ਜਰਮਨ ਵਸਦੇ ਸੁੱਚ੍ਹਾ ਸਿੰਘ ਨਰ ਦੀ ਸਪੁਤਰੀ ਕਿਰਨਜੀਤ ਨੇ ਡਾਕਟਰੀ ਦੀ ਪ੍ਰੀਖਿਆ ਪਾਸ ਕਰਕੇ ਕੀਤਾ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ

ਫਰੰਕਫੋਰਟ 3 ਦਸੰਬਰ(ਪ ਸ )ਕਹਿੰਦੇ ਹਨ ਕਿ ਬੀਜ ਨੂੰ ਵਧੀਆ ਪੌਦਾ ਬਣਨ ਲਈ ਚੰਗੇ ਮੌਸਮ, ਚੰਗੀ ਜ਼ਮੀਨ ਅਤੇ ਚੰਗੇ ਪੌਣ ਪਾਣੀ ਦੇ ਨਾਲ ਚੰਗੀ ਸੰਭਾਲ ਦੀ ਲੋੜ ਹੁੰਦੀ ਹੈ। ਇਸ ਤਰਾਂ ਹੀ ਛੋਟੇ ਬੱਚਿਆਂ ਨੂੰ ਵੀ ਫੁੱਲਾਂ ਦੀ ਤਰਾਂ ਸਾਂਭ ਸੰਭਾਲਕੇ ਪਾਲ ਪੋਸਣ ਦੇ ਨਾਲ ਮਾਪਿਆਂ ਵਲੋਂ ਇੱਕ ਚੰਗੀ ਸੇਧ ਦਿੱਤੀ ਜਾਵੇ ਤਾਂ ਬੱਚਾ ਜ਼ਰੂਰ ਇੱਕ ਨਾ ਇੱਕ ਦਿੱਨ ਆਪਣੇ ਟੀਚੇ ਨੂੰ ਪ੍ਰਾਪਤ ਕਰ ਹੀ ਲੈਂਦਾ ਹੈ।
ਇਸ ਤਰਾਂ ਦੀ ਹੀ ਇੱਕ ਮਿਸਾਲ ਪੈਦਾ ਕੀਤੀ ਹੈ ਵਿਟਨ ਜਰਮਨੀ ਦੇ ਛੋਟੇ ਜਿਹੇ ਸ਼ਹਿਰ ਵਿੱਚ ਰਹਿੰਦੇ ਮੰਗੂਵਾਲ ਦੇ ਸੁੱਚਾ ਸਿੰਘ ਨਰ ਅਤੇ ਹੀਮੇਂ ਤੋਂ ਦਲਜੀਤ ਨਰ ਦੀ ਬੇਟੀ ਕਿਰਨਜੀਤ ਨੇ ਆਪਣਾਂ ਚਾਰ ਸਾਲ ਦੀ ਉਮਰ ਵਿੱਚ ਡਾਕਟਰ ਬਣਨ ਦਾ ਲਿਆ ਸੁਪਨਾ ਪੂਰਾ ਕਰਕੇ। ਕਿਰਨਜੀਤ ਨੇ ਦਸਵੀਂ ਕਲਾਸ ਵਿੱਚੋਂ 100 % ਨੰਬਰ ਲੈਕੇ ਸਕੂਲ ਮੰਤਰੀ ਅਤੇ ਨੌਰਡਰਾਈਨ ਵੈਸਟਫਾਲਨ ਸਟੇਟ ਦੇ ਉਸ ਵੇਲੇ ਦੇ ਮੁੱਖ ਮੰਤਰੀ ਸ਼ੀ ਮਾਨ ਜੁਰਗਨ ਰੁਤਗਿਰਸ ਜੀ ਤੋਂ ਸਨਮਾਨ ਪ੍ਰਾਪਤ ਕੀਤਾ। 
ਫੇਰ ਕਾਲਜ ਦੀ ਪੜ੍ਹਾਈ ਪੂਰੀ ਕਰਨ ਦੇ ਹਫਤੇ ਬਾਦ ਹੀ ਕਾਲਜ ਦੇ ਪਿੰਸੀਪਲ ਜੀ ਨੇ ਘਰ ਫੋਨ ਕਰਕੇ ਦੱਸਿਆ ਕਿ ਅਸੀਂ 280 ਵਿਦਿਆਰਥੀਆਂ ਵਿੱਚੋਂ ਤੈਂਨੂੰ ਵਜੀਫੇ ਲਈ ਚੁਣਿਆਂ ਹੈ ਪਰ ਉਹ ਪਾਸ ਤੈਂ ਕਰਨਾ ਹੈ। ਜੋ ਕਿਰਨਜੀਤ ਨੇ ਪਾਸ ਕਰਕੇ ਆਪਣੀ ਸਾਰੀ ਪੜ੍ਹਾਈ ਉਸ ਵਜੀਫੇ ਨਾਲ ਕੀਤੀ। ਅਤੇ ਬੋਖਮ ਯੂਨੀਵਰਿਸਟੀ ਤੋਂ ਸ਼ੁੱਕਰਵਾਰ ਆਪਣਾਂ ਡਾਕਟਰੀ ਦਾ ਆਖਰੀ ਇਮਤਿਹਾਨ ਪਾਸ ਕਰਕੇ ਡਾਕਟਰ ਬਣ ਗਈ ਹੈ ਜੋ ਬਾਦ ਵਿੱਚ ਬੱਚਿਆਂ ਦੀ ਡਾਕਟਰ ਬਣਕੇ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦੀ ਹੈ।

LEAVE A REPLY

Please enter your comment!
Please enter your name here