ਬਦਲਦੇ ਲਾਈਫ ਸਟਾਇਲ ਦੇ ਨਾਲ ਲੋਕ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਸਮੱਸਿਆ ਕੰਨ ਦੀ ਇਨਫੈਕਸ਼ਨ ਵੀ ਹੈ। ਅਕਸਰ ਲੋਕ ਇਸ ਨੂੰ ਮਾਮੂਲੀ ਸਮਝ ਕੇ ਇਗਨੋਰ ਕਰ ਦਿੰਦੇ ਹਨ ਪਰ ਬੈਕਟੀਰੀਆ ਅਤੇ ਵਾਇਰਸ ਕਾਰਨ ਵੀ ਕੰਨ ਵਿਚ ਇਨਫੈਕਸ਼ਨ ਹੋ ਸਕਦੀ ਹੈ। ਪੋਸ਼ਣ ਦੀ ਕਮੀ ਜਾਂ ਸੱਟ ਲੱਗਣ ਕਾਰਨ ਵੀ ਇਨਫੈਕਸ਼ਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਕੰਨ ਦੀ ਇਨਫੈਕਸ਼ਨ ਦੀ ਸਮੱਸਿਆ ਨੂੰ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…
1. ਨਮਕ
ਇਕ ਕੱਪ ਨਮਕ ਨੂੰ ਪੈਨ ਵਿਚ 3-4 ਮਿੰਟ ਲਈ ਗਰਮ ਕਰੋ ਅਤੇ ਕਿਸੇ ਕੱਪੜੇ ਵਿਚ ਬੰਨ ਕੇ ਕੰਨ ਦੀ ਸਿਕਾਈ ਕਰੋ। ਇਸ ਨਾਲ ਤੁਹਾਨੂੰ ਕੰਨ ਦਰਦ ਅਤੇ ਇਨਫੈਕਸ਼ਨ ਤੋਂ ਛੁਟਕਾਰਾ ਮਿਲ ਜਾਵੇਗਾ।
2. ਲਸਣ
ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਲਸਣ ਨੂੰ ਤੇਲ ਵਿਚ 5 ਮਿੰਟ ਲਈ ਉਬਾਲ ਲਓ ਅਤੇ ਕੰਨਾਂ ਵਿਚ ਇਨਫੈਕਸ਼ਨ ਵਾਲੀ ਥਾਂ ‘ਤੇ ਪਾਓ। ਇਨਫੈਕਸ਼ਨ ਦੂਰ ਹੋਣ ਤੱਕ ਰੋਜ਼ਾਨਾ ਇਸ ਦੀ ਵਰਤੋਂ ਕਰੋ।
3. ਤੁਲਸੀ
ਤੁਲਸੀਂ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ ਅਤੇ ਇਸ ਦੇ ਰਸ ਨੂੰ ਕੰਨ ਵਿਚ ਪਾਓ। ਇਸ ਨਾਲ ਕੰਨ ਦਰਦ, ਇਨਫੈਕਸ਼ਨ ਅਤੇ ਸੁਣਾਈ ਦੇਣ ਦੀ ਸਮੱਸਿਆ ਵੀ ਕੁਝ ਹੀ ਸਮੇਂ ਵਿਚ ਦੂਰ ਹੋ ਜਾਂਦੀ ਹੈ।
4. ਜੈਤੂਨ ਦਾ ਤੇਲ
ਕੰਨ ਦੀ ਫੰਗਸ ਅਤੇ ਇਨਫੈਕਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰਕੇ ਇਸ ਦੀਆਂ ਕੁਝ ਬੂੰਦਾ ਕੰਨ ਵਿਚ ਪਾ ਲਓ। ਇਸ ਨੂੰ ਰੋਜ਼ਾਨਾ ਦਿਨ ਵਿਚ ਦੋ ਵਾਰ ਕੰਨ ਵਿਚ ਪਾਉਣ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ।
5. ਅੰਬ ਦੀਆਂ ਪੱਤੀਆਂ
ਅੰਬ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਦਾ ਜੂਸ ਕੱਢ ਕੇ ਕੰਨ ਵਿਚ ਪਾਓ। ਇਸ ਨਾਲ ਤੁਹਾਨੂੰ ਤੇਜ਼ ਦਰਦ ‘ਤੋਂ ਤੁਰੰਤ ਹੀ ਛੁਟਕਾਰਾ ਮਿਲ ਜਾਵੇਗਾ ਅਤੇ ਕੁਝ ਹੀ ਦੇਰ ਵਿਚ ਤੁਹਾਨੂੰ ਆਰਾਮ ਮਹਿਸੂਸ ਹੋਣ ਲੱਗੇਗਾ।