ਭਾਰਤ ਦੇ ਸੰਵਿਧਾਨ ਦੀ ਭ¨ਮਿਕਾ ਵਿਚ ਲਿਖਿਆ ਹੋਇਆ ਹੈ, ‘‘ਅਸੀਂ ਭਾਰਤ ਦੇ ਲੋਕ ਭਾਰਤ ਨੂੰ ਸੰਪ¨ਰਨ ਪਰਭ¨ਤਵ-ਸੰਪਨ, ਸਮਾਜਵਾਦੀ, ਧਰਮ ਨਿਰਪੇਖ ਲੋਕਤੰਤਰ ਗਣਰਾਜ ਬਣਾਉਣ ਲਈ ਅਤੇ ਉਸ ਦੇ ਸਾਰੇ ਨਾਗਰਿਕਾਂ ਨੂੰ : ਸਮਾਜਕ, ਆਰਥਕ ਅਤੇ ਰਾਜਨੀਤਕ ਨਿਆਂ, ਵਿਚਾਰ ਪ®ਗਟਾਵੇ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸਵਤੰਤਰਤਾ, ਪ®ਤਿਸ਼ਠਾ ਅਤੇ ਮੌਕਿਆਂ ਦੀ ਬਰਾਬਰਤਾ ਪ®ਾਪਤ ਕਰਾਉਣ ਵਾਸਤੇ ਅਤੇ ਉਨਾਂ ਸਭਨਾਂ ਵਿਚ ਵਿਅਕਤੀ ਦੀ ਗਰਿਮਾ ਅਤੇ (ਰਾਸ਼ਟਰ ਦੀ ਏਕਤਾ ਤੇ ਅਖੰਡਤਾ) ਸੁਨਿਸ਼ਚਤ ਕਰਨ ਵਾਲੀ ਪ®ਤੀਬੱਧਤਾ ਵਧਾਉਣ ਦੇ ਲਈ ਦਿ®ੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿਚ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਅੰਗੀਕ੍ਰਿਤ, ਅਧਿਨਿਯਮਤ ਅਤੇ ਆਤਮ-ਅਰਪਿਤ ਕਰਦੇ ਹਾਂ।’’
ਸਪਸ਼ਟ ਹੈ, ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਦੀ ਭਾਵਨਾ ਭਾਰਤ ਨੂੰ ਇਕ ਧਰਮ ਨਿਰਪੱਖ ਅਤੇ ਹੋਰ ਹਰ ਪੱਖ ਤੋਂ ਸੁਤੰਤਰ ਤੇ ਕਲਿਆਣਕਾਰੀ ਰਾਜ ਬਣਾਉਣ ਦੀ ਸੀ। ਉਨਾਂ ਸਾਰੇ ਨਾਗਰਿਕਾਂ ਨੂੰ ਬਰਾਬਰ ਅਧਿਕਾਰ, ਸਮਾਜਕ, ਆਰਥਕ ਤੇ ਰਾਜਨੀਤਕ ਨਿਆਂ ਅਤੇ ਵਿਚਾਰ ਪ®ਗਟਾਵੇ, ਵਿਸ਼ਵਾਸ ਤੇ ਧਰਮ ਦੀ ਪ¨ਜਾ ਕਰਨ ਦੀ ਪ¨ਰਨ ਸਵਤੰਤਰਤਾ ਦਾ ਸੰਕਲਪ ਕੀਤਾ ਸੀ।
ਸੰਵਿਧਾਨ ਬਣਾਉਣ ਵੇਲੇ ਕਈ ਤਰਾਂ ਦੇ ਵਿਚਾਰ ਉਭਰੇ ਸਨ। ਇਕ ਵਿਚਾਰ ਭਾਰਤ ਨੂੰ ਹਿੰਦ¨ ਰਾਸ਼ਟਰ ਬਣਾਉਣ ਦਾ ਵੀ ਸੀ ਜੋ ਮ¨ਲੋਂ ਹੀ ਰੱਦ ਹੋ ਗਿਆ। ਇਹ ਵਿਚਾਰ ਉਦੋਂ ਵੀ ਉਨਾਂ ਲੋਕਾਂ ਵਲੋਂ ਆਇਆ ਸੀ ਜੋ ਕੱਟੜ ਹਿੰਦ¨ ਸੰਗਠਨਾਂ ਨਾਲ ਜੁੜੇ ਹੋਏ ਸਨ ਅਤੇ ਜਿਨਾਂ ਦੀ ਦੇਸ਼ ਦੀ ਆਜ਼ਾਦੀ ਦੀ ਕਿਸੇ ਜੱਦੋ-ਜਹਿਦ ਵਿਚ ਕੋਈ ਭ¨ਮਿਕਾ ਨਹੀਂ ਸੀ।
ਚੰਗੀ ਤਰਾਂ ਘੋਖ ਵਿਚਾਰ ਕਰਨ ਉਪਰੰਤ ਹੀ ਦੇਸ਼ ਦੇ ਸੰਵਿਧਾਨ ਨੂੰ ਧਰਮ ਨਿਰਪੱਖਤਾ ਵਾਲਾ ਬਣਾਇਆ ਗਿਆ ਸੀ। ਪਰ ਅਫ਼ਸੋਸ, ਕਿ ਅੱਜ ਇਸ ਭਾਵਨਾ ਨੂੰ ਠੇਸ ਪਹੁੰਚ ਰਹੀ ਹੈ। ਧਰਮ ਨਿਰਪੱਖ ਭਾਵਨਾ ਉੱਪਰ ਤਿੱਖੇ ਹਮਲੇ ਹੋਣ ਲੱਗੇ ਹਨ। ਇਹ ਅਤਿਅੰਤ ਚਿੰਤਾ ਦਾ ਵਿਸ਼ਾ ਹੈ।
ਦੇਸ਼ ਵਿਚ ਲਗਾਤਾਰ ਫ਼ਿਰਕਾਪ®ਸਤ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਰੀਆਂ ਹੀ ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮ ਘੱਟ ਗਿਣਤੀ ਦੇ ਲੋਕ ਵਧੇਰੇ ਹੀ ਹਮਲੇ ਅਧੀਨ ਅਤੇ ਸਕਤੇ ਵਿਚ ਹਨ।
ਦੇਸ਼ ਵਿਚ ਜਿਸ ਤਰਾਂ ਧਰਮ ਨਿਰਪੱਖਤਾ ਦੀਆਂ ਹਾਮੀ ਕਲਮਾਂ ਉੱਪਰ ਕਾਤਲਾਨਾ ਹਮਲੇ ਹੋ ਰਹੇ ਹਨ, ਗੳ¨ ਹੱਤਿਆਵਾਂ ਦੇ ਨਾਮ ’ਤੇ ਕਤਲ ਤੇ ਮਾਰਕੁਟਾਈ ਹੋ ਰਹੀ ਹੈ, ਲਵ ਜੇਹਾਦ, ਰਾਮ ਜਨਮ ਭ¨ਮੀ ਦਾ ਮੁੱਦਾ ਉੱਭਰ ਰਿਹਾ ਹੈ, ਭੀੜਤੰਤਰੀ ਦਹਿਸ਼ਤ ਹੈ। ਲਗਦਾ ਨਹੀਂ ਕਿ ਭਾਰਤ, ਦੇਸ਼ ਦੇ ਸੰਵਿਧਾਨ ਮੁਤਾਬਕ ਧਰਮ ਨਿਰਪੱਖ ਰਹਿ ਸਕੇਗਾ ਤੇ ਲੋਕ ਵੱਖ ਵੱਖ ਧਰਮਾਂ-ਨਸਲਾਂ-ਜਾਤਾਂ-ਮਜ਼ਬਾਂ ਦੇ ਹੁੰਦੇ ਹੋਏ ਵੀ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਸਕਣਗੇ। ਆਖ਼ਰ ਸਹਿਮ ਦੇ ਸਾਏ ਹੇਠ ਕੋਈ ਕਿਵੇਂ ਆਜ਼ਾਦੀ ਦਾ ਨਿੱਘ ਮਾਣ ਸਕਦਾ ਹੈ। ਏਸ ਬਾਰੇ ਅਨੇਕਾਂ ਘਟਨਾਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜੋ ਲਗਾਤਾਰ ਮੋਦੀ ਸਰਕਾਰ ਦੇ ਬਣਨ ਬਾਅਦ ਤੇਜ਼ ਹੋਈਆਂ ਹਨ ਅਤੇ ਜਿਸ ਮੋਦੀ ਰਾਜ ਨੂੰ 800 ਸਾਲ ਬਾਅਦ ਮਿਲਿਆ ‘ਹਿੰਦ¨ ਰਾਜ’ ਕਿਹਾ ਜਾ ਰਿਹਾ ਹੈ।
ਬੁਲੰਦ ਸ਼ਹਿਰ ਦੀ ਭੀੜ-ਕਤਲ ਦੀ ਘਟਨਾ ਨੇ ਸਾਰੇ ਸੁਹਿਰਦ ਦੇਸ਼ ਵਾਸੀਆਂ ਨੂੰ ਗੰਭੀਰ ਚਿੰਤਾ ਵਿਚ ਪਾ ਦਿੱਤਾ ਹੈ।
3 ਦਸੰਬਰ 2018 ਨੂੰ ਉੱਤਰ ਪ®ਦੇਸ਼ ਦੇ ਜ਼ਿਲਾ ਬੁਲੰਦ ਸ਼ਹਿਰ, ਤਹਿਸੀਲ ਸਿਧਾਨਾ ਦੇ ਪਿੰਡ ਮਹਾਵ ਦੇ ਖੇਤਾਂ ਵਿਚ ਗੳ¨ਆਂ ਦੇ ਕੱਟੇ ਵੱਢੇ ਅੰਗ ਖਿਲਰੇ ਲੱਭਣ ’ਤੇ ਬਜਰੰਗਦਲ ਨੇ ਭੀੜ ਇਕੱਤਰ ਕਰਕੇ ਮੌਕੇ ’ਤੇ ਪੁੱਜੇ ਪੁਲੀਸ ਇੰਸਪੈਕਟਰ ਸੁਬੋਧ ਕੁਮਾਰ ਦਾ ਹੀ ਕਤਲ ਕਰ ਦਿੱਤਾ। ਇਹ ਉਹੀ ਇੰਸਪੈਕਟਰ ਹੈ, ਜਿਸ ਨੇ ਦਾਦਰੀ ਕੇਸ ਦੀ ਪੜਤਾਲ ਕੀਤੀ ਸੀ। ਦਾਦਰੀ ਦੇ ਅਖ਼ਲਾਕ ਅਹਿਮਦ ਨੂੰ ਵੀ ਭੀੜ ਵਲੋਂ 28 ਸਤੰਬਰ 2015 ਨੂੰ ਫਰਿੱਜ ਵਿਚ ਗੳ¨ ਮਾਸ ਰੱਖਣ ਦਾ ਝ¨ਠਾ ਦੋਸ਼ ਲਾ ਕੇ ਪਿੰਡ ਦੀ ਹੀ ‘ਭੀੜ’ ਵਲੋਂ ਪੱਥਰ ਮਾਰ ਮਾਰ ਕੇ ਮਾਰ ਮੁਕਾਇਆ ਸੀ। ਬੁਲੰਦ ਸ਼ਹਿਰ ਦੀ ਘਟਨਾ ਦਾ ਸਬੰਧ ਉਸ ਜਾਂਚ ਨਾਲ ਵੀ ਜਾ ਜੁੜਦਾ ਹੈ। ਪਰ ਅਫ਼ਸੋਸ ਕਿ ਯੋਗੀ ਸਰਕਾਰ ਨੇ ਗੳ¨ ਹੱਤਿਆ ਦੇ ਦੋਸ਼ੀਆਂ ਨੂੰ ਫੜਨ ਵੱਲ ਵਧੇਰੇ ਅਤੇ ਇੰਸਪੈਕਟਰ ਦੇ ਕਾਤਲਾਂ ਨੂੰ ਫੜਨ ਵੱਲ ਘੱਟ ਤਵੱਜੋ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਅਨੇਕਾਂ ਘਟਨਾਵਾਂ ਹੋ ਚੁੱਕੀਆਂ ਹਨ। ਅਗਸਤ 2016 ਵਿਚ ਹਰਿਆਣੇ ਦੇ ਮੇਵਾਤ ਇਲਾਕੇ ਵਿਚ ਅਖੌਤੀ ਗੳ¨ ਮਾਸ ਖਾਣ ਦੇ ਸ਼ੰਕੇ ਅਧੀਨ ਇਕ ਔਰਤ ਤੇ ਉਸ ਦੀ ਨਾਬਾਲਗ ਰਿਸ਼ਤੇਦਾਰ ਨਾਲ ਸਮ¨ਹਕ ਬਲਾਤਕਾਰ ਕੀਤਾ ਤੇ ਉਸ ਦੇ ਰਿਸ਼ਤੇਦਾਰਾਂ ਦਾ ਕਤਲ ਕਰ ਦਿੱਤਾ। ਪਹਿਲੀ ਅਪ®ੈਲ 2017 ਨੂੰ ਹਰਿਆਣੇ ਦੇ ਇਕ ਪਸ਼¨ ਪਾਲਕ ਪਹਿਲੂ ਖਾਨ ਨੂੰ ਰਾਜਸਥਾਨ ਤੋਂ ਟਰੱਕ ਤੇ ਦੁਧਾਰ¨ ਗੳ¨ਆਂ ਖ਼ਰੀਦ ਕੇ ਲਿਜਾਂਦੇ ਨੂੰ ਅਲਵਰ (ਰਾਜਸਥਾਨ) ਕੋਲ ਘੇਰ ਕੇ ਮਾਰ ਦਿੱਤਾ ਸੀ। ਜ¨ਨ 2017 ਵਿਚ ਤਾਮਿਲਨਾਡ¨ ਵਿਚ ਪਸ਼¨ ਪਾਲਣ ਵਿਭਾਗ ਦੇ ਹੀ ਇਕ ਪਸ਼¨ ਪਾਲਕ ਕਰਮਚਾਰੀ ਵਲੋਂ ਗੳ¨ਆਂ ਖ਼ਰੀਦ ਕੇ ਲਿਜਾਂਦੇ ਸਮੇਂ ਗੳ¨ ਰੱਖਿਅਕਾਂ ਨੇ ਹਮਲਾ ਕਰ ਦਿੱਤਾ। ਜੇ ਮੌਕੇ ’ਤੇ ਪੁਲੀਸ ਨਾ ਪੁੱਜਦੀ ਤਾਂ ਉਸ ਦਾ ਕਤਲ ਲਾਜ਼ਮੀ ਸੀ। ਜੁਲਾਈ 2016 ਨੂੰ ੳ¨ਨਾ (ਗੁਜਰਾਤ) ਵਿਚ ਮਰੀ ਹੋਈ ਗਾਂ ਦੀ ਖੱਲ ਲਾਹ ਰਹੇ ਚਾਰ ਦਲਿਤਾਂ ਨੂੰ ਸ਼ਿਵ ਸੈਨਾ ਵਾਲਿਆਂ ਜਿਸ ਤਰਾਂ ਨੰਗੇ ਕਰਕੇ ਗੱਡੀ ਨਾਲ ਬੰਨ ਕੇ ਸ਼ਹਿਰ ’ਚ ਘੁਮਾਇਆ ਤੇ ਹਰ ਚੌਕ ਵਿਚ ਸ਼ਰੇਆਮ ਕੁੱਟਿਆ ਗਿਆ, ਉਹ ਕਦੇ ਕਿਸੇ ਨੂੰ ਭੁੱਲ ਨਹੀਂ ਸਕਦਾ। ਦਸੰਬਰ 2017 ਨੂੰ ਰਾਜਸਥਾਨ ਦੇ ਮੁਹੰਮਦ ਅਫਰਾਜ਼ੁਲ ਨੂੰ ਸ਼ੰਭ¨ ਨਾਂ ਦੇ ਵਿਅਕਤੀ ਨੇ ਜਿਸ ਤਰਾਂ ਸ਼ਰੇਆਮ ਕੁੱਟਿਆ, ਅਧਮੋਇਆ ਕਰਕੇ ਜਿੰਦੇ ਨੂੰ ਹੀ ਮਿੱਟੀ ਦਾ ਤੇਲ ਸੁੱਟ ਕੇ ਸਾੜਿਆ ਗਿਆ। ਉਸ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਏ ’ਤੇ ਪਾਈ ਗਈ। ਉਹ ਦੀ ਨਿੰਦਾ ਕਿਨਾਂ ਸ਼ਬਦਾਂ ਵਿਚ ਹੋ ਸਕਦੀ ਹੈ? ਬੇਸ਼ਰਮੀ ਦੀ ਹੱਦ ਤਾਂ ਉਦੋਂ ਹੋਈ ਜਦ ਉਸ ਨੂੰ ਕੇਸ ’ਚੋਂ ਬਚਾਉਣ ਲਈ ਹਿੰਦ¨ ਸੰਗਠਨਾਂ ਵਲੋਂ ਚੰਦਾ ਇਕੱਠਾ ਕੀਤਾ ਗਿਆ। ਜਨਵਰੀ 2018 ਨੂੰ ਜੰਮ¨-ਕਸ਼ਮੀਰ ਦੇ ਪਿੰਡ ਰਸਨਾ (ਕਠ¨ਆ) ਦੀ ਮਾਸ¨ਮ 8 ਸਾਲਾ ਧੀ ਆਸਿਫ਼ਾ ਨਾਲ ਜਿਸ ਤਰਾਂ ਇਕ ਮੰਦਰ ਵਿਚ ਸਮ¨ਹਕ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਤੇ ਦੋਸ਼ੀਆਂ ਨੂੰ ਬਚਾਉਣ ਲਈ ਉਨਾਂ ਦੇ ਹੱਕ ਵਿਚ ਹਿੰਦ¨ ਸੰਗਠਨਾਂ ਵਲੋਂ ਮੁਜ਼ਾਹਰੇ ਲਾਮਬੰਦ ਕੀਤੇ ਗਏ, ਇਹ ਧਰਮ ਨਿਰਪੱਖਤਾ ਨੂੰ ਵੱਢੀ ਢਾਹ ਹੈ। ਉਸ ਮਾਸ¨ਮ ਦਾ ਕਸ¨ਰ ਏਨਾ ਹੀ ਸੀ ਕਿ ਉਹ ਭੇਡਾਂ-ਬਕਰੀਆਂ ਚਾਰਨ ਵਾਲੀ ਗ਼ਰੀਬ ਮੁਸਲਮਾਨ ਗੁੱਜਰਾਂ ਦੀ ਕੁੜੀ ਸੀ। ਏਥੇ ਹੀ ਬੱਸ ਨਹੀਂ, ਆਸਿਫ਼ਾ ਦੇ ਦੋਸ਼ੀਆਂ ਦਾ ਕੇਸ ਲੜਨ ਵਾਲੇ ਵਕੀਲ ਅਸੀਮ ਸਾਹਨੀ ਨੂੰ (ਮਹਿਬ¨ਬਾ ਮੁਫ਼ਤੀ ਦੀ ਸਰਕਾਰ ਤੋੜਨ ਬਾਅਦ) ਜੰਮ¨-ਕਸ਼ਮੀਰ ਦੇ ਗਵਰਨਰ ਵਲੋਂ ਰਾਜ ਦਾ ਐਡੀਸ਼ਨਲ ਐਡਵੋਕੇਟ ਲਾਉਣਾ ਆਸਿਫ਼ਾ ਦੇ ਬਲਾਤਕਾਰ ਤੇ ਕਾਤਲਾਂ ਨੂੰ ਸਜ਼ਾ ਮਿਲ ਸਕਣ ਬਾਰੇ ਸ਼ੰਕੇ ਖੜੇ ਕਰਦਾ ਹੈ।
ਇਵੇਂ ਹੀ ਲਵ ਜੇਹਾਦ ਦੀਆਂ ਅਨੇਕਾਂ ਘਟਨਾਵਾਂ ਹੋ ਚੁੱਕੀਆਂ ਹਨ। ਅਗਰ ਕੋਈ ਮੁਸਲਿਮ ਲੜਕਾ ਹਿੰਦ¨ ਲੜਕੀ ਨਾਲ ਬੋਲਦਾ-ਚਾਲਦਾ, ਸ਼ਾਦੀ ਜਾਂ ਪਿਆਰ ਕਰਦਾ ਹੈ, ਤਾਂ ਉਸ ਦੀ ਸ਼ਾਮਤ ਆ ਜਾਂਦੀ ਹੈ। ਹਿੰਦ¨ ਕੱਟੜਪੰਥੀ ਜੋ ਉਸ ਨਾਲ ਵਿਹਾਰ ਕਰਦੇ ਹਨ, ਉਸ ਦਾ ਵੱਖਰਾ ਹੀ ਇਤਿਹਾਸ ਬਣ ਜਾਂਦਾ ਹੈ। ਮੁਜੱਫਰ ਨਗਰ (ਉਤਰ ਪ®ਦੇਸ਼) ਵਿਚ ਜਿਸ ਤਰਾਂ ਅਗਸਤ-ਸਤੰਬਰ 2013 ਨੂੰ ਕਤਲੋਗਾਰਤ ਹੋਈ, ਉਹ ਬਹੁਤ ਦਰਦਨਾਕ ਘਟਨਾ ਹੈ, ਜਿਸ ਨਾਲ ਮੁਸਲਿਮ ਪਰਿਵਾਰਾਂ ਨੂੰ ਕਈ ਚਿਰ ਕੈਂਪਾਂ ਵਿਚ ਰਹਿਣਾ ਪਿਆ ਸੀ।
ਉੜੀਸਾ ਵਿਚ ਆਸਟਰੇਲੀਅਨ ਪਾਦਰੀ ਗ®ਾਹਮ ਸਟੇਨਜ਼ ਨੂੰ ਜਿਸ ਤਰਾਂ ਉਸ ਦੀ ਗੱਡੀ ਵਿਚ ਹੀ ਜਿੰਦਾ ਸਾੜਿਆ ਗਿਆ, ਉਹ ਕੀ ਦਰਸਾਉਦਾ ਹੈ? ਉਸ ’ਤੇ ਹਿੰਦ¨ ਸੰਗਠਨਾਂ ਵਲੋਂ ਦੋਸ਼ ਲਾਇਆ ਗਿਆ ਕਿ ਉਹ ਹਿੰਦ¨ਆਂ ਨੂੰ ਇਸਾਈ ਬਣਾਉਣ ਦਾ ਕੰਮ ਕਰਦਾ ਸੀ। ਉਹ ਭੁੱਲ ਗਏ ਕਿ ਧਾਰਮਕ ਆਜ਼ਾਦੀ ਹਰ ਕਿਸੇ ਦਾ ‘ਸੰਵਿਧਾਨਕ’ ਹੱਕ ਹੈ ਤੇ ਹਿੰਦ¨ ਸੰਗਠਨ ਘਰ ਵਾਪਸੀ ਦੇ ਨਾਂ ’ਤੇ ਇਸ ਦੀ ਖ¨ਬ ‘ਵਰਤੋਂ’ ਕਰਦੇ ਹਨ।
ਜਨਵਰੀ 2018 ਨੂੰ ਕੋਰੇਗਾਓਂ ਦੀ ਘਟਨਾ ਨੂੰ ਕੌਣ ਭੁਲਾ ਸਕਦਾ ਹੈ। ਕੀ ਦਲਿਤਾਂ ਨੂੰ ਆਪਣੀ ਜਿੱਤ ਦਾ ਜਸ਼ਨ ਮਨਾਉਣ ’ਤੇ ਸੰਵਿਧਾਨਕ ਪਾਬੰਦੀ ਹੈ? ਜਿਸ ਤਰਾਂ ਉਨਾਂ ਵਿਰੁੱਧ ਠਾਕਰਾਂ ਵਲੋਂ ਕਾਰਵਾਈ ਹੋਈ, ਉਸ ਨੇ ਹਰ ਤਰਾਂ ਦੀ ਸੰਵਿਧਾਨਕ ਆਜ਼ਾਦੀ ’ਤੇ ਪ®ਸ਼ਨ ਚਿੰਨ ਲਾ ਦਿੱਤਾ ਹੈ। ਉਸ ਮਗਰੋਂ ਕੋਰੇਗਾਓਂ ਘਟਨਾ ਨਾਲ ਜੋੜ ਕੇ ਅਗਾਂਹਵਧ¨ ਸੋਚਣੀ ਵਾਲੇ ਲੇਖਕਾਂ, ਵਕੀਲਾਂ ਤੇ ਮਨੁੱਖੀ ਹੱਕਾਂ ਦੇ ਪਹਿਰੇਦਾਰਾਂ ਪ®ੋ. ਵਰਨੌਨ ਗੌਂਸਾਲਵੇਜ਼, ਅਰੁਣ ਫਰੇਰਾ, ਸੁਧਾ ਭਾਰਦਵਾਜ, ਗੌਤਮ ਨਵਲੱਖਾ ਅਤੇ ਤੈਲਗ¨ ਕਵੀ ਵਰਵਰਾ ਰਾਓ ਆਦਿ ਪੰਜਾਂ ਨੂੰ ਗਿ®ਫ਼ਤਾਰ ਕੀਤਾ ਅਤੇ ਉਨਾਂ ਉੱਪਰ ਦਰਜ ਕੀਤੇ ਗਏ ਕੇਸ ਕੀ ਦਰਸਾਉਦੇ ਹਨ?
ਉਤਰ ਪ®ਦੇਸ਼ ਦੀ ਨੋਇਡਾ ਸਰਕਾਰ ਨੇ ਨੋਇਡਾ ਦੇ ਸੈਕਟਰ 58 ਦੇ ਇਕ ਪਾਰਕ ਵਿਚ ਹਰ ਸ਼ੁਕਰਵਾਰ ਕੁਝ ਮੁਸਲਮਾਨ ਕਾਮੇ ਕੁਝ ਮਿੰਟਾਂ ਲਈ ਨਮਾਜ਼ ਪੜਨੋਂ ਹਟਾਏ ਹਨ, ਉਹ ਕੀ ਦਸਦਾ ਹੈ? ਕੀ ਪਾਰਕਾਂ ਵਿਚੋਂ ਆਰ.ਐਸ.ਐਸ. ਪਰੇਡਾਂ ਅਤੇ ਰਾਹ ’ਤੇ ਚੱਲਦੇ ਜਗਰਾਤਿਆਂ ’ਤੇ ਵੀ ਪਾਬੰਦੀ ਲੱਗੇਗੀ। ਦ¨ਸਰੇ ਪਾਸੇ ਕਾਂਵੜੀਆਂ ਦੇ ਲੰਬੇ ਮਾਰਚਾਂ ਅਤੇ ਪ®ਯਾਗ ਰਾਜ ਦੇ ਕੁੰਭ ਮੇਲੇ ’ਤੇ ਕਰੋੜਾਂ ਦੀ ਪੁਸ਼ਪ ਵਰਖਾ ਕੀਤੀ ਜਾਂਦੀ ਹੈ। ਫ਼ਿਲਮੀਹਸਤੀ ਨਸੀਰ¨ਦੀਨ ਸ਼ਾਹ ਦੇ ਇਹ ਕਹਿਣ ’ਤੇ ਕਿ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਭਾਰਤ ਵਿਚ ਅਸੁਰੱਖਿਅਤਾ ਦੀ ਭਾਵਨਾ ਮਹਿਸ¨ਸ ਹੁੰਦੀ ਹੈ, ਜਿਵੇਂ ਵਾਵੇਲਾ ਖੜਾ ਕੀਤਾ ਗਿਆ ਉਹ ਸੱਚਮੁੱਚ ਹੀ ਸੱਚ ਕਹਿਣ ਵਾਲੇ ਨੂੰ ਅਸੁਰੱਖਿਅਤਾ ਦਾ ਅਹਿਸਾਸ ਕਰਾਉਦੀ ਹੈ। ‘ਦੇਸ਼ ਮੇਂ ਜੇਕਰ ਰਹਿਨਾ ਹੈ-ਵੰਦੇ ਮਾਤਰਮ ਕਹਿਨਾ ਹੈ’ ਦੇ ਨਾਅਰਿਆਂ ਦੀ ਬੁਲੰਦੀ ਧਰਮ ਨਿਰਪੱਖਤਾ ਬਾਰੇ ਸਵਾਲੀਆ ਨਿਸ਼ਾਨ ਹੀ ਤਾਂ ਹੈ। ਇਹ ਉਹ ਘਟਨਾਵਾਂ ਹਨ ਜੋ ਮੀਡੀਆ ਰਾਹੀਂ ਦੁਨੀਆ ਦੇ ਸਾਹਮਣੇ ਆ ਗਈਆਂ। ਪ®ਾਪਤ ਵੇਰਵਿਆਂ ਅਨੁਸਾਰ ਐਸੀਆਂ ਘਟਨਾਵਾਂ ਵਧੇਰੇ ਭਾਜਪਾ ਰਾਜਾਂ ਵਿਚ ਹੀ ਵਾਪਰੀਆਂ ਹਨ। ਪਿਛਲੇ 10 ਸਾਲਾਂ ਵਿਚ ਜੋ ਘਟਨਾਵਾਂ ਹੋਈਆਂ ਉਸ ’ਚੋਂ 97 ਫੀਸਦੀ ਮੋਦੀ ਰਾਜ ਸਮੇਂ ਦੀਆਂ ਹਨ। ਧਰਮ ਨਿਰਪੱਖਤਾ ਤੋਂ ਭਾਵ ਹੁੰਦਾ ਹੈ ਕਿਸੇ ਵੀ ਧਰਮ ਵਿਚ ਕੋਈ ਦਖ਼ਲ ਨਾ ਦੇਣਾ ਤੇ ਸਭ ਨੂੰ ਬਰਾਬਰ ਸਮਝਣਾ। ਸਰਕਾਰ ਵਲੋਂ ਕਿਸੇ ਵੀ ਧਰਮ ਨੂੰ ਉਤਸ਼ਾਹਤ ਨਾ ਕਰਨਾ ਪਰ ਏਥੇ ਭਾਰਤੀ ਜਨਤਾ ਪਾਰਟੀ, ਆਰ.ਐਸ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਰੇਆਮ ਹਿੰਦ¨ ਧਰਮ ਨੂੰ ਉਤਸ਼ਾਹਤ ਕਰਨ ਦਾ ਕੋਈ ਮੌਕਾ ਅਜਾਈਂ ਨਹੀਂ ਜਾਣ ਦੇਂਦੀ।
ਸਾਰੇ ਦਰਿਆਵਾਂ ਦਾ ਪਾਣੀ ਗੰਧਲਾ ਹੋ ਚੁੱਕਾ ਹੈ। ਸਭ ਦੀ ਸਫ਼ਾਈ ਹੋਣੀ ਚਾਹੀਦੀ ਹੈ। ਸਭ ਦੀ ‘ਮੈਲ’ ਧੁੱਪਣੀ ਚਾਹੀਦੀ ਹੈ ਪਰ ਮੌਜ¨ਦਾ ਮੋਦੀ ਸਰਕਾਰ ਵਲੋਂ ਕੇਵਲ ਗੰਗਾ ਦੀ ਸਫ਼ਾਈ ਲਈ ਹੀ ਕੰਮ ਆਰੰਭਿਆ ਗਿਆ ਹੈ। ਕੀ ਜਮਨਾ, ਸਤਲੁਜ ਤੇ ਹੋਰ ਨਦੀਆਂ ਘੱਟ ਮੈਲੀਆਂ ਹਨ?
ਰਾਮ ਮੰਦਰ ਬਣਾਉਣ ਲਈ ਐਨੀ ਕਾਹਲੀ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਆਪਣੀ ਬਹੁਗਿਣਤੀ ਦੇ ਬਲਬ¨ਤੇ ਪਹਿਲਾਂ 6 ਦਸੰਬਰ 1992 ਨੂੰ ਜਬਰੀ ਬਾਬਰੀ ਮਸਜਿਦ ਢਾਹ ਦਿੱਤੀ ਤੇ ਹੁਣ ਬਿਨਾਂ ਸੁਪਰੀਮ ਕੋਰਟ ਦਾ ਆਦੇਸ਼ ਉਡੀਕੇ ਉਸੇ ਤਰਜ਼ ’ਤੇ, ਉਸੇ ਹੀ ਥਾਂ ’ਤੇ, ਰਾਮ ਮੰਦਰ ਦੀ ਉਸਾਰੀ ਕਰਨ ਦੀਆਂ ਵਿਉਤਾਂ ਹਨ। ਇਸ ਸਬੰਧੀ ਕੇਂਦਰ ਦੀ ਮੋਦੀ ਸਰਕਾਰ ਆਰਡਨੈਂਸ ਵੀ ਜਾਰੀ ਕਰ ਸਕਦੀ ਹੈ। ਭਾਜਪਾ ਆਗ¨ ਅਮਿਤ ਸ਼ਾਹ ਨੇ ਸਬਰੀਮਾਲਾ ਮੰਦਰ (ਕੇਰਲਾ) ਮਸਲੇ ’ਚ ਕਿਹਾ ਹੈ ਕਿ ਸੁਪਰੀਮ ਕੋਰਟ ਨੂੰ ਐਸੇ ਫ਼ੈਸਲੇ ਨਹੀਂ ਕਰਨੇ ਚਾਹੀਦੇ ਜੋ ਲਾਗ¨ ਨਾ ਹੋ ਸਕਦੇ ਹੋਣ। ਤਿੰਨ ਤਲਾਕ ਦੇ ਖ਼ਾਤਮੇ ਦਾ ਮੁੱਦਾ ਵੀ ਔਰਤਾਂ ਦੀ ਆਜ਼ਾਦੀ ਦਾ ਘੱਟ ਪਰ ਫਿਰਕ¨ ਵਧੇਰੇ ਹੈ। ਅਗਰ ਐਸਾ ਨਹੀ ਹੈ ਤਾਂ ਸਬਰੀਮਾਲਾ ਮੰਦਰ ਬਾਰੇ ਔਰਤ ਦੀ ਆਜ਼ਾਦੀ ਬਾਰੇ ਵਿਰੋਧ ਕਿਉਂ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ?
ਦੇਸ਼ ਦੇ ਉਨਾਂ ਸਾਰੇ ਸ਼ਹਿਰਾਂ ਤੇ ਰੇਲਵੇ ਸਟੇਸ਼ਨਾਂ ਦੇ ਨਾਂ ਬਦਲੇ ਜਾ ਰਹੇ ਹਨ, ਜਿਨਾਂ ਦੇ ਨਾਂ ਮੁਸਲਿਮ ਧਰਮ ਨਾਲ ਸਬੰਧਤ ਹਨ। ਅਲਾਹਾਬਾਦ ਦਾ ਨਾਮ ਬਦਲ ਕੇ ਪ®ਯਾਗ ਰਾਜ, ਫੈਜ਼ਾਬਾਦ ਦਾ ਅਯੁਧਿਆ, ਮੁਗ਼ਲਸਰਾਏ ਦਾ ਦੀਨ ਦਿਆਲ ਉਪਾਧਿਆਏ ਕਰ ਦਿੱਤਾ ਹੈ ਅਤੇ ਹੁਣ ਆਗਰੇ ਵਰਗੇ ਕਈ ਇਤਿਹਾਸਕ ਸ਼ਹਿਰਾਂ ਦੇ ਨਾਵਾਂ ਦਾ ਹਿੰਦ¨ਕਰਨ ਕੀਤਾ ਜਾ ਰਿਹਾ ਹੈ। ਨਵੀਂਆਂ ਯੋਜਨਾਵਾਂ ਦਾ ਨਾਮ ਹਿੰਦੀ ਭਾਸ਼ਾ ਵਿਚ ਰੱਖਿਆ ਜਾ ਰਿਹਾ ਹੈ। ਅੰਗਰੇਜ਼ੀ ਵਿਚ ਨਹੀਂ, ਜਿਵੇਂ ਪਲਾਨਿੰਗ ਕਮਿਸ਼ਨ ਨੂੰ ਨੀਤੀ ਆਯੋਗ ਕਹਿਣ ਨਾਲ ਲੋਕ ਮਾਰ¨ ਨੀਤੀਆਂ ’ਚ ਕੋਈ ਬਦਲਾਅ ਨਹੀਂ ਆਇਆ।
ਦਿੱਲੀ ਤੇ ਗੁਜਰਾਤ ਵਿਚ ਇਕ ਫ਼ਿਰਕੇ ’ਤੇ ਕੀਤੇ ਹਮਲਿਆਂ ’ਤੇ ਵੱਡੀ ਪੱਧਰ ’ਤੇ ਕੀਤੀ ਕਤਲੋਗਾਰਤ ਨੂੰ ‘ਦੰਗੇ’ ਕਹਿ ਕੇ ਘਟਨਾਵਾਂ ਦੇ ਪਿਛੋਕੜ ਵਿਚ ਲੁਕੀ ਸਚਾਈ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 2002 ਦੇ ਗੁਜਰਾਤ ਵਿਚ ਜੋ ਕਤਲੇਆਮ ਹੋਇਆ ਅਤੇ ਮੁਸਲਿਮ ਫ਼ਿਰਕੇ ਦੇ ਲੋਕਾਂ ਦਾ ਬੇਰਹਿਮੀ ਨਾਲ ਘਾਣ ਹੋਇਆ, ਉਸ ਬਾਰੇ ਕੀ ਕਿਹਾ ਜਾਵੇ?
ਦੇਸ਼ ਦੇ ‘ਸੰਵਿਧਾਨ’ ਮੁਤਾਬਕ ਮਿਲੀ ‘ਧਰਮ ਨਿਰਪੱਖਤਾ’ ਦੇ ਖ਼ਤਰੇ ਬਾਰੇ ਚਿੰਤਾ ਏਸ ਕਰਕੇ ਵੀ ਜ਼ਿਆਦਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਆਰ.ਐਸ.ਐਸ. ਤਾਂ ਫ਼ਿਰਕ¨ ਜ਼ਹਿਰ ਫੈਲਾਉਣ ਦਾ ਕਾਰਜ ਕਰਦੀਆਂ ਹੀ ਹਨ, ਕਾਂਗਰਸ ਜਿਸ ਨੇ ਦੇਸ਼ ’ਤੇ ਲੰਬਾ ਸਮਾਂ ਰਾਜ ਕੀਤਾ ਤੇ ਧਰਮ ਨਿਰਪੱਖਤਾ ਦਾ ਝੰਡਾ ਚੁੱਕਣ ਦਾ ਦਾਅਵਾ ਕਰਦੀ ਰਹੀ, ਉਹ ਵੀ ਕਈ ਸਮਿਆਂ ’ਤੇ ਡੋਲ ਗਈ ਹੈ। ਉਸ ਦਾ ਖਾਸਾ ਜਿਵੇਂ ਬਦਲ ਰਿਹਾ ਹੈ, ਤਤਕਾਲੀ ਕਾਂਗਰਸੀ ਪ®ਧਾਨ ਮੰਤਰੀ ਰਾਜੀਵ ਗਾਂਧੀ ਨੇ ਵਿਵਾਦਤ ਬਾਬਰੀ ਮਸਜਿਦ ਦਾ ਤਾਲਾ ਤੋੜ ਕੇ ਉਥੇ ਰਾਮ ਲੱਲਾ ਦੀ ਮ¨ਰਤੀ ਰਖਵਾਈ। ਕਾਂਗਰਸੀ ਆਗ¨ ਸਮੇਤ ਇੰਦਰਾ ਗਾਂਧੀ ਖ਼ੁਦ ਨੂੰ ਧਰਮ ਨਿਰਪੱਖ ਰਹਿਣ ਦੀ ਥਾਂ ਵੱਖ ਵੱਖ ਧਾਰਮਕ ਸਥਾਨਾਂ ’ਤੇ ਉਚੇਚੇ ਮੱਥਾ ਟੇਕਣ ਜਾਣ ਲੱਗ ਪਏ, ਹੁਣ ਕਾਂਗਰਸ ਆਗ¨ ਰਾਹੁਲ ਗਾਂਧੀ ਵਲੋਂ ਵੀ ਆਪਣੇ ਆਪ ਨੂੰ ਪੱਕਾ ਬ®ਾਹਮਣ ਤੇ ਜਨੇੳ¨ਧਾਰੀ ਸਾਬਤ ਕਰਨ ਵਿਚ ਲੱਗਾ ਹੈ, ਸੁਮੇਰ ਅਤੇ ਹੋਰ ਮੰਦਰਾਂ ਦੇ ਉਚੇਚੇ ‘ਦਰਸ਼ਨ’ ਕਰਕੇ ਆਪਣੇ ਆਪ ਨੂੰ ਭਾਜਪਾ ਆਗ¨ਆਂ ਤੋਂ ਵੀ ਵਧੇਰੇ ਕੱਟੜ ਬ®ਾਹਮਣ ਸਾਬਤ ਕਰਨ ਲੱਗ ਪਿਆ ਹੈ।
ਧਰਮ ਨਿਰਪੱਖਤਾ ਤੇ ਸਮਾਜਕ ਇਨਸਾਫ਼, ਅੰਧ ਵਿਸ਼ਵਾਸ, ਅੰਧ ਰਾਸ਼ਟਰਵਾਦ, ਹਿੰਦ¨ ਬਹੁਲਵਾਦ ਆਦਿ ਦੇ ਵਿਰੁੱਧ ਅਤੇ ਸਮਾਜਕ ਬਰਾਬਰਤਾ ਦੀ ਲੋਕ ਪੱਖੀ ਗੱਲ ਕਰਨ ਵਾਲਿਆਂ ਦੇ ਕਤਲ ਹੋ ਰਹੇ ਹਨ। ਅਗਾਂਹਵਧ¨ ਲੇਖਕਾਂ ਗੋਵਿੰਦ ਪਨਸਾਰੇ, ਨਰਿੰਦਰ ਦਬੋਲਕਰ, ਕੁਲਬਰਗੀ, ਗੌਰੀ ਲੰਕੇਸ਼, ਵਰਗੇ ਕਿੰਨੇ ਹੀ ਬੁੱਧੀਜੀਵੀਆਂ, ਚਿੰਤਕਾਂ ਨੂੰ ਉਨਾਂ ਦੇ ਧਰਮ ਨਿਰਪੱਖ, ਵਿਚਾਰਾਂ ਕਾਰਨ ਹੀ ਕਤਲ ਕੀਤਾ ਗਿਆ ਹੈ। ਇਸ ਪਿੱਛੇ ਹਿੰਦ¨ ਕੱਟੜਪੰਥੀ ਜਥੇਬੰਦੀ ਦਾ ਨਾ ਲਿਆ ਜਾ ਰਿਹਾ ਹੈ। ਪੰਜਾਬ ਦੇ ਬੁੱਧੀਜੀਵੀ ਤੇ ਅਗਾਂਹਵਧ¨ ਸੋਚਣੀ ਦੇ ਲੇਖਕਾਂ ਡਾ. ਚਮਨ ਲਾਲ ਤੇ ਨਾਟਕਕਾਰ ਆਤਮਜੀਤ ਦਾ ਨਾਮ ਵੀ ਸੰਭਾਵੀ ਹਮਲੇ ਦੀ ਸ¨ਚੀ ਵਿਚ ਸ਼ਾਮਲ ਹੋਣ ਦੀ ਸ¨ਚਨਾ ਤਫ਼ਤੀਸ਼ੀ ਅਧਿਕਾਰੀ ਨੂੰ ਲੱਗੀ ਹੈ। ਸੱਚ ਕਹਿਣ ਵਾਲੇ ਜਮਹ¨ਰੀ ਹੱਕਾਂ ਦੀ ਵਕਾਲਤ ਕਰਨ ਵਾਲੇ, ਧਰਮ ਨਿਰਪੱਖਤਾ ਦੀ ਵਕਾਲਤ ਕਰਨ ਵਾਲੇ ਕਾਰਕੁਨਾਂ ਨੂੰ ਪ®ੇਸ਼ਾਨ ਕੀਤਾ ਜਾ ਰਿਹਾ ਹੈ।
ਦੇਸ਼ ਬੜੇ ਖ਼ਤਰਨਾਕ ਦੌਰ ’ਚੋਂ ਗੁਜ਼ਰ ਰਿਹਾ ਹੈ। ਸਾਰੀਆਂ ਘੱਟ ਗਿਣਤੀਆਂ ਸਕਤੇ ਵਿਚ ਹਨ। ਧਰਮ ਨਿਰਪੱਖਤਾ ਦੀ ਵਕਾਲਤ ਕਰਦੇ ਭਾਰਤੀ ਸੰਵਿਧਾਨ ਦਾ ਜਮਹ¨ਰੀ ਖਾਸਾ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ। ਭਾਰਤ ਨੂੰ ਹਿੰਦ¨ ਰਾਸ਼ਟਰ ਬਣਾਉਣ ਦੇ ਖ਼ਤਰੇ ਵੱਧ ਰਹੇ ਹਨ। ਬਹੁਧਰਮੀ, ਬਹੁਜਾਤੀ, ਬਹੁਭਾਸ਼ਾਈ, ਬਹੁਸਭਿਆਚਾਰਾਂ ਵਾਲੇ ਰੰਗ ਬਰੰਗੇ ਭਾਰਤ ਦੀ ਅਨੇਕਤਾ ਵਿਚ ਅਨੇਕਤਾ ਦੇ ਖਾਸੇ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਵੱਡੇ ਹੰਭਲੇ ਅਤੇ ਧਰਮ ਨਿਰਪੱਖ ਸੋਚ ਵਾਲੇ ਲੋਕਾਂ ਦੀ ਏਕਤਾ ਦੀ ਸਖ਼ਤ ਜ਼ਰ¨ਰਤ ਹੈ।

LEAVE A REPLY

Please enter your comment!
Please enter your name here