ਕਹਿੰਦੇ ਨੇ ਹਰ ਬੰਦਾ ਕਲਾਕਾਰ ਹੀ ਹੁੰਦਾ ਬਸ ਆਪਣੇ ਅੰਦਰਲੀ ਕਲਾ ਨੂੰ ਪਹਿਚਾਨਣ ਦੀ ਲੋੜ ਹੁੰਦੀ। ਪਿਤਾ ਸਰਦਾਰ ਆਤਮਾ ਸਿੰਘ ਤੇ ਮਾਤਾ ਦਰਸ਼ਨ ਕੌਰ ਦੀ ਕੁਖੌੰ ਜਨਮੇਂ ਗੁਰਿੰਦਰ ਸਿੰਘ ਸਿੱਧੂ( ਗਿੰਦੂ ਲੱਦੜ) ਨੇ ਵੀ ਆਪਣੀ ਕਲਮ ਰਾਹੀਂ ਆਪਣੇ ਪਿੰਡ ਦਾ ਨਾਮ ਦੁਨੀਆਂ ਤੱਕ ਪਹੁੰਚਾਇਆ। ਤਹਿਸੀਲ ਨਕੋਦਰ ਜਿਲਾ ਜਲੰਧਰ ਦੇ ਛੋਟੇ ਜਿਹੇ ਪਿੰਡ ਲੱਦੜਾਂ ਚ ਰਹਿਣ ਵਾਲਾ ਗਿੰਦੂ ਨੂੰ ਲਿਖਣ ਦਾ ਸ਼ੌੰਕ ਆਪਣੇ ਵੱਡੇ ਵੀਰ ਵੱਲ ਵੇਖ ਕੇ ਤੇ ਇਨਾਂ ਦੇ ਹੀ ਪਿੰਡ ਦੇ ਪ੍ਰਸਿੱਧ ਗੀਤਕਾਰ ਗਿੰਦੂ ਦੇ ਖਾਸ ਮਿੱਤਰ ‘ਪ੍ਰੀਤ ਲੱਦੜ’ ਤੋਂ ਪ੍ਰੇਰਿਤ ਹੋ ਕੇ ਪਿਆ। ਸਰਕਾਰੀ ਹਾਈ ਸਕੂਲ ਨੂਰਪੁਰ ਚੱਠਾ ਤੋਂ ਮੈਟ੍ਰਿਕ ਕਰਨ ਤੋਂ ਬਾਦ ਗਰੈਜੂਏਸ਼ਨ ਗੁਰੂ ਨਾਨਕ ਮਿਸ਼ਨ ਕਾਲਜ ਨਕੋਦਰ ਤੋਂ ਕੀਤੀ। ਪਿਛਲੇ ਇੱਕ ਅਰਸੇ ਤੋਂ ਵਿਦੇਸ਼ੀ ਧਰਤੀ ਇਟਲੀ ਚ ਰਹਿ ਰਹੇ ਗਿੰਦੂ ਨੇ ਗੀਤਕਾਰੀ ਚ ਆਪਣੀ ਵੱਖਰੀ ਪਹਿਚਾਣ ਬਣਾਈ।ਪਹਿਲਾ ਗੀਤ ਬੁੱਕਣ ਜੱਟ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਦੋ ਗੀਤ ਭਿੰਦਾ ਜੱਟ ਦੀ ਆਵਾਜ਼ ਵਿੱਚ ਰਿਕਾਰਡ ਹੋਏ। ਬੁੱਕਣ ਜੱਟ ਦੀ ਆਵਾਜ਼ ਵਿਚ ਗੀਤ ‘ਲੁੱਟ ਹੁੰਦੇ ਲੁੱਟ ਲਓ ਨਜ਼ਾਰੇ ਮਿੱਤਰੋ, ਜ਼ਿੰਦਗੀ ਨਾ ਮਿਲਦੀ ਦੁਬਾਰੇ ਮਿੱਤਰੋ। ਕੈਲੇਫ਼ੋਰਨੀਆ ਕਿੰਗ ਭਿੰਦਾ ਜੱਟ ਦੀ ਆਵਾਜ਼ ਵਿੱਚ ਗੀਤ ਆਇਆ ‘ਵਿਗੜਿਆ ਜੱਟ’ ਤੀਜਾ ਗੀਤ ਧਾਰਮਿਕ ਵੀ ਭਿੰਦਾ ਜੱਟ ਦੀ ਅਵਾਜ ਵਿੱਚ ਰਿਕਾਰਡ ਹੋਇਆ ‘ਪੁੱਤ ਤੋਰ ਕੇ’ ਜਿਸ ਨੂੰ ਦੁਨੀਆਂ ਭਰ ਦੇ ਪੰਜਾਬੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਦਮਨ ਮਾਹਲ ਦੀ ਆਵਾਜ਼ ਵਿੱਚ ‘ਲੱਗਦਾ ਪਿਆਰਾ ਤੂੰ,। ਹੁਣ ਕੁਝ ਦਿਨ ਪਹਿਲਾਂ ਬਲਜੀਤ ਵਿੱਕੀ ਦੀ ਆਵਾਜ ਵਿੱਚ ‘ਸੈਚਰਡੇ ਨਾਈਟ, ਗੀਤ ਆਇਆ ਜਿਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ। ਆਉਣ ਵਾਲੇ ਕੁਝ ਦਿਨਾਂ ਤੱਕ ਗਿੱਲ ਹਰਦੀਪ ਬੁੱਕਣ ਜੱਟ ਅਤੇ ਭਿੰਦਾ ਜੱਟ ਦੀਆਂ ਆਵਾਜ਼ਾਂ ਵਿੱਚ ਗਿੰਦੂ ਦੇ ਗੀਤ ਆ ਰਹੇ ਹਨ। ਗੀਤਕਾਰ ਗਿੰਦੂ ਲੱਦੜ’ ਜਿੱਥੇ ਇੱਕ ਵਧੀਆ ਗੀਤਕਾਰ ਹੈ ਉੱਥੇ ਹੀ ਉਹ ਬਾਲੀਵਾਲ ਦਾ ਵੀ ਇੱਕ ਵਧੀਆ ਖ਼ਿਡਾਰੀ ਹੈ।ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਵਾਲੀਬਾਲ ਖੇਡਦੇ ਗਿੰਦੂ ਲੱਧੜ ਨੇ ਬਹੁਤ ਸਾਰੇ ਇਨਾਮ ਹੁਣ ਤੱਕ ਜਿੱਤੇ।ਜ਼ਿਕਰਯੋਗ ਹੈ ਕਿ ਰੇਡੀਓ ‘ਆਵਾਜ਼ ਅਸਟੇਰੀਆ ਦੀ’ ਚੈਨਲ ਤੋਂ ਗਿੰਦੂ ਵੀਰ ਆਰ ਜੇ ਦੀ ਸੇਵਾ ਵੀ ਬਾਖੂਬੀ ਨਿਭਾ ਰਿਹਾ ਹੈ। ਸਾਹਿਤ ਸੁਰ ਸੰਗਮ ਸਭਾ ਇਟਲੀ,ਸ਼ੋਂਕੀ ਮੇਲਾ ਇਟਲੀ ਅਤੇ ਹੋਰ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਸੱਭਿਆਚਾਰਕ ਮੇਲਿਆਂ ਚ ਮਾਣ ਸਨਮਾਨ ਹਾਸਲ ਕਰ ਚੁੱਕਾ ਹੈ। ਆਪਣੀ ਹਮਸਫ਼ਰ ਬਲਜਿੰਦਰ ਕੌਰ, ਧੀ ਰਾਣੀ ਸਹਿਜ ਕੌਰ,ਪੁੱਤਰ ਕਪਤਾਨ ਸਿੰਘ ਸਿੱਧੂ ਨਾਲ ਇਟਲੀ ਵਿੱਚ ਵਧੀਆ ਜੀਵਨ ਬਤੀਤ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਸ ਹੈ ਕਿ ਹਿੰਦੂ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇਗਾ।

LEAVE A REPLY

Please enter your comment!
Please enter your name here