ਦੁਨੀਆਦਾਰੀ ਵੇਖ ਕੇ

ਵੇਖੋ ਨਿਕਲਿਆ ਅਰਕ

ਧਰਮ ਜਾਤ ਦਾ ਮਨਾ ਚ

ਫੈਲਿਆ ਅੱਜ ਵੀ ਫਰਕ

ਤਰਕੀਓ ਕਰਕੇ ਵੇਖਲੋ

ਜਿਨਾ ਮਰਜ਼ੀ ਤਰਕ

ਪੜੇ ਲਿਖੇ ਅਨਪੜਾਂ ਨੂਂੰ

ਕਦੀ ਨਾ ਪੈਣਾ ਫਰਕ

ਕੱਟਡ਼ ਸੋਚ ਨੇ ਕਰ ਦਿਤਾ

ਜੱਗ ਦਾ ਬੇੜਾ ਗਰਕ

ਜੱਨਤ ਪਾਉਣ ਦੇ ਚੱਕਰਾਂ

ਧਰਤੀ ਕਿਤੀ ਨਰਕ

ਸ਼ਬਦ ਇੱਕ ਨਾ ਜਾਣਿਆ

ਥੱਲ ਥੱਲ ਕੇ ਸੁਟੇ ਵਰਕ

ਬੰਦਿਆ ਨੂਂੰ ਕਿ ਸਮਝਣਾ

ਰੱਬ ਨਾਲ ਕਰੋ ਸੰਪਰਕ

ਮੱਝ ਦੇ ਅੱਗੇ ਬੀਨ ਹੈ

ਬਿੰਦਰਾ ਤਰਕ ਵਿਤਰਕ

LEAVE A REPLY

Please enter your comment!
Please enter your name here