਤੇ ਸਾਰੇ ਯੂਰਪ ਦੇ ਹਾਕਮਾਂ ਨੇ ਮਿਲ ਕੇ ਆਖ਼ਰਕਾਰ ਪੈਰਿਸ-ਕਮਿਊਨ ਨੂੰ ਕੁਚਲਣ ਲਈ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ ! ਅੱਜ ਵੀ ਸੰਸਾਰ ਦੇ ਇਨਕਲਾਬਾਂ ਦੇ ਨਵੇਂ ਦੌਰ ‘ਚ ਕੁੱਲ ਦੁਨੀਆਂ ਦੀ ਕਿਰਤੀ-ਜਮਾਤ ਲਈ ਪੈਰਿਸ ਕਮਿਊਨ ਸਦਾ ਰਾਹ ਦਸੇਰਾ ਬਣਿਆ ਰਹੇਗਾ ? 
ਕਿਰਤੀਆਂ ਦੇ ਖੂਨ ਨਾਲ ਲਿਖੀ ਪੈਰਿਸ ਕਮਿਊਨ ਦੀ ਅਮਰ ਕਹਾਣੀ ਅੱਜ ਵੀ ਸਾਡੇ ਲਈ ਪ੍ਰੇਰਣਾ ਸਰੋਤ ਹੈ ! ਜਦੋਂ ਅੱਜ ! ਵਿਸ਼ਵ ਭਰ ‘ਚ ਸਾਮਰਾਜੀ-ਪੂੰਜੀਵਾਦ ਕਿਰਤੀ ਵਰਗ ਦੇ ਆਰਥਿਕ ਅਧਿਕਾਰਾਂ ਅਤੇ ਜਮਹੂਰੀ ਹੱਕਾਂ ‘ਤੇ ਆਏ ਦਿਨ ਨੰਗੇ ਚਿੱਟੇ ਹਮਲੇ ਕਰ ਰਿਹਾ ਹੈ ਅਤੇ ਆਮ ਲੋਕਾਂ ਲਈ ਹਰ ਤਰ੍ਹਾਂ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ, ਤਾਂ ਸਾਨੂੰ ਆਪਣੀਆਂ ਹਾਰਾਂ ਅਤੇ ਖੜੋਤ ਦਾ ਸਾਹਮਣਾ ਕਰਨ ਲਈ ਹਮੇਸ਼ਾ ਹੀ ਪਿੱਛੇ ਮੁੜ ਕੇ ਇਤਿਹਾਸ ਦੇ ਪੰਨੇ ਫਰੋਲਣੇ ਪੈਂਦੇ ਹਨ ! ਕਿਉਂਕਿ ਮੌਜੂਦਾ ਹਾਲਾਤਾਂ ਦਾ ਵਿਸ਼ਲੇਸ਼ਣ ਕਰਨ ਲਈ ਇਤਿਹਾਸ ਦੀਆਂ ਸਿੱਖਿਆਵਾਂ, ਖਾਸ ਕਰਕੇ ਉਸ ਦੌਰ ਤੋਂ ਅਸੀਂ ਪ੍ਰੇਰਨਾ ਅਤੇ ਸਬਕ ਲੈ ਸਕਦੇ ਹਾਂ ! ਸ਼ੁਰੂਆਤੀ ਪੈਰਿਸ ਕਮਿਊਨ ਅਤੇ ਮਹਾਨ ਅਕਤੂਬਰ ਇਨਕਲਾਬ 1917 ਭਾਵੇਂ ਵਕਤੀ ਤੌਰ ‘ਤੇ ਅਸਫਲ ਹੋ ਚੁੱਕੇ ਹਨ ਅਤੇ ਪਿਛਾੜਾਂ ਲੱਗੀਆਂ ਹਨ ! ਪਰ ਕਿਰਤ ਅਤੇ ਪੂੰਜੀ ਦੇ ਦਰਮਿਆਨ ਭਾਵ ! ਕਿਰਤੀ ਵਰਗ ਅਤੇ ਪੂੰਜੀਵਾਦੀ ਰਾਜ ਪ੍ਰਬੰਧ ਵਿਰੁੱਧ ॥ਿੰਦਗੀ ਮੌਤ ਦੀ ਲੜਾਈ ਜੋ ਲਗਾਤਾਰ ਜਾਰੀ ਹੈ। ਜਿਸ ਦਾ ਅੰਤ ਕਿਰਤੀ ਵਰਗ ਦੀ ਜਿੱਤ ਅਤੇ ਪੂੰਜੀਵਾਦ ਦੀ ਮੌਤ ਹੋਣਾ ਹੈ, ‘ਤਾਂ ਸਾਨੂੰ ਅਗਲੇ ਰਣ ਖੇਤਰ ਦੀ ਤਿਆਰੀ ਲਈ ਪੈਰਿਸ ਕਮਿਊਨ ਨੂੰ ਯਾਦ ਰੱਖਣ ਦੀ ਇੱਕ ਖਾਸ ਅਹਿਮੀਅਤ ਹੈ। ਪੈਰਿਸ ਕਮਿਊਨ 18 ਮਾਰਚ 1871 ਅਤੇ 7 ਨਵੰਬਰ 1917 ਦਾ ਮਹਾਨ ਅਕਤੂਬਰ ਇਨਕਲਾਬ ਇਸ ਧਾਰਨਾ ਨੂੰ ਪਹਿਲਾਂ ਹੀ ਦੋਨੋਂ ਚਕਨਾਚੂਰ ਕਰ ਚੁੱਕੇ ਹਨ, ‘ਕਿ ਕਿਰਤੀ ਰਾਜ ਨਹੀਂ ਕਰ ਸਕਦੇ ? ਪੈਰਿਸ ਅਤੇ ਸੋਵੀਅਤ ਦੇ ਜਾਂਬਾ॥ ਕਿਰਤੀਆਂ ਨੇ ਪੂੰਜੀਵਾਦੀ ਹਕੂਮਤ ਦੀ ਚੱਲਦੀ ਚੱਕੀ ਨੂੰ ਉਲਟਾਕੇ ਚਕਨਾਚੂਰ ਕਰ ਦਿਖਾਇਆ ਸੀ।
ਪੈਰਿਸ ਕਮਿਊਨ ਦੀ ਇਤਿਹਾਸਕ ਮਹੱਤਤਾ ਅਤੇ ਉਸ ਦੀ ਅਸਫਲਤਾ ਦੇ ਕਾਰਨਾਂ ਦੀ ਡੂੰਘੀ ਘੋਖ ਬਾਅਦ, ਵਿਗਿਆਨਕ ਸਮਾਜਵਾਦ ਦੇ ਸਿਧਾਂਤਕਾਰਾਂ ਮਾਰਕਸ ਅਤੇ ਏਂਗਲ॥ ਨੇ ਆਪਣੇ ਸਿਧਾਂਤ ਵਿੱਚ ਕਈ ਮਹੱਤਵਪੂਰਨ ਵਿਚਾਰਾਂ ਦਾ ਵਾਧਾ ਕੀਤਾ। ਪੈਰਿਸ ਕਮਿਊਨ ਨੇ ਕਿਰਤੀ ਜਮਾਤ ਨੂੰ ਇਨਕਲਾਬ ਲਈ ਸੰਘਰਸ਼ ਸ਼ੁਰੂ ਕਰਨ ਅਤੇ ਉਸਦੀ ਕਾਮਯਾਬੀ ਤੋਂ ਬਾਅਦ ਰਾਜਭਾਗ ਚਲਾਉਣ ਲਈ ਬਹੁਤ ਕੀਮਤੀ ਅਨੁਭਵ ਦਿੱਤੇ। ਭਾਵੇਂ ਇਹ ਇਨਕਲਾਬ 72 ਦਿਨਾਂ ਬਾਅਦ ਕੁਚਲ ਦਿੱਤਾ ਗਿਆ, ‘ਪਰ ਫਰਾਂਸ ਦੀ ਕਿਰਤੀ ਜਮਾਤ ਇਹ ਅਨੁਮਾਨ ਅਤੇ ਅੰਦਾ॥ਾ ਲਾਉਣ ਤੋਂ ਉਕਤਾਅ ਗਈ,’ਕਿ ਇਸ ਪਹਿਲੇ ਪ੍ਰੋਲੇਤਾਰੀ (ਕਿਰਤੀ) ਰਾਜ ਸੱਤਾ ਨੂੰ ਕੁਚਲਣ ਲਈ ਪੂਰਾ ਬੁੱਢਾ ਯੂਰਪ ਭਾਵ ਸਾਰਾ ਪੂੰਜੀਵਾਦ ਅਤੇ ਜਾਗੀਰੂ ਰਹਿੰਦ-ਖੂੰਹਦ ਇੱਕ ਹੋ ਜਾਵੇਗਾ ? ਭਾਵੇਂ ਇਸ ਸਬੰਧੀ ਮਾਰਕਸ ਨੇ ਕਿਰਤੀਆਂ ਨੂੰ ਚਿਤਾਵਨੀ ਦੇ ਦਿੱਤੀ ਸੀ ! ਦੂਸਰਾ, ‘ਪੈਰਿਸ ਦੇ ਜਾਂਬਾ॥ ਇਨਕਲਾਬੀ ਕਿਰਤੀਆਂ ਦੀ ਇਕ ਇਨਕਲਾਬੀ ਵਿਗਿਆਨਕ ਵਿਚਾਰਧਾਰਾ ਵਾਲੀ ਪਾਰਟੀ (ਕਮਿਊਨਿਸਟ ਪਾਰਟੀ) ਉਦੋਂ ਤੱਕ ਹੋਂਦ ‘ਚ ਨਹੀਂ ਆ ਸਕੀ ਸੀ। ਫਿਰ ਵੀ ਕਿਰਤੀ ਵਰਗ ਨੇ ਇਨ੍ਹਾਂ ਦੋ ਬ॥ਰ ਘਾਟਾ, ‘ਜਮਾਤੀ ਦੁਸ਼ਮਣ ਅਤੇ ਕਿਰਤੀਆਂ ਦੀ ਇਨਕਲਾਬੀ ਪਾਰਟੀ  ਨਾ ਹੋਣ ਦੇ ਬਾਵਜੂਦ ਕਿਰਤੀ ਵਰਗ ਦਾ ਰਾਜ ਸੱਤਾ ‘ਤੇ ਕਬ॥ਾ ਅਤੇ ਕਿਰਤੀਆਂ ਦੀ ਜਮਹੂਰੀਅਤ ਕਾਇਮ ਕਰਕੇ ਜੋ ਮਿਸਾਲ ਪੇਸ਼ ਕੀਤੀ, ‘ਸਦੀਆਂ ਤੱਕ ਕਿਰਤੀ ਵਰਗ ਦਾ ਰਾਹ ਰੁਸ਼ਨਾਉਂਦੀ ਰਹੇਗੀ !
19ਵੀਂ ਸਦੀ ਦੇ ਅੱਧ ਵਿੱਚ ਯੂਰਪ ਅੰਦਰ ਸਨਅਤੀ ਵਿਕਾਸ ਤੇਜ ਹੋਇਆ। ਪੂੰਜੀਵਾਦੀ ਸਨਅਤੀ ਇਨਕਲਾਬ ਵੀ ਬੜੀ ਤੇਜੀ ਨਾਲ ਅੱਗੇ ਵੱਧ ਰਿਹਾ ਸੀ। ਇਸ ਦੇ ਨਾਲ ਹੀ ਜੱਥੇਬੰਦਕ ਸਨਅਤੀ ਕਿਰਤੀ ਵਰਗ ਦੀ ਸ਼ਕਤੀ ਅਤੇ ਚੇਤਨਾ ਵੀ ਵੱਧਦੀ ਜਾ ਰਹੀ ਸੀ ? ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਆਦਿ ਵਿਕਸਤ ਪੂੰਜੀਵਾਦੀ ਦੇਸ਼ਾਂ ਅੰਦਰ, ਕਿਰਤੀ ਵਰਗ ਆਪਣੀ ਕਿਰਤ ਦੀ ਲੁੱਟ ਵਿਰੁੱਧ ਜੱਥੇਬੰਦ ਰੂਪ ਵਿੱਚ ਸੰਘਰਸ਼ ਚਲਾਉਣ ਲੱਗੇ। ਕਿਰਤੀਆਂ ਅੰਦਰ ਆ॥ਾਦੀ ਅਤੇ ਸਮਾਜਵਾਦ ਦੇ ਵੱਖੋ-ਵੱਖ ਰੂਪਾਂ ਵਿੱਚ ਵਿਚਾਰ ਪੈਦਾ ਹੋਏ। ਉਸ ਵੇਲੇ ਦੁਨੀਆਂ ਖਾਸ ਕਰਕੇ ਯੂਰਪ ਅੰਦਰ, ਕਿਰਤੀ ਤੇ ਬੁੱਧੀਜੀਵੀ ਵਰਗ ਅੰਦਰ ਇੱਕ ਤਰੱਕੀ ਜਾਫਤਾ ਵਿਚਾਰਧਾਰਾ, ‘ਮਾਰਕਸਵਾਦ ਦਾ ਜਨਮ ਹੋਇਆ। ਕਿਰਤੀਆਂ ਦੀ ਪਹਿਲੀ ਕੌਮਾਂਤਰੀ ਜਥੇਬੰਦੀ ਕਮਿਊਨਿਸਟ ਲੀਗ ਦੇ ਮਨੋਰਥ ਪੱਤਰ (ਮੈਨੀਫੈਸਟੋ) ਦੇ ਰੂਪ ਵਿੱਚ 1848 ‘ਚ ਕਾਰਲ ਮਾਰਕਸ ਅਤੇ ਐਫ.ਏਂਗਲ॥ ਨੇ ਆਪਣੀ ਮਹਾਨ ਇਤਿਹਾਸਕ ਰਚਨਾ, ”ਕਮਿਊਨਿਸਟ-ਮੈਨੀਫੈਸਟੋ” ਪੇਸ਼ ਕੀਤਾ। 1865 ਵਿੱਚ ਇੰਟਰਨੈਸ਼ਨਲ ਵਰਕਿੰਗ ਐਸੋਸੀਏਸ਼ਨ (ਪਹਿਲੀ ਇੰਟਰਨੈਸ਼ਨਲ) ਦਾ ਗਠਨ ਹੋਇਆ, ਜਿਸ ਨੇ ਪੂਰੇ ਯੂਰਪ ਦੀ ਕਿਰਤੀ ਲਹਿਰ ਨੂੰ ॥ਬਰਦਸਤ ਰੂਪ ਵਿੱਚ ਪ੍ਰਭਾਵਿਤ ਕੀਤਾ। 1868 ਵਿੱਚ ਹੀ ਸੰਸਾਰ ਪ੍ਰਸਿੱਧ ਅਤੇ ਅਮਰ ਰਚਨਾ ”ਪੂੰਜੀ” ਮਾਰਕਸ ਵੱਲੋਂ ਪੇਸ਼ ਕੀਤੀ। ਇਹ ਰਚਨਾ ਸਦਾ ਲਈ ਪੂੰਜੀਪਤੀਆਂ ਲਈ ਇੱਕ ਹਊਆ ਬਣੀ ਰਹੇਗੀ ਜਦ ਤੱਕ ਪੂੰਜੀਵਾਦ ਦਾ ਖਾਤਮਾ ਨਹੀਂ ਹੁੰਦਾ ?
ਮਾਰਕਸ ਦੀ ਅਮਰ ਰਚਨਾ ਪੂੰਜੀ ਦੇ ਛਪਣ ਤੱਕ ਮਾਰਕਸ ਅਤੇ ਏਂਗਲਜ ਦੇ ਵਿਚਾਰ (ਵਿਗਿਆਨਕ ਸਮਾਜਵਾਦ) ਕਿਰਤੀ ਲਹਿਰ ਅੰਦਰ ਪੈਦਾ ਅਤੇ ਪ੍ਰਚਲਿਤ ਸਾਰੇ ਕਾਲਪਨਿਕ ਸਮਾਜਵਾਦੀ, ਸੁਧਾਰਵਾਦੀ ਅਤੇ ਅਰਾਜਕਤਾਵਾਦੀ ਵਿਚਾਰਾਂ ਨੂੰ ਪਿੱਛੇ ਧੱਕ ਚੁੱਕੇ ਸਨ। ਪੈਰਿਸ ਅੰਦਰ ਉਸ ਵੇਲੇ ਅਰਾਜਕਤਾਵਾਦੀ ਵਿਚਾਰਾਂ ਦਾ ਬਹੁਤ ਪ੍ਰਭਾਵ ਸੀ, ਜਿਨ੍ਹਾਂ ਕਰਕੇ ਲਹਿਰ ਦੀ ਏਕਤਾ ਤੋਂ ਬਿਨਾਂ, ਅੱਗੋਂ ਜਾ ਕੇ ਪੈਰਿਸ ਕਮਿਊਨ ਲਈ ਇਹ ਅਤਿ ਘਾਤਕ ਅਤੇ ਨੁਕਸਾਨਦਾਇਕ ਸਾਬਤ ਹੋਏ ? ਜੁਲਾਈ 1870 ਨੂੰ ਫਰਾਂਸ ਅਤੇ ਪ੍ਰਸ਼ੀਆ ਵਿਚਕਾਰ ਜੰਗ ਛਿੜ ਚੁੱਕੀ ਸੀ। ਬਿਸਮਾਰਕ ਫਰਾਂਸ ਦੀਆਂ ਲੋਹੇ ਦੀਆਂ ਖਾਨਾਂ ਅਤੇ ਸੈਨਿਕ ਮਹੱਤਤਾ ਤੋਂ ਐਲਮਾਸ ਅਤੇ ਲੋਰੇਨ ਸੂਬਿਆਂ ਨੂੰ ਹੜੱਪਣਾ ਚਾਹੁੰਦਾ ਸੀ। ਪਰ ਫਰਾਂਸ ਦਾ ਸਾਸ਼ਕ ਨੈਪੋਲੀਅਨ-ਤੀਜਾ ਦੂਸਰੇ ਦੇਸ਼ਾਂ ਨਾਲ ਜੰਗ ਜਿੱਤ ਕੇ ਦੇਸ਼ ਦੇ ਅੰਦਰੂਨੀ ਸੰਕਟ ‘ਤੇ ਕਾਬੂ ਪਾਉਣਾ ਚਾਹੁੰਦਾ ਸੀ। ਦੋਨੋਂ ਪੂੰਜੀਵਾਦੀ ਦੇਸ਼ਾਂ ਅੰਦਰ ਜੰਗ ਨੇ ਅੰਧ-ਰਾਸ਼ਟਰਵਾਦੀ ਅਤੇ ਪੂੰਜੀਵਾਦੀ ਭਾਵਨਾਵਾਂ ਨੂੰ ਜਨਮ ਦਿੱਤਾ। ਪਰ ਦੋਨਾਂ ਦੇਸ਼ਾਂ ਅੰਦਰ ਕਿਰਤੀ ਵਰਗ ਨੂੰ ਮਾਰਕਸ ਨੇ ਪਹਿਲੀ ਇੰਟਰਨੈਸ਼ਨਲ ਦੌਰਾਨ ਅੰਧ-ਰਾਸ਼ਟਰਵਾਦੀ ਭਾਵਨਾਵਾਂ ਦੇ ਵਹਿਣ ਤੋਂ ਬਚਣ ਅਤੇ ਪੂੰਜੀਵਾਦੀ ਜੰਗੀ ਪਾਗਲਪਣ ਵਾਲੇ ਪੂੰਜੀਵਾਦੀ ਪ੍ਰਚਾਰ ਦੇ ਧੋਖੇ ਤੋਂ ਸੁਚੇਤ ਰਹਿੰਦੇ ਹੋਏ ਸੈਨਾਵਾਦ ਦਾ ਮੁਕਾਬਲਾ ਕਰਨ ਲਈ ਸੱਦਾ ਦਿੱਤਾ ! ਨੈਪੋਲੀਅਨ-ਤੀਜੇ ਦੀ ਭ੍ਰਿਸ਼ਟ ਅਤੇ ਕੁਸ਼ਾਸਨ ਸਰਕਾਰ ਪ੍ਰਸ਼ੀਆ ਰੇਤ ਦੀ ਦੀਵਾਰ ਵਾਂਗ ਢਹਿ ਗਈ।
ਸਤੰਬਰ 1870 ਨੂੰ ਪੈਰਿਸ ਅੰਦਰ ਲੋਕਤੰਤਰ ਦਾ ਐਲਾਨ ਕਰ ਦਿੱਤਾ ਗਿਆ ਪਰ ਅਸਲੀਅਤ ਵਿੱਚ ਕਿਰਤੀ ਵਰਗ ਦੇ ਡਰ ਤੋਂ ਇਸ ਲੋਕਤੰਤਰ ‘ਤੇ ਕਾਬ॥ ਵੱਡੇ ਵੱਡੇ ਪੂੰਜੀਪਤੀ ਤੇ ਜਾਗੀਰਦਾਰ ਸਨ। ਪੂੰਜੀਪਤੀਆਂ ਅਧੀਨ ਲੋਕਤੰਤਰ ਸਰਕਾਰ ਨੇ ਲੋਕਾਂ ਨੂੰ ਹਥਿਆਰਬੰਦ ਕਰਕੇ ਪ੍ਰਸ਼ੀਆ ਦਾ ਟਾਕਰਾ ਕਰਨ ਦੀ ਥਾਂ ਹਥਿਆਰ ਸੁੱਟ ਦਿੱਤੇ, ‘ਕਿਉਂਕਿ ਉਹ ਕਿਰਤੀ ਵਰਗ ਤੋਂ ਬਹੁਤ ਭੈਅ-ਭੀਤ ਸਨ। ਪੂੰਜੀਪਤੀਆਂ ਦੀ ਵਫਾਦਾਰ ਸਰਕਾਰ ਦੇ ਇਨ੍ਹਾਂ ਕਦਮਾਂ ਨਾਲ, ‘ਲੋਕਾਂ ਅੰਦਰ ਇਹ ਸਰਕਾਰ ਕੌਮੀ ਦਗੇਬਾ॥ਾਂ ਦੀ ਸਰਕਾਰ ਸਾਬਤ ਹੋ ਗਈ! ਜਨਵਰੀ 1871 ਨੂੰ ਪੈਰਿਸ ਦੇ ਆਤਮ ਸਮਰਪਣ ਨਾਲ ਵਰਸਾਏ ਵਿੱਚ ਜਰਮਨ-ਬਾਦਸ਼ਾਹ ਦੇ ਸਾਮਰਾਜ ਦਾ ਐਲਾਨ ਹੋਇਆ ਅਤੇ ਪ੍ਰਸ਼ੀਆ ਦਾ ਪਹਿਲਾ ਰਾਜਾ ਜਰਮਨ ਬਾਦਸ਼ਾਹ ਬਣਿਆ। 28 ਫਰਵਰੀ ਨੂੰ ਇੱਕ ਸ਼ਾਂਤੀ ਸਮਝੌਤੇ ਦੌਰਾਨ 5 ਅਰਬ ਫਰਾਂਕ ਦੇ ਜੁਰਮਾਨੇ ਨਾਲ ਪੂਰਾ ਅਲਮਾਸ ਅਤੇ ਲੋਰੇਨ ਰਾਜ ਫਰਾਂਸ ਤੋਂ ਦੁਸ਼ਮਣ ਨੂੰ ਮਿਲ ਗਏ। ਇਸੇ ਮਹੀਨੇ ਫਰਵਰੀ 1871 ਦੀਆਂ ਚੋਣਾਂ ਦੌਰਾਨ ਘੋਰ ਉਲਟ ਇਨਕਲਾਬੀ ਥਿਯੇਰ, ਫਰਾਂਸ ਸਰਕਾਰ ਦਾ ਮੁਖੀ ਬਣਿਆ। ਪ੍ਰਸ਼ੀਆ ਦੀ ਜੰਗ ਵੇਲੇ ਕੌਮੀ ਗਾਰਡ॥ ਜੋ ਮੁੱਖ ਤੌਰ ਤੇ ਕਿਰਤੀ ਸਨ, ‘ਉਨ੍ਹਾਂ ਤੋਂ ਹਥਿਆਰ ਵਾਪਸ ਲੈਣ ਲਈ ਥਿਯੇਰ ਸਰਕਾਰ ਨੇ ਫੌਜ ਨੂੰ 1 ਮਾਰਚ, 1871 ਨੂੰ ਹੁਕਮ ਚਾੜ੍ਹ ਦਿੱਤੇ! ਲੋਕ ਸੜਕਾਂ ‘ਤੇ ਆ ਗਏ। ਫੌਜ ਵੀ ਲੋਕਾਂ ਨਾਲ ਮਿਲ ਗਈ। ਦੋ ਫੌਜੀ ਜਰਨੈਲ ਮਾਰ ਦਿੱਤੇ ਗਏ। ਥਿਯੇਰ ਵਰਸਾਏ ਭੱਜ ਗਿਆ। ਪੈਰਿਸ ਦੇ ਕਿਰਤੀਆਂ ਨੇ ਆਮ ਚੋਣਾਂ ਤੈਅ ਕਰਕੇ 26 ਮਾਰਚ ਕਮਿਊਨ ਚੁਣ ਕੇ 28 ਮਾਰਚ ਕਮਿਊਨ ਦਾ ਐਲਾਨ ਕਰ ਦਿੱਤਾ।
ਇਸ ਤਰ੍ਹਾਂ ਸੰਸਾਰ ਅੰਦਰ ਪਹਿਲੀ ਕਿਰਤੀਆਂ ਦੀ ਸਰਕਾਰ (ਕਮਿਊਨ) ਦੀ ਸਥਾਪਨਾ,’ਪੈਰਿਸ ਅੰਦਰ ਪੂੰਜੀਵਾਦੀ ਰਾਜ ਦੀ ਨੌਕਰਸ਼ਾਹੀ ਵਾਲੇ ਸਾਰੇ ਰਾਜ ਤੰਤਰ ਨੂੰ ਪੂਰੀ ਤਰ੍ਹਾਂ ਭੰਗ ਕਰਕੇ, ਲੋਕਾਂ ਦੇ ਸੰਪੂਰਨ ਜਨਤਕ ਅਤੇ ਜਮਹੂਰੀ ਢੰਗ ਨਾਲ ਮਤ-ਅਧਿਕਾਰ ਪਿੱਛੋਂ ਸਥਾਪਤ ਕੀਤੀ ਗਈ। ਕਮਿਊਨ ਦੇ ਮੈਂਬਰਾਂ ਵਜੋਂ ਦਰਜੀ, ਨਾਈ, ਮੋਚੀ, ਪ੍ਰੈਸ, ਮ॥ਦੂਰ, ਕਿਰਤੀ, ਇਸਤਰੀਆਂ ਨੂੰ ਮਾਨਤਾ ਦੇ ਕੇ ਰਾਜ ਸੱਤਾ ਕਾਇਮ ਕੀਤੀ। ਕਮਿਊਨ ਨੇ ਖੁਦ ਕਾਰਜਪਾਲਿਕਾ, ਵਿਧਾਨਪਾਲਿਕਾ ਭਾਵ ਸਰਕਾਰ ਵਜੋਂ ਇਕ ਸੰਸਦ ਦਾ ਕੰਮ ਸ਼ੁਰੂ ਕਰ ਦਿੱਤਾ। ਪੁਰਾਣੀ ਪੁਲੀਸ ਅਤੇ ਫੌਜ ਦੇ ਵਿਭਾਗਾਂ ਨੂੰ ਭੰਗ ਕਰ ਦਿੱਤਾ ਗਿਆ। ਕਿਰਤੀ ਵਰਗ ਨੂੰ ਰਾਜਸੱਤਾ ਦੀ ਰਾਖੀ ਲਈ ਹਥਿਆਰਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕਿਰਤੀ ਵਰਗ ਅਤੇ ਉਨ੍ਹਾਂ ਦੇ ਆਗੂਆਂ ਨੇ ਸੱਤਾ ਸੰਭਾਲਣ ਦੇ ਕੇਵਲ ਦੋ ਦਿਨ ਬਾਅਦ ਹੀ ਪਹਿਲੀ ਸਰਕਾਰ ਦੇ ਸਾਰੇ ਬਦਨਾਮ ਅਤੇ ਲੋਕ ਵਿਰੋਧੀ ਕਾਨੂੰਨ ਰੱਦ ਕਰ ਦਿੱਤੇ। ਲੋਕਾਂ ਨੂੰ ਰਾਹਤ ਵਜੋਂ ਅਕਤੂਬਰ 1870 ਤੋਂ ਅਪ੍ਰੈਲ 1871 ਤੱਕ ਦਾ ਸਾਰਾ ਕਿਰਾਇਆ ਰੱਦ ਕਰਨ, ਲੋਕਾਂ ਦੀਆਂ ਗਹਿਣੇ ਰੱਖੀਆਂ ਵਸਤਾਂ ਉਧਾਰ ਦਫ਼ਤਰ ਰਾਹੀਂ ਹੁੰਦੀ ਨਿਲਾਮੀ ਬੰਦ ਕਰਨ ਅਤੇ ਸੂਦਖੋਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ। ਕਮਿਊਨ ਵਲੋਂ ਪਹਿਲੀ ਵਾਰ ”ਅਮਲੀ ਧਰਮ ਨਿਰਪੱਖ ਜਮਹੂਰੀਅਤ” ਦੀ ਕਾਇਮੀ ਲਈ ਧਰਮ ਨੂੰ ਹਰ ਵਿਅਕਤੀ ਦਾ ਨਿੱਜੀ ਮਾਮਲਾ ਅਤੇ ਰਾਜ ਜਾਂ ਸਰਕਾਰ ਨੂੰ ਇਸ ਤੋਂ ਇੱਕਦਮ ਵੱਖ ਰਹਿਣ ਲਈ ਫੁਰਮਾਨ ਜਾਰੀ ਕੀਤਾ।ਦੇਸ਼ ਅੰਦਰ ਚਰਚ ਨੂੰ ਰਾਜਸੱਤਾ ਤੋਂ ਵੱਖ ਕਰ ਦਿੱਤਾ ਗਿਆ। ਧਾਰਮਿਕ ਰਸਮਾਂ ਰਿਵਾਜਾਂ ਤੇ ਫ॥ੂਲ ਖਰਚੀ ਤੇ ਪਾਬੰਦੀ, ਚਰਚ (ਧਾਰਮਿਕ ਅਦਾਰਿਆਂ) ਦੀ ਜਾਇਦਾਦ ਨੂੰ ਸਰਕਾਰ ਦੀ ਜਾਇਦਾਦ ਐਲਾਨਦੇ ਹੋਏ, ਸਿੱਖਿਆ ਸੰਸਥਾਵਾਂ ਵਿੱਚ ਧਾਰਮਿਕ ਚਿੰਨ੍ਹਾਂ, ਤਸਵੀਰਾਂ ਅਤੇ ਪੂਜਾ ਪ੍ਰਾਰਥਨਾ ਦੀ ਮਨਾਹੀ ਕਰ ਦਿੱਤੀ ਗਈ। ਇਹ ਸੀ ! ਦੁਨੀਆ ਅੰਦਰ ਪਹਿਲਾ ਧਰਮ ਨਿਰਪੱਖ ਜਮਹੂਰੀ ਰਾਜ ! ਕਿਰਤੀ ਵਰਗ ਨੇ ਪੈਰਿਸ ਕਮਿਊਨ ਨੂੰ ਪ੍ਰੋਲਤਾਰੀ ਕੌਮਾਂਤਰੀਵਾਦ ਵੱਜੋਂ ਭਾਵ ”ਦੁਨੀਆਂ ਦੇ ਕਿਰਤੀ ਇਕ ਹਨ”, ਐਲਾਨ ਕੀਤਾ, ‘ਕਿ ਕਮਿਊਨ ਦਾ ਝੰਡਾ ਸੰਸਾਰ ਗਣਰਾਜ ਦਾ ਝੰਡਾ ਹੈ। ਕਮਿਊਨ ਅੰਧ ਰਾਸ਼ਟਰਵਾਦ, ਵਿਸਥਾਰਵਾਦ ਅਤੇ ਕੌਮਾਂ ‘ਤੇ ਲੋਕਾਂ ਵਿਚਕਾਰ ਜੰਗ ਦਾ ਵਿਰੋਧੀ ਸੀ, ਜਿਸ ਨੇ ਨੇਪੋਲੀਅਨ ਦੁਆਰਾ ਸਥਾਪਤ ਜਿੱਤ ਦੇ ਸਤੰਭ ਨੂੰ ਹਟਾ ਦਿੱਤਾ, ਕਿਉਂਕਿ ਇਹ ਅੰਧ-ਰਾਸ਼ਟਰਵਾਦ, ਵਿਸਥਾਰਵਾਦ ਅਤੇ ਸੈਨਾਵਾਦ ਦਾ ਚਿੰਨ੍ਹ ਸੀ। 6 ਅਪ੍ਰੈਲ ਨੂੰ ਨੈਸ਼ਨਲ ਗਾਰਡ॥ ਦੀ 37 ਬਟਾਲੀਅਨ ਦੇ ਖੌਫ-॥ਦਾ ਅਤੇ ਬਦਨਾਮ ਗਿਲੋਟੀਨ (ਆਰਾ) ਨੂੰ ਜਨਤਕ ਤੌਰ ‘ਤੇ ਤਬਾਅ ਕਰ ਦਿੱਤਾ, ਜਿਸ ਨੇ ਪਿਛਲੇ 75 ਸਾਲਾਂ ਦੌਰਾਨ ਹਾਕਮਾਂ ਦੇ ਹੁਕਮਾਂ ‘ਤੇ ਸੈਂਕੜੇ ਲੋਕਾਂ ਅਤੇ ਹਾਕਮ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਮੌਤ ਤੇ ਘਾਟ ਉਤਾਰਿਆ ਸੀ ? ਇਹ ਕਦਮ ਪਿਛਲੇ ਹਾਕਮਾਂ (ਬੁਰਜੂਆ-ਰਾਜਸੱਤਾ) ਵਲੋਂ ਦਹਿਸ਼ਤ॥ਦਾ ਸੀ ਜੋ ਦਹਿਸ਼ਤ ਦਾ ਪ੍ਰਤੀਕ ਸੀ। ਕਮਿਊਨ ਵੱਲੋਂ ਕਿਸੇ ਵੀ ਅਹੁਦੇ ਅਤੇ ॥ਿੰਮੇਵਾਰ ਵਿਅਕਤੀ ਨੂੰ ਵਿਸ਼ੇਸ਼ ਅਧਿਕਾਰ ਹਾਸਲ ਨਹੀਂ ਸਨ। ਕਿਰਤੀਆਂ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਵਿਚਕਾਰ ਵੱਡੇ ਅੰਤਰ ਦਾ ਭੋਗ ਪਾ ਦਿੱਤਾ ਗਿਆ। ਕਿਰਤੀਆਂ ਦੀਆਂ ਉਜਰਤਾਂ ਵਿੱਚ ਇਕਸਾਰ ਵਾਧਾ ਅਤੇ ਬਰਾਬਰਤਾ ਲਿਆਂਦੀ ਗਈ। ਕਮਿਊਨ ਦੇ ਹਰ ਮੈਂਬਰ ਨੂੰ ਡਿਉਟੀ ਅਤੇ ਹੱਕ ਲਈ ਇੱਕ ਮਾਡਲ ਵਜੋਂ ਪੇਸ਼ ਹੋਣ ਲਈ ਪ੍ਰੇੇਰਿਆ। ਬੰਦ ਪਏ ਸਾਰੇ ਕਾਰਖਾਨੇ ਮੁੜ ਚਾਲੂ ਕਰਨ ਲਈ ਕਿਰਤੀਆਂ ਦੀਆਂ ਸਾਂਝੀਆਂ ਸਭਾਵਾਂ ਬਣਾਉਣ, ਖਾਣ-ਪੀਣ ਵਾਲੀਆਂ ਵਸਤਾਂ ਦੀ ਪੈਦਾਵਾਰ ਲਈ ਰਾਤ ਨੂੰ ਕੰਮ ਕਰਨ ਦੀ ਪਾਬੰਦੀ ਲਾਈ ਗਈ। ਰੁ॥ਗਾਰ ਦਫਤਰ ਬੰਦ ਕਰ ਦਿੱਤੇ ਗਏ,’ਕਿਉਂਕਿ ਇਹ ਦਲਾਲਾਂ ਦੇ ਅਧੀਨ ਸਨ। ਅਮਲ ਵਿੱਚ ਆਮ ਜਨਤਾ ਹੀ ਪੈਰਿਸ ਕਮਿਊਨ ਦੀ ਵਾਰਸ ਅਤੇ ਚਾਲਕ ਸੀ। ਨੌਕਰਸ਼ਾਹੀ ਅੰਦਰ ਜੋ ਸਰਕਾਰ ਨੂੰ ਚਲਾਉਣ ਲਈ ਰਹੱਸਮਈ, ਖਾਸ, ਵਸ਼ਿਸ਼ਟ ਅਤੇ ਮਹਾਂ ਵਿਦਵਾਨਾਂ ਵਜੋਂ ਰੁਤਬੇ ਸਨ, ਖ਼ਤਮ ਕਰਕੇ ਆਮ ਕਿਰਤੀ ਰਾਹੀਂ ਰਾਜ ਭਾਗ ਚਲਾ ਕੇ ਰਾਜ ਦੇ ਅਹੁਦੇਦਾਰਾਂ (ਸਰਕਾਰ ਦੇ ਸੰਦ) ਵਜੋਂ ਪੇਸ਼  ਕਰ ਦਿੱਤਾ। ਅਹਿਮ ਮਸਲੇ, ਰਾਜਕੀ ਮਾਮਲੇ ਅਤੇ ਨੀਤੀਗਤ ਫੈਸਲੇ ਕਿਰਤੀ ਆਪਣੇ ਸੰਗਠਨਾਂ ਵਿੱਚ ਵਿਚਾਰ ਕਰਕੇ ਨਿਪਟਾਰਾ ਕਰਦੇ। ਇਹ ਪੈਰਿਸ ਕਮਿਊਨ ਦਾ ਇਕ ਮਾਡਲ ਸੀ ਜੋ ਪੇਸ਼ ਕੀਤਾ ਗਿਆ। ਪੈਰਿਸ ਕਮਿਊਨ ਨੇ ਭਾਵੇਂ ਦੁਨੀਆਂ ਅੰਦਰ ਬਹੁਤ ਅਹਿਮ ਅਤੇ ਇਤਿਹਾਸਕ ਕਦਮ ਚੁੱਕੇ, ‘ਪਰ ਉਹ ਬਹੁਤ ਚਿਰ ਅੱਗੇ ਨਹੀ ਵਧ ਸਕਿਆ। ਉਹ ਜਨਮ ਤੋਂ ਹੀ ਆਪਣੇ ਜਮਾਤੀ ਦੁਸ਼ਮਣਾਂ ਨਾਲ ਘਿਰਿਆ ਹੋਇਆ ਸੀ। 1848 ਨੂੰ ਜਾਰੀ ਹੋਏ ਕਮਿਊਨਿਸਟ ਮੈਨੀਫੈਸਟੋ ਦੇ ਸ਼ਬਦ, ‘ਕਮਿਊਨਿ॥ਮ’ ਤੋਂ ਸਾਰਾ  ਭੱਜ ਟੁੱਟ ਰਿਹਾ ਯੂਰਪ (ਬੁੱਢਾ ਯੂਰਪ) ਥਰ-ਥਰ ਕੰਬ ਰਿਹਾ ਸੀ ? ਪਰ ਜਦੋਂ ਯੂਰਪ ਅੰਦਰ ਪੈਰਿਸ ਕਮਿਊਨ ਨੇ ਹੀ ਦਸਤਕ ਦੇ ਦਿੱਤੀ ਤਾਂ ਸਾਰਾ ਪੂੰਜੀਪਤੀ ਜਗਤ ਹਿੱਲ ਉਠਿਆ । ਪੈਰਿਸ ਕਮਿਊਨ ਨੂੰ ਦਬਾਉਣ ਅਤੇ ਕੁਚਲਣ ਲਈ ਸਾਰੀਆਂ ਪਿੱਛਾਖੜੀ ਸ਼ਕਤੀਆਂ ਇਕਜੁੱਟ ਹੋ ਗਈਆਂ। ਮਾਰਕਸ ਏਂਗਲ॥ ਨੇ ਪੈਰਿਸ ਕਮਿਊਨ ਲਈ ਬਗਾਵਤ ਤੋਂ ਪਹਿਲਾਂ ਹੀ ਕਿਰਤੀ ਜਮਾਤ ਨੂੰ ਸੁਚੇਤ ਕੀਤਾ ਸੀ, ”ਕਿ ਅਜੇ ਹਾਲਾਤ ਪੂਰੀ ਤਰ੍ਹਾਂ ਅਨੁਕੂਲ ਨਹੀਂ ਹਨ ! ਪਰ ਜਦੋਂ ਪੈਰਿਸ ਕਮਿਊਨ ਹੋਂਦ ਵਿੱਚ ਆ ਗਿਆ ਤਾਂ ਉਨ੍ਹਾਂ ਨੇ ਇਸ ਦਾ ਇਨਕਲਾਬੀ ਸ਼ਬਦਾਂ ਨਾਲ ਸਵਾਗਤ ਅਤੇ ਸਮਰਥਨ ਕੀਤਾ। ਮਾਰਕਸ ਵੱਲੋਂ ਦੁਨੀਆਂ ਅੰਦਰ ਜਨਮੇ ਇਸ ਪਹਿਲੇ ਸਮਾਜਵਾਦੀ ਮਾਡਲ ਦਾ ਬੜੀ ਬਰੀਕੀ ਨਾਲ ਅਧਿਐਨ ਕੀਤਾ, ‘ਜੋ ਪੈਰਿਸ ਦੇ ਕਿਰਤੀਆਂ ਦੀ ਪਹਿਲਕਦਮੀ ਅਤੇ ਸਮੂਹਿਕ ਰਚਨਾਤਮਿਕਤਾ ਅਤੇ ਹਿੱਸੇਦਾਰੀ ਨਾਲ ਹੋਂਦ ਵਿੱਚ ਆਇਆ ਸੀ। ਪੈਰਿਸ ਕਮਿਊਨ ਦੇ ਭਵਿੱਖ ਨੂੰ ਲੈ ਕੇ ਮਾਰਕਸ ਬੜਾ ਚਿੰਤਤ ਸੀ ? ਮਾਰਕਸ ਦਾ ਵਿਚਾਰ ਸੀ,’ਕਿ ਪੈਰਿਸ ਕਾਮਿਆਂ ਦੀ ਫੌਜ, ”ਉਲਟ ਇਨਕਲਾਬ ਦੀ ਹਰ ਕੋਸ਼ਿਸ਼ ਨੂੰ ਕੁਚਲ ਕੇ, ਬਿਨਾਂ ਰੁਕੇ ਵਰਸਾਏ ਵੱਲ ਮਾਰਚ ਕਰਕੇ, ਜਿੱਥੇ ਭਗੌੜੀ ਥਿਯੇਰ ਸਰਕਾਰ ਅਤੇ ਪੈਰਿਸ ਤੋਂ ਦੌੜੇ ਸਾਰੇ ਪੂੰਜੀਵਤੀ ਸਨ,’ਨੂੰ ਕੁਚਲ ਦੇਵੇ ਤਾਂ ਜੋ ਪੈਰਿਸ ਕਮਿਊਨ ਦਾ ਘੇਰਾ ਹੋਰ ਵਿਸ਼ਾਲ ਹੋ ਸਕੇ ! ਪਰ ਬਹਾਦਰ ਕਮਿਊਨ ਗਾਰਡ ਦਾਅ ਪੇਚਾਂ ‘ਚ ਹਾਰ ਗਏ। ਪੈਰਿਸ ਵਿੱਚ ਤਾਂ ਉਹ ਹਰ ਤਰ੍ਹਾਂ ਕਾਮਯਾਬ ਹੋ ਗਏ। ਪਰ ਪੈਰਿਸ ਤੋਂ ਬਾਹਰ ਥਿਯੇਰ ਜਿਸ ਦੀ ਮੱਦਦ ਤੇ ਸਾਰਾ ਯੂਰਪ ਸੀ, ‘ਨੂੰ ਘੇਰਨ ਤੋਂ ਉਕਤਾਅ ਗਏ। ਮਾਰਕਸ ਨੇ ਕਮਿਊਨ ਦੇ ਆਗੂਆਂ ਫਰਾਂਕੇਲ ਅਤੇ ਵਾਲਿਯਾ ਨੂੰ ਚੌਕਸ ਕਰਦੇ ਹੋਏ ਕਿਹਾ ਸੀ, ‘ਕਿ ਪਿਛਾਖੜਾਂ ਦੀਆਂ ਲੁਕਣ ਥਾਵਾਂ ਨੂੰ ਤਬਾਅ ਕਰ ਦਿਓ, ਫਰਾਂਸੀਸੀ ਕੌਮੀ ਬੈਂਕ ਦੇ ਖ॥ਾਨੇ ॥ਬਤ ਕਰਕੇ ਪੈਰਿਸ ਕਮਿਊਨ ਲਈ ਬਾਕੀ ਰਾਜਾਂ ਤੋਂ ਸਮਰਥਨ ਪ੍ਰਾਪਤ ਕਰੋ। ਜੋ ਨਹੀਂ ਹੋ ਸਕਿਆ ! 
ਪੈਰਿਸ ਕਮਿਊਨ ਇੱਕ ਇਨਕਲਾਬੀ ਪਾਰਟੀ ਤੋਂ ਵਿਹੁਣਾ ਸੀ ਅਤੇ ਇਸ ਦੇ ਆਗੂ ਬਹੁਤੇ ਬਲਾਕਵਾਦੀ ਅਤੇ ਪੂਰਧੋਂਵਾਦੀ ਸਨ। ਉਹ ਨਾ ਮਾਰਕਸੀ ਸਿਧਾਤਾਂ ਤੋਂ ਜਾਣੂ ਸਨ, ਸਗੋਂ ਇਸ ਦੇ ਵਿਰੋਧੀ ਸਨ। ਭਾਵੇਂ ਉਹ ਕਿਰਤੀਆਂ ਰਾਹੀਂ ਅੱਗੇ ਆ ਗਏ, ਰਾਜ ਵਿੱਚ ਭਾਰੂ ਹੋ ਗਏ। ਅਮਲ ਵੀ ਕੀਤਾ ਪਰ ਸਿਆਸੀ ਚੇਤਨਾ ਦੀ ਘਾਟ ਕਾਰਨ ਉਨ੍ਹਾਂ ਅਨੇਕਾਂ ਗਲਤੀਆਂ ਕੀਤੀਆਂ। ਸਭ ਤੋਂ ਵੱਡੀ ਬਜਰ ਗਲਤੀ ਦੁਸ਼ਮਣਾਂ ਦੀ ਸੁਲਾਹ-ਸਫਾਈ ਅਤੇ ਸ਼ਾਂਤੀ ਵਾਰਤਾਵਾਂ ਰਾਹੀਂ ਧੋਖਾਧੜੀ ਦਾ ਸ਼ਿਕਾਰ ਹੋਣਾ, ‘ਜਦਕਿ ਦੁਸ਼ਮਣ ਜੰਗੀ ਤਿਆਰੀਆਂ ਕਰਦਾ ਰਿਹਾ। ਇਸ ਤੋਂ ਬਿਨਾਂ ਜਮਾਤੀ ਦੁਸ਼ਮਣ ਦਾ ਮੁਕੰਮਲ ਸਫਾਇਆ ਨਾ ਕਰਨਾ, ਵਰਸਾਏ ਤੇ ਹਮਲਾ ਨਾ ਕਰਨਾ ਅਤੇ ਇਨਕਲਾਬ ਨੂੰ ਪੈਰਿਸ ਤੋਂ ਬਾਹਰ ਸਾਰੇ ਦੇਸ਼ ਅੰਦਰ ਫੈਲਾਉਣ ਤੋਂ ਢਿੱਲਮੱਠ ਉਨ੍ਹਾਂ ਦੀ ਵੱਡੀ ਭੁੱਲ ਸੀ ! ਇਹ ਗਲਤੀਆਂ ਆਗੂਆਂ ਅੰਦਰ ਮਾਰਕਸਵਾਦੀ ਵਿਚਾਰਧਾਰਾ ਨਾ ਕਰਕੇ ਹੋਈਆਂ। ਮਈ 1871 ਨੂੰ ਥਿਯੇਰ ਦੀਆਂ ਫੌਜਾਂ ਨੇ ਪੈਰਿਸ ‘ਤੇ ਹੱਲਾ ਬੋਲ ਦਿੱਤਾ। ਵਰਸਾਏ ਦੇ ਲੁਟੇਰੇ, ਭਾੜੇ ਦੇ ਫੌਜੀ ਅਤੇ ਪ੍ਰਸ਼ੀਆ ਦੀ ਸਿੱਧੇ ਅਤੇ ਅਸਿੱਧੇ ਫੌਜੀ ਸਹਾਇਤਾ ਨਾਲ , ’21 ਮਈ ਨੂੰ ਫੌਜਾਂ ਪੈਰਿਸ ਵਿੱਚ ਸ਼ਾਮਿਲ ਹੋ ਗਈਆਂ। ਕਿਰਤੀਆਂ ਦੀ ਫੌਜ, ਇਸਤਰੀਆਂ ਅਤੇ ਲੋਕਾਂ ਨੇ ਬੜੀ ਬਹਾਦਰੀ ਨਾਲ ਸੜਕਾਂ, ਚੌਂਕਾਂ ਅਤੇ ਬਸਤੀਆਂ ਅੰਦਰ ਪੈਰਿਸ ਕਮਿਊਨ ਦੀ ਰੱਖਿਆ ਲਈ ਦੁਸ਼ਮਣ ਦਾ ਮੁਕਾਬਲਾ ਕੀਤਾ। 8 ਦਿਨ ਲੋਕ ਬੜੀ ਬੇਮਿਸਾਲ ਅਤੇ ਬਹਾਦਰਾਨਾਂ ਲੜਾਈ ਲੜ ਕੇ, ਹਰ ਤਰ੍ਹਾਂ ਦੇ ਕਸ਼ਟ ਭੋਗ ਕੇ, ’26-ਹ॥ਾਰ ਤੋਂ ਵੱਧ ਕਮਿਊਨ ਦੀ ਰਾਖੀ ਕਰਦੇ ਹੋਏ   ਸ਼ਹੀਦ ਹੋਏ ! ਇਸ ਖੂਨੀ ਹਫ਼ਤੇ ਦੌਰਾਨ ਹਾਕਮਾਂ ਦੀਆਂ ਪਿਛਾਖੜੀ ਫੌਜਾਂ ਨੇ ਸੜਕਾਂ, ਬਸਤੀਆਂ ਅਤੇ ਹਰ ਥਾਂ ਕਿਰਤੀ ਲੋਕਾਂ ਦੇ ਕਤਲ ਅਤੇ ਜੁਰਮਾਂ ਰਾਹੀਂ ਪੂਰਾ ਬਰਬਰ ਅਤੇ ਨੰਗਾ ਤਾਂਡਵ ਨਾਚ ਨੱਚਿਆ। ਲਾਈਨਾਂ ‘ਚ ਖੜ੍ਹੇ ਕਰਕੇ ਲੋਕਾਂ ਦੇ ਹੱਥਾਂ ‘ਤੇ ਰੱਟਣ ਦੇਖ ਕੇ, ਕਿਰਤੀ ਵੱਖ ਕਰਕੇ ਗੋਲੀਆਂ ਨਾਲ Tਡਾਏ ਗਏ। ਇਸਤਰੀਆਂ ਨੂੰ ਇਹ ਕਹਿ ਕੇ ਇਹ ਖ਼ਤਰਨਾਕ ਅਪਰਾਧੀ ਅਤੇ ਅਗਨੀ ਬੰਬ ਸਨ, ਗੋਲੀਆਂ ਨਾਲ ਭੁੰਨਿਆ ਗਿਆ। ਛੋਟੇ-ਛੋਟੇ ਬਾਲ ਕਿਰਤੀਆਂ ਨੂੰ ਇਸ ਲਈ ਗੋਲੀਆਂ ਮਾਰੀਆਂ ਗਈਆਂ ਕਿ ਵੱਡੇ ਹੋ ਕੇ ਬਾਗੀ, ‘ਬਣਨਗੇ। ਇਹ ਨਰ-ਸੰਹਾਰ ਜੂਨ ਮਹੀਨੇ ਤੱਕ ਚੱਲਦਾ ਰਿਹਾ। ਪੈਰਿਸ ਕਮਿਊਨ ਦੇ ਕਿਰਤੀਆਂ ਦੀਆਂ ਲਾਸ਼ਾਂ ਨਾਲ ਭਰਿਆ ਪੈਰਿਸ ਅਤੇ ਸਾਇਨ ਨਦੀ ਦਾ ਪਾਣੀ ਮਨੁੱਖੀ ਖੂਨ ਨਾਲ ਲਾਲ ਹੋ ਕੇ ਇੱਕ ਇਤਿਹਾਸ ਲਿਖ ਰਿਹਾ ਸੀ ? ਉਹ ਇਤਿਹਾਸ ! ਜਿਸ ਦੀ ਸਫਲਤਾ ਲਈ ਕਿਰਤੀ ਵਰਗ ਨੂੰ ਮੁਕਤੀ ਤੱਕ ਪੁੱਜਣ ਲਈ ਇਨਕਲਾਬ ਨੂੰ ਅੰਤ ਤੱਕ ਚਲਾਉਣਾ ਹੋਵੇਗਾ ? ਕਿਰਤੀ ਨੂੰ ਰਾਜ ਸੱਤਾ ਨਾ ਤਾਂ ਸ਼ਾਂਤੀ ਰਾਹੀਂ ਅਤੇ ਨਾ ਹੀ ਅਮਨ ਅਮਾਨ ਨਾਲ ਸਗੋਂ ਇਸ ਰੱਖਿਆ ਲਈ ਹੋਰ ਮ॥ਬੂਤੀ ਨਾਲ ਲੜਨਾ ਹੋਵੇਗਾ ?
ਪੈਰਿਸ ਕਮਿਊਨ ਦੇ ਸ਼ਹੀਦਾਂ ਵੱਲੋਂ ਕੁਰਬਾਨੀਆਂ ਦੇ ਕੇ ਲਿਖੇ ਇਤਿਹਾਸ ਦੇ ਸਬਕ ਅਤੇ ਸੋਧਾਂ ! ਅੱਜ ਵੀ ਸਾਡੀ ਰਹਿਨੁਮਾਈ ਕਰਦੇ ਹਨ। ਸਾਮਰਾਜਵਾਦ ਦੇ ਸੰਸਾਰੀਕਰਨ ਦੇ ਦੌਰ ਅੰਦਰ ਦੁਨੀਆ ਭਰ ‘ਚ ਪੂੰਜੀਪਤੀਆਂ ਦੇ ਮੁਨਾਫਿਆਂ ਲਈ ਸੱਟੇਬਾ॥ੀ, ਵਿੱਤੀ ਪੂੰਜੀ, ਨਵ ਉਦਾਰੀਵਾਦੀ ਨੀਤੀਆਂ ਅਤੇ ਕਫਾਇਤੀ ਕਰਨ ਰਾਹੀਂ ਕਿਰਤੀ ਵਰਗ ਦੀ ਲੁੱਟ-ਖਸੁੱਟ ਨੂੰ ਤੇ॥ ਕਰ ਦਿੱਤਾ ਹੋਇਆ ਹੈ।  ਇਹ ਕਦਮ ! ਵਿਸ਼ਵ ਪੂੰਜੀਵਾਦੀ ਅਰਥ ਵਿਵਸਥਾ ‘ਚ ਆਏ ਵਿੱਤੀ ਸੰਕਟ ਦਾ ਹੀ ਸਿੱਟਾ ਹੈ। ਆਰਥਿਕ ਸੰਕਟ ਕੋਈ ਅਲੱਗ-ਥਲੱਗ ਘਟਨਾ ਨਹੀਂ ਹੈ। ਇਹ ਇੱਕ ਵਿਵਸਥਾਗਤ ਸੰਕਟ ਹੈ। ਜਿਸ ਦੀਆਂ ਜੜ੍ਹਾਂ ਗਹਿਰਾਈ ਨਾਲ ਪੂੰਜੀਵਾਦੀ ਅਰਥ ਵਿਵਸਥਾ ਦੇ ਅੰਤਰੀਵ ਨਿਯਮਾਂ ਵਿੱਚ ਜੰਮੀਆਂ ਹੋਈਆਂ ਹਨ। 148 ਸਾਲ ਪਹਿਲਾਂ ਭਾਵੇਂ ਪੂੰਜੀਵਾਦ ਅੱਜ ਵਾਂਗ ਵਿਕਸਤ ਨਹੀਂ ਸੀ ? ਪਰ ਪੂੰਜੀਵਾਦੀ ਰਾਜ ਪ੍ਰਬੰਧ ਕਾਰਨ ਫੈਲੀ ਮਹਿੰਗਾਈ, ਬੇਰੁ॥ਗਾਰੀ, ਆਰਥਿਕ ਅਸਮਾਨਤਾ ਅਤੇ ਸਮਾਜਿਕ ਨਾ ਬਰਾਬਰੀਆਂ ਅੱਜ ਵਾਂਗ ਹੀ ਸਨ। ਪੈਰਿਸ ਕਮਿਊਨ ਭਾਵੇਂ ॥ਾਬਰਾਂ ਨੇ ਦਬਾ ਦਿੱਤਾ ਸੀ, ‘ਪਰ ਦੁਨੀਆਂ ਭਰ ਦੇ ਕਿਰਤੀ ! ਅੱਜ ਵੀ ਨਾ ਬਰਾਬਰੀਆਂ ਵਿਰੁੱਧ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ ਕਰ ਰਹੇ ਹਨ। ਫਰਾਂਸ ਦੀ 1968 ਦੀ ਵਿਸ਼ਾਲ ਵਿਦਿਆਰਥੀ ਹੜਤਾਲ ਅਤੇ ਮਾਰਚ 2016 ਨੂੰ ਕਿਰਤੀ ਵਿਰੋਧੀ ਕਿਰਤ ਕਾਨੂੰਨਾਂ ਨੂੰ ਵਾਪਸ ਲੈਣ ਲਈ ਹੋਈ ਲੰਬੀ ਹੜਤਾਲ, ਟੈਕਸ ਅਤੇ ਮਹਿੰਗਾਈ ਵਿਰੁੱਧ 2018 ਦੌਰਾਨ ਸ਼ੁਰੂ ਹੋਏ ਪੀਲੀ-ਬੁਨੈਣ ਅੰਦੋਲਨ ਅਤੇ ਕਿਰਤੀ ਸੰਘਰਸ਼ ਅੱਜ ਵੀ ਪੈਰਿਸ ਕਮਿਊਨ ਤੋਂ ਹੀ ਰੌਸ਼ਨੀ ਲੈ ਕੇ ਰੂਪਮਾਨ ਹੋਏ ਹਨ। 18 ਮਾਰਚ, 1871 ਦਾ ਗੌਰਵਮਈ ਸੰਘਰਸ਼ ਮਨੁੱਖ ਜਾਤੀ ਨੂੰ ਲੁੱਟ ਚੋਂਘ ਵਾਲੀ ਜਮਾਤੀ ਹਕੂਮਤ ਤੋਂ ਸਦਾ ਲਈ ਮੁਕਤੀ ਦਿਵਾਉਣ ਵਾਲੀ ਇਕ ਇਨਕਲਾਬੀ ਸਵੇਰ ਹੈ ! ਜੋ ਪੂੰਜੀਪਤੀਆਂ ਵਿਰੁੱਧ  ਕਿਰਤੀ ਵਰਗ ‘ਤੇ ਹੋ ਰਹੇ ਹਮਲਿਆਂ ਤੋਂ ਮੁਕਤੀ ਦਾ ਰਾਹ ਪੈਰਿਸ ਕਮਿਊਨ ਅਤੇ ਮਹਾਨ ਅਕਤੂਬਰ ਇਨਕਲਾਬ  ਦੀਆਂ ਸਿੱਖਿਆਵਾਂ ‘ਤੇ ਅਮਲ ਰਾਹੀਂ ਹੀ ਮਿਲ ਸਕਦਾ ਹੈ। 
ਪੈਰਿਸ ਕਮਿਊਨ ਦੇ ਇਕ ਕਾਰਕੁੰਨ ਯੂਜੀਨ ਪੋਤੀਏ ਦੀ ਲਲਕਾਰ ਸਾਨੂੰ ਜਗਾਉਂਦੀ ਹੈ 
ਉਠ ਜਾਗੋ ਓ, ਭੁੱਖੇਬੰਦੀ ਹੁਣ ਖਿਚੋ ਲਾਲ ਤਲਵਾਰ !
ਕਦੋਂ ਤੱਕ ਸਹੋਗੇ ਭਾਈ, ॥ਾਲਮਾਂ ਦਾ ਅੱਤਿਆਚਾਰ !!

91-9217997445       
001-403-285-4208

LEAVE A REPLY

Please enter your comment!
Please enter your name here