ਜਿਨੇਵਾ

ਸਾਊਦੀ ਅਰਬ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ‘ਚ ਜ਼ੋਰ ਦੇ ਕੇ ਕਿਹਾ ਕਿ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਮਾਮਲੇ ‘ਚ ਉਸ ਦੀ ਜਾਂਚ ‘ਨਿਰਪੱਖ’ ਹੋਵੇਗੀ। ਜ਼ਿਕਰਯੋਗ ਹੈ ਕਿ ਖਸ਼ੋਗੀ ਕਤਲਕਾਂਡ ਨੂੰ ਲੈ ਕੇ ਸਾਊਦੀ ਅਰਬ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਕਰੀਬ ਇਕ ਮਹੀਨਾ ਪਹਿਲਾਂ ਤੁਰਕੀ ਦੇ ਇਸਤਾਂਬੁੱਲ ਸਥਿਤ ਸਾਊਦੀ ਅਰਬ ਦੇ ਦੂਤਘਰ ‘ਚ ਖਸ਼ੋਗੀ ਦਾ ਕਤਲ ਕਰ ਦਿੱਤਾ ਗਿਆ ਸੀ।

ਜਿਨੇਵਾ ਸਥਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ‘ਚ ਜਨਤਕ ਵਿਵਾਦ ਦੌਰਾਨ ਸਾਊਦੀ ਅਰਬ ਨੇ ਕਿਹਾ ਕਿ ਖਸ਼ੋਗੀ ਕਤਲਕਾਂਡ ‘ਚ ਉਸ ਦੀ ਜਾਂਚ ‘ਨਿਰਪੱਖ’ ਹੋਵੇਗੀ। ਤੁਰਕੀ ਨੇ ਪਿਛਲੇ ਹਫਤੇ ਪੁਸ਼ਟੀ ਕੀਤੀ ਕਿ ਦੋ ਅਕਤੂਬਰ ਨੂੰ ਦੂਤਘਰ ‘ਚ ਦਾਖਲ ਹੋਣ ਦੇ ਨਾਲ ਹੀ ਖਸ਼ੋਗੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਗਈ ਤੇ ਫਿਰ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਨਸ਼ਟ ਕਰ ਦਿੱਤਾ ਗਿਆ। ਯੂਨੀਵਰਸਲ ਇੰਟਰਵਲ ਰਿਵੀਯੂ, ਜਿਸ ਤੋਂ ਸੰਯੁਕਤ ਰਾਸ਼ਟਰ ਦੇ ਸਾਰੇ 193 ਮੈਂਬਰ ਦੇਸ਼ਾਂ ਨੂੰ ਹਰ ਚਾਰ ਸਾਲ ‘ਚ ਗੁਜ਼ਰਨਾ ਹੁੰਦਾ ਹੈ, ਉਸ ਵੇਲੇ ਹੋਈ ਜਦੋਂ ਸੋਮਵਾਰ ਨੂੰ ਤੁਰਕੀ ਦੇ ਇਕ ਅਧਿਕਾਰੀ ਨੇ ਦੋਸ਼ ਲਾਇਆ ਕਿ ਸਾਊਦੀ ਅਰਬ ਨੇ ਤੁਰਕੀ ਪੁਲਸ ਨੂੰ ਦੂਤਘਰ ਦੀ ਤਲਾਸ਼ੀ ਲੈਣ ਦੀ ਆਗਿਆ ਦੇਣ ਤੋਂ ਪਹਿਲਾਂ ਖਸ਼ੋਗੀ ਦੀ ਹੱਤਿਆ ਦਾ ਮਾਮਲਾ ਦਬਾਉਣ ਲਈ ਆਪਣੇ ਮਾਹਰਾਂ ਨੂੰ ਉਥੇ ਭੇਜਿਆ ਸੀ। ਇਸ ਸਮੀਖਿਆ ਦੇ ਦੌਰਾਨ ਖਾਸਕਰਕੇ ਪੱਛਮੀ ਦੇਸ਼ਾਂ ਨੇ ਖਸ਼ੋਗੀ ਕਤਲਕਾਂਡ ‘ਤੇ ਗੁੱਸਾ ਜ਼ਾਹਿਰ ਕੀਤਾ। ਕਈ ਦੇਸ਼ਾਂ ਨੇ ‘ਭਰੋਸੇਮੰਦ’ ਤੇ ‘ਪਾਰਦਰਸ਼ੀ’ ਜਾਂਚ ਦੀ ਮੰਗ ਕੀਤੀ ਜਦਕਿ ਆਈਸਲੈਂਡ ਤੇ ਕੋਸਟਾਰਿਕਾ ਵਰਗੇ ਦੇਸ਼ਾਂ ਨੇ ਅੰਤਰਰਾਸ਼ਟਰੀ ਜਾਂਚ ਕਰਾਉਣ ਦੀ ਮੰਗ ਕੀਤੀ।

LEAVE A REPLY

Please enter your comment!
Please enter your name here