ਕਾਰਖਾਨਿਆਂ ਦਾ ਗੰਧਲਾ ਪਾਣੀ,

ਸਤਲੁਜ ਬਿਆਸ ਨੂੰ ਲੈ ਬੈਠਾ,

ਦਰਿਆ ਦੇ ਕੰਡੇ ਵੇਖ ਨਾ ਹੋਇਆ,

ਝੁੰਡ ਮਰੀਆਂ ਹੋਈਆਂ ਮੱਛੀਆਂ ਦਾ,

ਹਾਕਮੌਂ ਹੈ ਤਾਂ ਦਿਓ ਜਵਾਬ,

ਹੁਣ ਕੋਈ ਗੱਲਾਂ ਮੇਰੀਆਂ ਸੱਚੀਆਂ ਦਾ।

ਕੈਂਸਰ ਦੇ ਨਾਲ ਕਿੰਨੇ ਮਰ ਗਏ,

ਅਨਗਿਣਤ ਕਈ ਨੇ ਤੜਫ਼ ਰਹੇ,

ਉੱਜੜ ਰਿਹਾ ਪੰਜਾਬ ਨਿੱਤ ਦਿਨ,

ਨਸ਼ਿਆਂ ਨਾਲ ਬੇੜੇ ਗਰਕ ਰਹੇ,

ਬੇਰੋਜਗਾਰਾਂ ਨੌਕਰੀਆਂ ਖਾਤਿਰ,

ਧਰਨੇ ਲਾਉਂਦਿਆਂ ਮਰ ਜਾਣਾ,

ਹਾਲੇ ਤੱਕ ਕੁਝ ਨਾ ਬਣਿਆਂ,

ਠੇਕੇ ਤੇ ਅਧਿਆਪਕਾਂ ਰੱਖੀਆਂ ਦਾ।

ਬੋਤਲ ਪਿੱਛੇ ਜਮੀਰ ਵੇਚਕੇ,

ਕਦੇ ਪਾਈਆਂ ਜਿਹਨਾਂ ਨੇ ਵੋਟਾਂ ਨੇ,

ਚੌਕ ਵਿਚਾਲੇ ਫੂਕਣੀ ਅਰਥੀ,

ਇੱਕ ਦਿਨ ਉਨ੍ਹਾਂ ਹੀ ਲੋਕਾਂ ਨੇ ,

ਗਰਾਂਟ ਮਿਲੀ ਪਰ ਪਿੰਡ ਨਾ ਪਹੁੰਚੀ,

ਸੱਥ ‘ਚ’ ਗੱਲਾਂ ਕਰਦੇ ਸੀ,

ਕੁੱਤੀ ਚੋਰਾਂ ਨਾਲ ਜਦ ਰਲ ਜਾਏ,

ਰਾਹ ਨਾ ਦਿਸੇ ਤਰੱਕੀਆਂ ਦਾ।

ਭਾਅ ਖਾਧਾਂ ਦੇ ਅੰਬਰ ਛੂੰਹਦੇਂ,

ਡੀਜ਼ਲ ਵੀ ਹੱਦੋਂ ਅੱਜ ਵੱਧ ਗਿਆ,

ਏਸੇ ਦਾ ਤਾਂ ਸਤਾਇਆ ਅੰਨਦਾਤਾ,

ਫਾਹੇ ਲੈਣ ਹੁਣ ਲੱਗ ਪਿਆ,

ਕਾਮਯਾਬੀਆਂ ਦਾ ਸੂਰਜ

‘ਸਿੱਕੀ ਝੱਜੀ ਪਿੰਡ’ ਵੱਲ ਚੜਿਆ ਨਹੀਂ,

ਜਿੰਮੇਵਾਰ ਕੌਣ ਹੈ ਦੱਸੋ,

ਸਭ ਦੇ ਖੂਨ ਚ’ ਜਹਿਰਾਂ ਰਚੀਆਂ ਦਾ। 

LEAVE A REPLY

Please enter your comment!
Please enter your name here