ਗਾਇਕ ਜੌੜੀ ਬੰਸੀ ਬਰਨਾਲਾ ਤੇ ਮਿਸ ਦੀਪਕਾ ਦਾ ਗੀਤ ‘ਆਫ਼ਤ’ 01 ਜਨਵਰੀ ਨੂੰ ਹੋਵੇਗਾ ਰਾਲੀਜ
ਨਵਾਂਸ਼ਹਿਰ, 29 ਦਸੰਬਰ  – ਦੋਆਬੇ ਦੀ ਪ੍ਰਸਿੱਧ ਗਾਇਕ ਜੋੜੀ ਬੰਸੀ ਬਰਨਾਲਾ ਅਤੇ ਮਿਸ ਦੀਪਕਾ ਦੀ ਮਧੁਰ ਆਵਾਜ਼ ਵਿੱਚ ਗੀਤ ‘ਆਫ਼ਤ’ 1 ਜਨਵਰੀ ਨੂੰ ਲੋਕਾਂ ਦੇ ਰੂ-ਬਰੂ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਾਇਕ ਬੰਸੀ ਬਰਨਾਲਾ ਨੇ ਦੱਸਿਆ ਕਿ ਇਸ ਗੀਤ ਦੀ ਆਡੀਓ ਅਤੇ ਵੀਡੀਓ ਮੁਕੰਮਲ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਗੀਤ ਸੋਨੀ ਡੂਮਛੇੜੀ ਵਲੋ ਲਿਖਿਆ ਗਿਆ ਹੈ ਅਤੇ ਸੰਗੀਤ ਰਜਤ ਵਲੋ ਦਿੱਤਾ ਗਿਆ ਹੈ | ਇਸ ਗੀਤ ਨੂੰ ਪ੍ਰੋਡਿਊਸਰ ਗੁਰਮੀਤ ਰਾਮ ਮਹਿੰਮੀ ਅਸਟਰੇਲੀਆ ਵਾਲਿਆ ਵਲੋ ਕੀਤਾ ਗਿਆ ਹੈ। ਬੰਸੀ ਬਰਨਾਲਾ ਨੇ ਕਿਹਾ ਕਿ ਇਹ ਗੀਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆ ਨੂੰ ਬਹੁਤ ਪਸੰਦ ਆਏਗਾ। ਅਤੇ ਉਨ੍ਹਾਂ ਗੀਤ ‘ਆਫ਼ਤ’ ਨੂੰ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆ ਨੂੰ ਸਪੋਰਟ ਕਰਨ ਲਈ ਕਿਹਾ।

NO COMMENTS

LEAVE A REPLY