ਸਾਨੂੰ ਅਜਿਹੀ ਸ਼ਾਇਰੀ ਦੀ ਤਲਬ ਹੈ
ਜਿਸ ਵਿਚ ਵਿਸਾਖੀ ਦੀ ਝਲਕ ਹੋਵੇ
ਤੇ ਵੈਰੀਆਂ ਦੇ ਲਈ ਆਉਂਦੀ ਹੋਵੇ
ਜਿਸ ਵਿਚੋਂ ਬਾਬਾ ਦੀਪ ਸਿੰਘ ਦੇ
ਖੰਡੇ ਦੀ ਅਵਾਜ਼
ਸ਼ਾਇਰੀ
ਜੋ ਜ਼ਾਲਮਾਂ ਦੇ ਤਖਤ ਤੇ
ਸਿਧਾ ਵਾਰ ਕਰਦੀ ਹੋਵੇ
ਤੇ ਗਰੂਰ ਨੂੰ ਤੋੜਦੀ ਹੋਵੇ
ਸ਼ਾਇਰੀ
ਜੋ ਅਵਾਮ ਨੂੰ ਦਸੇ
ਕਿ ਮੌਤ ਨਹੀਂ ,ਜੀਵਨ
ਨਿਰਾਸ਼ਾ ਨਹੀਂ ਆਸ਼ਾ
ਡੁਬਦਾ ਸੂਰਜ ਨਹੀਂ,ਦਹਿਕਦਾ ਸੂਰਜ
ਪੁਰਾਤਨ ਨਹੀਂ ਆਧੁਨਿਕ
ਸਮਰਪਣ ਨਹੀਂ ਸੰਘਰਸ਼
ਸ਼ਾਇਰ ,ਤੂੰ ਲੋਕਾਂ ਨੂੰ ਦਸ
ਕਿ ਖੁਆਬ ਹਕੀਕਤ ਵਿਚ ਬਦਲ ਸਕਦੇ ਨੇ
ਤੂੰ ਅਜ਼ਾਦੀ ਦੀ ਗਲ ਕਰ
ਤੇ ਮਲਕ ਭਾਗੋਆਂ ਨੂੰ ਸਜਾਉਣ ਦੇ
ਥੋਥੀ ਕਲਾ ਕਿਰਤੀਆਂ ਨਾਲ ਆਪਣੀਆਂ ਬੈਠਕਾਂ
ਤੂੰ ਅਜ਼ਾਦੀ ਦੀ ਗਲ ਕਰ
ਅਤੇ ਮਹਿਸੂਸ ਕਰ ਲੋਕਾਂ ਦੀਆਂ ਅੱਖਾਂ ਵਿਚ
ਲੋਕ ਜਾਗ੍ਰਿਤੀ ਦੀ ਉਹ ਚਿਣਗ

ਜੋ ਜੇਲ ਦੀਆਂ ਸਲਾਖਾਂ ਨੂੰ
ਸੜੇ ਹੋਏ ਘਾਹ ਦੀ ਤਰ੍ਹਾਂ ਮਰੋੜ ਦੇਦੀ ਹੈ
ਗਰੇਨਾਈਟ ਦੀਆਂ ਦੀਵਾਰਾਂ ਨੂੰ ਤਬਾਹ ਕਰਕੇ
ਰੇਤ ਵਿਚ ਬਦਲ ਦੇਦੀ ਹੈ

NO COMMENTS

LEAVE A REPLY