ਪਟਿਆਲਾ ਦੇ ਸਿਟੀ ਸੈਂਟਰ ‘ਚ ਸਥਿਤ ਮਲਟੀਿਲੰਕਸ ਇੰਮੀਗੇ੍ਰਸ਼ਨ ਦੇ ਡਾਇਰੈਕਟਰ ਆਈ.ਸੀ.ਸੀ.ਆਰ.ਸੀ. ਮੈਂਬਰ (ਕੈਨੇਡੀਅਨ ਲਾਇਸੰਸ ਸਲਾਹਕਾਰ) ਬਲਜੀਤ ਸੰਧੂ ਨੇ 6 ਦਸੰਬਰ ਨੂੰ ਵਿਨੀਪੈਗ, ਮੈਨੀਟੋਬਾ ਵਿਖੇ ਹੋਈ ਬੈਠਕ ਵਿਚ ਐਮ. ਪੀ. ਐਨ. ਪੀ. ਅਫ਼ਸਰਾਂ ਨਾਲ ਨਵੀਂ ਨੀਤੀ ਬਾਰੇ ਹੋਈ ਚਰਚਾ ਦੀ ਜਾਣਕਾਰੀ ਸਾਂਝੀ ਕੀਤੀ |

 

ਉਨ੍ਹਾਂ ਦੱਸਿਆ ਕਿ ਮੈਨੀਟੋਬਾ ਦੇ ਤਜ਼ਰਬੇਕਾਰ ਕਾਮਿਆਂ ਬਾਰੇ ਸ਼ੁਰੂ ਹੋ ਚੁੱਕੀ ਨਵੀਂ ਨੀਤੀ ਵਿਚ ਕਿੱਤਿਆਂ ਦੀ ਜਾਰੀ ਕੀਤੀ ਗਈ ਸੂਚੀ ਦੇ ਆਧਾਰ ‘ਤੇ ਵੱਡਾ ਮੌਕਾ ਹੈ | ਇਸ ਵਿਚ ਇਕ ਸਾਲ ਤੋਂ ਮੈਨੀਟੋਬਾ ਵਿਚ ਰਹਿੰਦਾ ਵਿਅਕਤੀ ਅਰਜ਼ੀਕਰਤਾ ਨੂੰ ਸਪਾਂਸਰ ਕਰ ਸਕਦਾ ਹੈ |

ਉਸ ਦੇ ਹੋਰ ਰਿਸ਼ਤੇਦਾਰ ਕਿਸੇ ਕੈਨੇਡਾ ਦੀ ਦੂਸਰੀ ਸਟੇਟ ਵਿਚ ਰਹਿੰਦੇ ਵੀ ਹੋਣ ਤਾਂ ਕੋਈ ਫ਼ਰਕ ਨਹੀਂ ਪੈਂਦਾ | ਉਨ੍ਹਾਂ ਦੱਸਿਆ ਕਿ ਕਿੱਤਿਆਂ ਦੀ ਸੂਚੀ ਬਹੁਤ ਲੰਬੀ ਹੈ ਇਸ ਕਰਕੇ ਬਹੁਤੇ ਚਾਹਵਾਨ ਇਸ ਦਾ ਫ਼ਾਇਦਾ ਉਠਾ ਸਕਦੇ ਹਨ |

ਸੰਧੂ ਨੇ ਦੱਸਿਆ ਕਿ ਉਪਰੋਕਤ ਸਬੰਧ ‘ਚ ਵੀਜ਼ੇ ਦੀ ਸਫ਼ਲਤਾ ਸਹੀ ਤੇ ਭਰੋਸੇਮੰਦ ਇੰਮੀਗਰੇਸ਼ਨ ਸਲਾਹਕਾਰ ਤੇ ਬਹੁਤ ਨਿਰਭਰ ਕਰਦੀ ਹੈ | ਇਸ ਲਈ ਕੈਨੇਡਾ ਦੇ ਚਾਹਵਾਨਾਂ ਨੂੰ ਯੋਗ ਸਲਾਹਕਾਰ ਦੇ ਰਹੀ ਹੈ, ਜਿਸ ਨੇ ਅਰਜ਼ੀ ਦਾਖ਼ਲ ਕਰਵਾਉਣੀ ਹੈ |

ਉਨ੍ਹਾਂ ਨੇ ਕੈਨੇਡਾ ਦੀ ਵਿਦਿਆਰਥੀ ਨੀਤੀ ‘ਚ ਹੋਈ ਹਲਚਲ ਬਾਰੇ ਗੱਲ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਬਹੁਤੇ ਕਾਲਜਾਂ ਨੇ ਆਈਲੈਟਸ 6 ਬੈਂਡ ਤੋਂ ਘੱਟ ਦਾਖ਼ਲਾ ਦੇਣਾ ਬੰਦ ਕਰ ਦਿੱਤਾ ਹੈ | ਇਸ ਲਈ ਵਿਦਿਆਰਥੀਆਂ ਨੂੰ ਚੰਗੇ ਕਾਲਜਾਂ ਵਿਚ ਦਾਖ਼ਲਾ ਲੈਣ ਲਈ ਆਈਲੈਟਸ ਦੇ ਬੈਂਡ ਸੁਧਾਰ ਲੈਣੇ ਚਾਹੀਦੇ ਹਨ |

LEAVE A REPLY

Please enter your comment!
Please enter your name here