ਓਟਾਵਾ

ਸਟੈਟਿਸਟਿਕਸ ਕੈਨੇਡਾ ਨੇ ਜੁਲਾਈ ਮਹੀਨੇ ਸਰਵੇ ਤੋਂ ਬਾਅਦ ਆਪਣੀ ਰਿਪੋਰਟ ਜਾਰੀ ਕੀਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਕੈਨੇਡਾ ‘ਚ ਬੀਤੇ ਮਹੀਨੇ ਨੌਕਰੀਆਂ ਦੀ ਬਹਾਰ ਰਹੀ। ਹਾਲਾਂਕਿ ਇਸ ਦੌਰਾਨ ਕੈਨੇਡਾ ‘ਚ ਫੁੱਲ-ਟਾਈਮ ਨੌਕਰੀਆਂ ‘ਚ ਗਿਰਾਵਟ ਦੇਖਣ ਨੂੰ ਮਿਲੀ ਪਰ ਪਾਰਟ-ਟਾਈਮ ਨੌਕਰੀਆਂ ਨੇ ਇਸ ਕਮੀ ਨੂੰ ਨਾ ਸਿਰਫ ਦੂਰ ਕੀਤਾ ਬਲਕਿ ਬੇਰੁਜ਼ਗਾਰੀ ਦਰ ਨੂੰ ਵੀ ਘਟਾਉਣ ‘ਚ ਮਦਦ ਕੀਤੀ। ਸਟੈਟਿਸਟਿਕ ਕੈਨੇਡਾ ਵਲੋਂ ਕੀਤੇ ਸਰਵੇ ਤੋਂ ਬਾਅਦ ਜਾਰੀ ਅੰਕੜਿਆਂ ‘ਚ ਕਿਹਾ ਗਿਆ ਕਿ ਜੁਲਾਈ ਮਹੀਨੇ ‘ਚ ਕੈਨੇਡਾ ‘ਚ ਬੇਰੁਜ਼ਗਾਰੀ ਦਰ 5.8 ਫੀਸਦੀ ਰਹੀ ਹੈ, ਜੋ ਕਿ ਬੀਤੇ ਮਹੀਨਿਆਂ ਤੋਂ 6 ਫੀਸਦੀ ਹੇਠਾਂ ਆਈ ਹੈ। ਕੈਨੇਡਾ ‘ਚ ਬੀਤੇ ਮਹੀਨੇ 28,000 ਫੁੱਲ-ਟਾਈਮ ਨੌਕਰੀਆਂ ‘ਚ ਕਟੌਤੀ ਹੋਈ ਹੈ ਤੇ 82 ਹਜ਼ਾਰ ਨਵੀਆਂ ਪਾਰਟ-ਟਾਈਮ ਨੌਕਰੀਆਂ ਸਿਰਜੀਆਂ ਗਈਆਂ ਹਨ। ਇਸ ਤਰ੍ਹਾਂ ਨਾਲ 54 ਹਜ਼ਾਰ ਵਧੇਰੇ ਲੋਕਾਂ ਨੂੰ ਨੌਕਰੀਆਂ ਮਿਲੀਆਂ, ਜਿਸ ਕਾਰਨ ਨੈਸ਼ਨਲ ਅਨਇੰਪਲਾਇਮੈਂਟ ਰੇਟ ‘ਚ ਵੱਡੀ ਗਿਰਾਵਟ ਦੇਖੀ ਗਈ। ਕੈਨੇਡਾ ‘ਚ ਬੇਰੁਜ਼ਗਾਰੀ ਦਰ ਬੀਤੇ 4 ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ ਹੈ। ਇਸ ਤੋਂ ਇਲਾਵਾ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੁਲਾਈ ਮਹੀਨੇ ਕੈਨੇਡਾ ਦੀ ਬੇਰੁਜ਼ਗਾਰੀ ਦਰ ਘਟਨਾਉਣ ‘ਚ ਪਬਲਿਕ ਸੈਕਟਰ ਦਾ ਵੱਡਾ ਯੋਗਦਾਨ ਰਿਹਾ, ਜਿਸ ‘ਚ 49,600 ਨਵੀਆਂ ਨੌਕਰੀਆਂ ਸਿਰਜੀਆਂ ਗਈਆਂ ਤੇ ਪ੍ਰਾਈਵੇਟ ਸੈਕਟਰ ‘ਚ 5,200 ਨੌਕਰੀਆਂ ਸਿਰਜੀਆਂ ਗਈਆਂ।

LEAVE A REPLY

Please enter your comment!
Please enter your name here