ਰੂਸ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਦੋਵੇਂ ਟੀਮਾਂ ਦੀ ਨਜ਼ਰ ਸਿਰਫ਼ ਸੋਨੇ ਦੀ ਟਰਾਫੀ ‘ਤੇ ਸੀ। ਫਰਾਂਸ ਨੇ ਟਰਾਫ਼ੀ ਜਿੱਤ ਕੇ 38 ਮਿਲੀਅਨ ਡਾਲਰ ਯਾਨੀ ਤਕਰੀਬਨ 260 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਆਪਣੇ ਨਾਂ ਕਰ ਲਈ, ਜਦਕਿ ਮੈਚ ਹਾਰ ਕੇ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਕ੍ਰੋਏਸ਼ੀਆ ਦੇ ਹੱਥ ਕੁੱਲ 190 ਕਰੋੜ ਰੁਪਏ ਲੱਗੇ।

ਕਿਸ ਟੀਮ ਨੂੰ ਮਿਲੇ ਕਿੰਨੇ ਰੁਪਏ-

  • ਚੈਂਪੀਅਨ ਫਰਾਂਸ ਨੂੰ 38 ਮਿਲੀਅਨ ਡਾਲਰ (ਲਗਪਗ 260 ਕਰੋੜ ਰੁਪਏ) ਦਾ ਇਨਾਮ ਤੇ 18 ਕੈਰੇਟ ਸੋਨੇ ਦੀ ਲਿਸ਼-ਲਿਸ਼ ਕਰਦੀ ਟਰਾਫ਼ੀ ਮਿਲੀ।
  • ਉੱਥੇ ਹੀ ਦੂਜੇ ਸਥਾਨ ‘ਤੇ ਰਹੀ ਕ੍ਰੋਏਸ਼ੀਆ ਨੂੰ 28 ਮਿਲੀਅਨ ਡਾਲਰ (ਤਕਰੀਬਨ 190 ਕਰੋੜ ਰੁਪਏ) ਦਾ ਇਨਾਮ ਮਿਲਿਆ।
  • ਤੀਜੇ ਸਥਾਨ ‘ਤੇ ਬੈਲਜੀਅਮ ਰਿਹਾ, ਜਿਸ ਨੂੰ 24 ਮਿਲੀਅਨ ਡਾਲਰ ਯਾਨੀ ਲਗਪਗ 164 ਕਰੋੜ ਰੁਪਏ ਦਾ ਇਨਾਮ ਮਿਲਿਆ।
  • ਚੌਥੇ ਸਥਾਨ ‘ਤੇ ਇੰਗਲੈਂਡ ਦੀ ਟੀਮ ਰਹੀ ਜੋ 22 ਮਿਲੀਅਨ ਡਾਲਰ (ਕਰੀਬ 150 ਕਰੋੜ ਰੁਪਏ) ਜਿੱਤਣ ਵਿੱਚ ਸਫਲ ਰਹੀ।

 

ਫੀਫ਼ਾ ਨੇ ਇਸ ਸਾਲ ਵਿਸ਼ਵ ਕੱਪ ਵਿੱਚ ਇਨਾਮੀ ਰਾਸ਼ੀ ਨੂੰ 40 ਫ਼ੀਸਦੀ ਤਕ ਵਧਾ ਦਿੱਤਾ ਹੈ। ਇਸ ਸਾਲ ਫੀਫ਼ਾ ਨੇ ਇਨਾਮਾਂ ਦੀ ਰਕਮ ‘ਤੇ ਕਰੀਬ 791 ਮਿਲੀਅਨ ਡਾਲਰ ਖਰਚ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਵਿੱਚ ਹੋਏ ਵਿਸ਼ਵ ਕੱਪ ਵਿੱਚ ਕੁੱਲ 576 ਮਿਲੀਅਨ ਡਾਲਰ ਇਨਾਮੀ ਰਾਸ਼ੀ ਵਜੋਂ ਖ਼ਰਚੇ ਸਨ।

LEAVE A REPLY

Please enter your comment!
Please enter your name here