ਮਿਸੀਸਾਗਾ 

ਕੈਨੇਡਾ ‘ਚ ਭਾਰਤੀ ਮੂਲ ਦੇ ਸ਼ਖਸ ਦੀ ਜਿਊਲਰੀ ਸ਼ਾਪ (ਸੁਨਿਆਰੇ ਦੀ ਦੁਕਾਨ) ਦੇ ਕਰਮਚਾਰੀਆਂ ਨੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਨਾ ਸਿਰਫ ਜਿਊਲਰੀ ਸ਼ਾਪ ਨੂੰ ਲੁੱਟਣ ਤੋਂ ਬਚਾਇਆ ਬਲਕਿ ਲੁੱਟ ਦੀਆਂ ਕੋਸ਼ਿਸ਼ ਕਰਨ ਵਾਲੇ ਬਦਮਾਸ਼ਾਂ ਨੂੰ ਵੀ ਅਜਿਹਾ ਸਬਕ ਸਿਖਾਇਆ ਕਿ ਉਹ ਦੁਬਾਰਾ ਅਜਿਹਾ ਮੁੜ ਕੇ ਨਹੀਂ ਕਰਨਗੇ। ਦਰਅਸਲ, ਕੈਨੇਡਾ ‘ਚ ਭਾਰਤੀ ਮੂਲ ਦੀ ਜਿਊਲਰੀ ਸ਼ਾਪ ਅਸ਼ੋਕ ਜਿਊਵੈਲਰਸ ‘ਚ ਅਣਪਛਾਤੇ 4 ਲੁਟੇਰਿਆਂ ਨੇ ਖਿੜਕੀ (ਵਾਰੀ) ਤੋੜ ਕੇ ਦੁਕਾਨ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਉਸੇ ਸਮੇਂ ਆਪਣੇ ਜਾਨ ਬਚਾਉਣੀ ਭਾਰੀ ਪੈ ਗਈ, ਜਦੋਂ ਜਿਊਲਰੀ ਸ਼ਾਪ ‘ਚ ਮੌਜੂਦ ਕਰਮਚਾਰੀ ਤਲਵਾਰ ਲਿਆ ਕੇ ਉਨਾਂ ‘ਤੇ ਹਮਲਾ ਕਰਨ ਲੱਗੇ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ‘ਚ ਰਿਕਾਰਡ ਹੋ ਗਈ। ਇਹ ਘਟਨਾ ਕੈਨੇਡਾ ਦੀ ਰਾਜਧਾਨੀ ਟੋਰਾਂਟੋ ਨਾਲ ਲੱਗਦੇ ਮਿਸੀਸਾਗਾ ਸ਼ਹਿਰ ਦੀ ਹੈ।

 

PunjabKesari

ਮੀਡੀਆ ਰਿਪੋਰਟ ਮੁਤਾਬਕ ਜਦੋਂ ਜਿਊਲਰੀ ਸ਼ਾਪ ‘ਚ 4 ਅਣਪਛਾਤੇ ਲੁਟੇਰਿਆਂ ਨੇ ਵਾਰੀ ਤੋੜ ਕੇ ਦੁਕਾਨ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਸ਼ਾਪ ‘ਚ ਮਹਿਲਾ ਕਸਟਮਰ ਅਤੇ ਕਰਮਚਾਰੀ ਮੌਜੂਦ ਸਨ ਪਰ ਦੁਕਾਨ ਦਾ ਮਾਲਿਕ ਉਥੇ ਮੌਜੂਦ ਨਹੀਂ ਸੀ। ਮੌਕੇ ‘ਤੇ ਮੌਜੂਦ ਗਵਾਹਾਂ ਮੁਤਾਬਕ ਇਨ੍ਹਾਂ ਬਦਮਾਸ਼ਾਂ ਕੋਲ ਹਥੌੜਾ ਅਤੇ ਬੰਦੂਕ ਵੀ ਸੀ। ਸੀ. ਸੀ. ਟੀ. ਵੀ. ਫੁਟੇਜ ‘ਚ ਸ਼ਾਪ ਦੇ ਕਰਮਚਾਰੀ ਤਲਵਾਰ ਲਿਆ ਕੇ ਇਨ੍ਹਾਂ ਬਦਮਾਸ਼ਾਂ ਦਾ ਸਾਹਮਣਾ ਕਰਦੇ ਅਤੇ ਭਜਾਉਂਦੇ ਦਿੱਖ ਰਹੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਹੀ ਅਸ਼ੋਕ ਜਿਊਵੈਲਰਸ ਕੋਲ ਹੀ ਮੌਜੂਦ ਇਕ ਜਿਊਲਰੀ ਸ਼ਾਪ ‘ਚ ਇਸ ਤਰ੍ਹਾਂ ਦੀ ਲੁੱਟ ਦੀ ਵਾਰਦਾਤ ਹੋਈ ਸੀ। ਅਸ਼ੋਕ ਜਿਊਵੈਲਰਸ ਦੇ ਮਾਲਕ ਦੇ ਪੁੱਤਰ ਅਰਜੁਨ ਕੁਮਾਰ ਨੇ ਦੱਸਿਆ ਕਿ ਇਹ ਤਲਵਾਰਾਂ ਕਰਮਚਾਰੀਆਂ ਨੂੰ ਗਿਫਟ ‘ਚ ਦਿੱਤੀਆਂ ਗਈਆਂ ਸਨ। ਲੁੱਟ ਦੀ ਕੋਸ਼ਿਸ਼ ‘ਚ ਨਾਕਾਮ ਰਹਿਣ ਤੋਂ ਬਾਅਦ ਇਹ ਬਦਮਾਸ਼ ਬਲੈਕ ਕਲਰ ਦੀ ਐਸ. ਯੂ. ਵੀ. ‘ਚ ਸਵਾਰ ਹੋ ਕੇ ਫਰਾਰ ਹੋ ਗਏ। ਜਿਊਲਰੀ ਸ਼ਾਪ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋਂ ਅਜਿਹੀ ਫੁਟੇਜ ਮਿਲੀ ਹੈ। ਇਸ ਘਟਨਾ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।

LEAVE A REPLY

Please enter your comment!
Please enter your name here