ਪਾਣੀ ਵੀ ਹੁਣ ਪਾਣੀ ਮੰਗੇ
ਹੱਦੋਂ ਵਧਕੇ ਗਰਮੀ ਹੋਈ।

ਮੁੜ੍ਹਕਾ ਐਨਾ ਆਵੇ ਹੁਣ ਤਾਂ
ਲੱਗੇ ਜਾਂਦਾ ਛੱਪਰ ਚੋਈ।

ਹਾਲਤ ਇਨਸਾਨਾਂ ਦੀ ਤੱਕ ਕੇ
ਅੰਬਰ ਦੀ ਵੀ ਅੱਖ ਨਾ ਰੋਈ।

ਜਿਸਦੇ ਕੋਲੇ ਸਾਧਨ ਸਾਰੇ
ਗਰਮੀ ਕੋਲੋਂ ਬਚਿਆ ਸੋਈ।

ਜਾਦੂ ਵਾਲੀ ਠੰਢਕ ਖ਼ਾਤਿਰ
ਏ.ਸੀ. ਕੂਲਰ ਜਾਂਦੇ ਢੋਈ।

ਕਹਿਰ ਖੁਦਾ ਦਾ ਐਸਾ ਹੈ ਇਹ
ਕਿੱਦਾਂ ਮੱਦਦ ਕਰਦਾ ਕੋਈ।

ਗਰਮੀ ਹੋਈ ਹਰ ਥਾਂ ਕਾਬਜ਼
ਠੰਢਕ ਜਾਪੇ ਜਿੱਦਾਂ ਖੋਈ।

ਭਾਵੇਂ ਸਾਹ ਨੇ ਸਭਦੇ ਚਲਦੇ
ਜਾਪੇ ਹਰ ਇੱਕ ਦੇਹ ਹੀ ਮੋਈ।

ਮੌਸਮ ਅੰਦਰ ਠੰਢਕ ਭਰਦੇ
ਕਰਦਾ ਦਾਤੇ ਨੂੰ ਅਰਜੋਈ।

——–000———

9041600900

LEAVE A REPLY

Please enter your comment!
Please enter your name here