ਹਰ ਇਨਸਾਨ ਦੇ ਮਨ ਵਿੱਚ ਖਿਆਲਾਂ ਦਾ ਆਉਣਾ ਇੱਕ ਕੁਦਰਤੀ ਵਰਤਾਰਾ ਹੈ।ਮੁੱਖ ਤੌਰ ਤੇ ਖਿਆਲ ਦੋ ਕਿਸਮ ਦੇ ਹੁੰਦੇ ਹਨ,ਚੰਗੇ ਅਤੇ ਬੁਰੇ।ਸੁਕਰਾਤ ਜੋ ਕਿ ਯੂਨਾਨ ਦਾ ਦਾਰਸ਼ਨਿਕ ਹੋਇਆ ਹੈ ਉਸਦੇ  ਮਨ  ਵਿੱਚ  ਵੀ  ਉਸ ਸਮੇਂ ਜੋ ਯੂਨਾਨ ਵਿੱਚ ਧਾਰਮਿਕ ਰੀਤ ਚੱਲਦੀ ਸੀ ਉਸਦੇ ਖਿਲਾਫ਼ ਵੀਚਾਰ ਆਇਆ ਸੀ ਕਿ ਇਹ ਗਲ਼ਤ ਹੈ ਆਪਣੇ ਖਿਆਲ ਦੀ ਕੀਮਤ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪੀ ਕੇ ਆਪਣੀ ਮੋਤ ਨਾਲ ਚੁਕਾਉਣੀ ਪਈ ਸੀ।ਜਦੋਂ ਬਰੂਨੋ ਦੇ ਮਨ ਵਿੱਚ ਕੁਦਰਤ ਦੇ ਭੇਦ ਜਾਨਣ ਦਾ ਖਿਆਲ ਆਇਆ ਤਾੰ ਉਸਨੇ ਆਪਣੀ ਖੋਜ਼ ਨਾਲ ਸਾਬਿਤ ਕੀਤਾ ਕਿ ਧਰਤੀ ਗੋਲ ਹੈ ਜਦਕਿ ਉਸ ਸਮੇਂ ਸਥਾਪਿਤ ਕੈਥੋਲਿਕ ਮਤ ਦਾ ਇਹ ਮੰਨਣਾ ਸੀ ਕਿ ਧਰਤੀ ਚੌਰਸ ਹੈ ਤੇ ਸਥਿਰ ਹੈ।ਬਰੂਨੋ ਨੂੰ ਆਪਣੀ ਕਹੀ ਗੱਲ ਲਈ ਮੁਆਫੀ ਮੰਗਣ ਲਈ ਕਿਹਾ ਗਿਆ ਉਸ ਵਲੋਂ ਨਾਂਹ ਕਰਨ ਅਤੇ ਆਪਣੀ ਖੋਜ਼ ਨੂੰ ਸਹੀ ਸਾਬਿਤ ਕਰਨ ਤੇ ਉਸਨੂੰ ਚਰਚ ਦੁਆਰਾ ਅੱਗ ਨਾਲ ਸਾੜਨ ਦੀ ਸਜ਼ਾ ਸੁਣਾਈ ਗਈ।ਬਰੂਨੋ ਨੇ ਆਪਣੇ ਖਿਆਲ ਨੂੰ ਜਾਇਜ਼ ਸਮਝਦੇ ਹੋਏ ਇਸ ਸਜ਼ਾ ਨੂੰ ਕਬੂਲ ਕੀਤਾ।ਬਰੂਨੋ ਤੋਂ ਬਾਅਦ ਇਹ ਖਿਆਲ ਗੈਲੀਲੀਓ ਦੇ ਮਨ ਵਿੱਚ ਆਇਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਜਦਕਿ ਕੈਥੋਿਲਕ ਮਤ ਦਾ ਮੰਨਣਾ ਸੀ ਕਿ ਧਰਤੀ ਸਥਿਰ ਹੈ ਸੂਰਜ ਇਸ ਦੁਆਲੇ ਘੁੰਮਦਾ ਹੈ।ਗੈਲੀਲੀਓ ਨੂੰ ਆਪਣੀ ਖੋਜ਼ ਨੂੰ ਸਹੀ ਸਾਬਿਤ ਕਰਨ ਦੇ ਖਿਆਲ ਕਾਰਨ ਹੀ ਕੈਦ ਦਾ ਹੁਕਮ ਸੁਣਾਇਆ ਗਿਆ ਜਿੱਥੇ ਕਿ ਉਸਨੇ ਭਿਆਨਕ ਤਸੀਹੇ ਝੱਲਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ।ਜਦਕਿ ਅੱਜ ਉਸ ਦੁਆਰਾ ਕੀਤੀ ਖੋਜ਼ ਨੂੰ ਜਿੱਥੇ ਵਿਿਗਆਨ ਨੇ ਸਹੀ ਮੰਨਿਆ ਉੱਥੇ ਹੀ ਕੈਥੋਲਿਕ ਮਤ ਦੇ ਇੱਕ ਸੰਤ ਪਾਓਲੋ ਜਿਉਵਾਨੀ ਵਲੋਂ ਉਸਦੀ ਆਤਮਾ ਤੋਂ ਮੁਆਫ਼ੀ ਮੰਗੀ ਗਈ। ਕਾਪਰਨਿਕਸ,ਨਿਊਟਨ ਜਿਸਨੇ ਧਰਤੀ ਦੇ ਗਰੂਤਾ ਬਲ ਦੀ ਖੋਜ ਡਾਰਵਿਨ ਵੱਲੋਂ ਧਰਤੀ ਤੇ ਜੀਵ ਦੀ ਉਤਪਤੀ ਦੇ ਸਿਧਾਂਤ ਦੀ ਖੋਜ ਸਭ ਿਖਆਲਾਂ ਦੀ ਹੀ ਉਪਜ  ਹਨ ।ਜਿੱਥੇ ਕਿਸੇ ਵਿਆਕਤੀ ਦੇ ਮਨ ਵਿੱਚ ਆਏ ਖਿਆਲ ਸਮਾਜ ਨੂੰ ਫ਼ਾਇਦੇਮੰਦ ਹੋ ਸਕਦੇ ਹਨ ਉੱਥੇ ਇਹ ਨੁਕਸਾਨਦਾਇਕ ਵੀ ਹੋ ਸਕਦੇ ਹਨ। ਜਿਵੇਂ ਬਿਜਲੀ ਦੀ ਕਾਢ ਕੱਡਣ ਦਾ ਖਿਆਲ ,ਐਡੀਸਨ ਦਾ ਬੱਲਬ ਬਣਾਉਣ ਦਾ ਖਿਆਲ ਜਿਸਨੇ ਕਿ ਸਾਰੇ ਸੰਸਾਰ ਨੂੰ ਰੌਸ਼ਨ ਕਰ ਦਿੱਤਾ,ਰਾਈਟ ਭਰਾਵਾਂ ਦੁਆਰਾ ਹਵਾਈ ਜਹਾਜ਼ ਬਣਾਉਣ ਦੇ ਖਿਆਲ ਨੇ ਅੱਜ ਦੇਸ਼ ਵਿਦੇਸ਼ ਜਾਣ ਲਈ ਹਜ਼ਾਰਾਂ ਮੀਲਾਂ ਦੇ ਸਫਰ ਨੂੰ ਆਸਾਨ ਬਣਾ ਦਿੱਤਾ ਹੈ।ਸਮੁੰਦਰੀ ਜਹਾਜ਼ ਰੇਲ ਗੱਡੀਆਂ ਹੋਰ ਆਵਾਜਾਈ ਦੇ ਸਾਧਨਾਂ ਨੇ ਵੀ ਸਮਾਜ ਦੀ ਸਮਾਜਿਕ ਤੇ ਆਰਥਿਕ ਵਿਵਸਥਾ ਸੁਧਾਰਨ ਵਿੱਚ ਕਾਫ਼ੀ ਯੋਗਦਾਨ ਪਾਇਆ ਹੈ।ਬਾਕੀ ਹੋਰ ਅਜੋਕੀਆਂ ਸਹੂਲਤਾਂ ਜਿਹਨਾਂ ਤੋਂ ਬਗੈਰ ਅੱਜ ਜ਼ਿੰਦਗੀ ਅਧੂਰੀ ਪ੍ਰਤੀਤ ਹੁੰਦੀ ਜਿਵੇਂ ਕਿ ਮੋਬਾਇਲ ਫੋਨ,ਕੰਪਿਊਟਰ ਆਦਿ ਸਭ ਖਿਆਲਾਂ ਦੀ ਬਦੌਲਤ ਹੀ ਹੈ।ਇੱਥੇ ਨਾਲ ਹੀ ਇਹ ਜ਼ਿਕਰ ਕਰਨਾਂ ਵੀ ਬਣਦਾ ਹੈ ਕਿ ਜਿਸ ਤਰਾਂ ਖਿਆਲ ਤੋਂ ਉਪਜੀਆਂ ਖੋਜਾਂ ਨੇ ਸਮਾਜ ਨੂੰ ਫਾਇਦੇ ਪਹੁੰਚਾਏ ਹਨ ਕੁੱਝ ਨੁਕਸਾਨ ਵੀ ਪਹੁੰਚਾਏ ਹਨ ਜਿਵੇਂ ਕਿ ਮਾਰੂ ਹਥਿਆਰਾਂ ਦੀ ਬੇਰੋਕ ਵਧਦੀ ਮਾਤਰਾ ਜਿਸ ਨੇ ਕਿ ਮਨੁੱਖਤਾ ਦਾ ਘਾਣ ਕੀਤਾ ਹੈ।
ਹੁਣ ਗੱਲ ਕਰਦੇ ਹਾਂ ਖਿਆਲਾਂ ਦੇ ਪੈਦਾ ਹੋਣ ਦੀ ਇਹ ਜ਼ਿਆਦਾਤਰ ਸਾਡੇ ਆਲੇ ਦੁਆਲੇ ਦੇ ਮਾਹੌਲ,ਸਮਝ,ਯੋਗਤਾ  ਆਦਿ ਤੇ ਨਿਰਭਰ ਕਰਦੇ ਹਨ।ਕਈਆਂ ਵਿੱਚ ਤਾਂ ਇਨਸਾਨੀਅਤ ਬਿੱਲਕੁੱਲ ਹੀ ਮਰ ਚੁੱਕੀ ਹੈ ਅਤੇ ਪਸ਼ੂਆਂ ਵਾਲੀ ਬਿਰਤੀ ਨੇ ਘਰ ਕਰ ਲਿਆ ਹੈ ਜੋ ਕਿ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਤੇ ਹੱਤਿਆ ਕਰਨ ਲੱਗੇ ਵੀ ਨਹੀਂ ਝਿਜਕਦੇ।ਹੱਥਾਂ ਵਿੱਚ ਹਥਿਆਰ ਲੈ ਕੇ ਨਸ਼ਿਆਂ ਵਿੱਚ ਚੂਰ ਹੋ ਕੇ ਮਾਸੂਮ ਨਿਹੱਥੇ ਬੇਦੋਸ਼ਿਆਂ ਨੂੰ ਗੋਲ਼ੀਆਂ ਨਾਲ ਮਾਰਨਾ ,ਜਿਊਂਦਿਆਂ ਨੂੰ ਸਾੜਨਾ ਇਹ ਸਭ ਕੁੱਝ ਪਸ਼ੂ ਬਿਰਤੀ ਵਾਲ਼ਿਆਂ ਦੇ ਹੀ ਕਾਰੇ ਹਨ।ਇਸ ਤਰਾਂ ਦੀ ਸੋਚ ਰੱਖਣ ਵਾਲੇ ਦੇ ਮਨ ਵਿੱਚ ਹਰ ਦਮ ਇਸ ਤਰਾਂ ਦੇ ਭਿਆਨਕ ਕਾਰੇ ਕਰਨ ਦੇ ਹੀ ਖਿਆਲ ਉਪਜਦੇ ਰਹਿੰਦੇ ਹਨ ਤਾਂ ਕਿ ਸਮਾਜ ਵਿੱਚ ਇਹਨਾਂ ਦੀ ਦਹਿਸ਼ਤ ਬਣੀ ਰਹੇ।ਇਸ ਤਰਾਂ ਦੇ ਿਵਆਕਤੀਆਂ ਨਾਲ ਸੰਬੰਧ ਰੱਖਣ ਵਾਲ਼ਿਆਂ ਦੇ ਵੀ ਖਿਆਲ ਇਹਨਾਂ ਵਰਗੇ ਹੀ ਹੋਣਗੇ।
ਲੁੱਟ ਖਸੁੱਟ ਦਾ ਵਰਤਾਰਾ ਵੀ ਦਿਨੋਂ ਦਿਨ ਕਾਫ਼ੀ ਵੱਧ ਰਿਹਾ ਹੈ। ਇਸ ਤਰਾਂ ਦੇ ਕਾਰੇ ਕਰਨ ਵਾਲ਼ਿਆਂ ਦੇ ਖਿਆਲ ਇਸ ਪਾਸੇ ਹੀ ਹੁੰਦੇ ਹਨ ਕਿਵੇਂ ਭੋਲੇ ਭਾਲੇ ਲੋਕਾਂ ਨੂੰ ਠੱਗੀਏ ਤਾਂ ਕਿ ਕਿਸੇ ਨੂੰ ਕੋਈ ਠੱਗੀ ਦੀ ਭਿਣਕ ਹੀ ਨਾਂ ਲੱਗੇ।ਅੱਜ ਧਰਮਾਂ ਦੀ ਆੜ ਹੇਠ ਕਈ ਵੱਡੇ ਵੱਡੇ ਡੇਰੇ ਬਣੇ ਹੋਏ ਹਨ ਜਿਹਨਾਂ ਨੂੰ ਚਲਾਉਣ ਵਾਲੇ ਅਖੌਤੀ ਸੰਤ ਡੇਰਿਆਂ ਵਿੱਚ ਆਉਣ ਵਾਲੇ ਭੋਲੇ ਭਾਲੇ ਸ਼ਰਧਾਲੂਆਂ ਦੀ ਆਰਥਿਕ ਤੇ ਮਾਨਸਿਕ ਪੱਖੋਂ ਲੁੱਟ ਖਸੁੱਟ ਕਰਦੇ ਹਨ।ਔਰਤਾਂ ਤੇ ਛੋਟੀਆੰ ਬੱਚੀਆਂ ਦਾ ਜੌਨ ਸ਼ੋਸ਼ਣ ਵੀ ਕਰਦੇ ਹਨ।ਕਿਵੇਂ ਹੁੰਦੇ ਹਨ ਅਜਿਹੇ ਘਿਨਾਉਣੇ ਕੰਮ ਮਨ ਵਿੱਚ ਉਪਜੇ ਖਿਆਲਾਂ ਦੀ ਹੀ ਦੇਣ ਹਨ।
ਖਿਆਲਾਂ ਦਾ ਆਉਣਾ,ਉਹਨਾਂ ਵਾਰੇ ਸੋਚਣਾ ਮਾੜਾ ਨਹੀਂ ਹੈ ਪਰ ਇਹ ਸਮਾਜਿਕ ਭਲਾਈ  ਵਾਲੇ ਹੋਣੇ ਚਾਹੀਦੇ ਹਨ।ਇਸ ਵਾਸਤੇ ਸਾਨੂੰ ਲੋਕਾਈ ਦੀ ਖਾਤਿਰ ਜਾਨਾਂ ਵਾਰ ਦੇਣ ਵਾਲੇ ਇਨਸਾਨਾਂ ਦੇ ਵਿਚਾਰਾਂ ਨੂੰ ਸੋਚਣ ਸਮਝਣ ਦੀ ਲੋੜ ਹੈ।ਬੋਧਿਕ ਵਿਕਾਸ ਦੇ ਲਈ ਚੰਗੀਆਂ ਰਚਨਾਵਾਂ ਨੂੰ ਪੜ੍ਹਣ ਤੇ ਉਹਨਾਂ ਉੱਪਰ ਅਮਲ ਦੀ ਲੋੜ ਹੈ।ਯੁੱਗ ਬਦਲਊ ਇਨਸਾਨਾਂ ਦੀਆਂ ਜੀਵਨੀਆਂ ਤੇ ਚ੍ਹਾਤ ਮਾਰਨ ਦੀ ਲੋੜ ਹੈ ਉਹਨਾਂ ਵੱਲੋਂ ਸਮਾਜ ਦੀ ਭਲਾਈ ਲਈ ਅਪਣਾਏ ਖਿਆਲਾਂ ਨੂੰ ਅਪਣਾਉਣ ਦੀ ਲੋੜ ਹੈ।

LEAVE A REPLY

Please enter your comment!
Please enter your name here