ਮਿਲਾਨ 12 ਜਨਵਰੀ 2018 (ਬਲਵਿੰਦਰ ਸਿੰਘ ਢਿੱਲੋ):- ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਖਿਦਰਾਣੇ ਦੀ ਢਾਬ ਵਿਖੇ ਜੰਗ ਵਿਚ ਸ਼ਹੀਦ ਹੋਏ ਚਾਲੀ ਮੁਕਤਿਆ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਸ਼ਹੀਦ ਸਿੰਘਾ ਨੂੰ ਸਮਰਪਿਤ ਮਹਾਨ ਸਮਾਗਮ 13 ਅਤੇ 14 ਜਨਵਰੀ 2018 ਦਿਨ ਸ਼ਨੀਵਾਰ ਅਤੇ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।  ਜਿਸ ਦੋਰਾਨ 11 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਹਨ, ਜਿਨਾ ਦੇ ਭੋਗ 13 ਜਨਵਰੀ ਦਿਨ ਸ਼ਨੀਵਾਰ ਸਵੇਰੇ 10:30 ਵਜੇ ਪਾਏ ਜਾਣਗੇ। ਜਿਸ ਦੀ ਸੇਵਾ ਸਰਦਾਰ ਸ਼ਮਸ਼ੇਰ ਸਿੰਘ ਦੇ ਪਰਿਵਾਰ ਵਲੋ ਕਰਵਾਈ ਜਾ ਰਹੀ ਹੈ। ਜਿਸ ਦੋਰਾਨ 13 ਜਨਵਰੀ ਦਿਨ ਸ਼ਨੀਵਾਰ ਸ਼ਾਮ ਅਤੇ 14 ਜਨਵਰੀ 2018 ਦਿਨ ਐਤਵਾਰ ਨੂੰ ਸਵੇਰ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਸ਼ਨੀਵਾਰ ਦੇ ਦੀਵਾਨਾ ਵਿੱਚ 7 ਵਜੇ ਤੋ 8:30 ਵਜੇ ਤੱਕ ਅਤੇ ਦਿਨ ਐਤਵਾਰ 11:30 ਤੋ 13:00 ਵਜੇ ਤੱਕ ਦੇ ਦੀਵਾਨਾ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਨਿਰਮਲਜੀਤ ਸਿੰਘ ਯੂਕੇ ਵਾਲੇ ਹਾਜਰੀ ਭਰਨਗੇ। ਜੋ ਸਮਾਗਮ ਵਿੱਚ ਪਹੁੰਚੀਆ ਸੰਗਤਾ ਨੂੰ ਗੁਰਇਤਿਹਾਸ ਸਰਵਣ ਕਰਵਾਉਣਗੇ।ਗੁਰਦਵਾਰਾ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਇਲਾਕੇ ਦੀਆ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ। ਕਿ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਗੁਰਦੁਆਰਾ ਸਾਹਿਬ ਪੁੱਜੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਜਿਸ ਦੋਰਾਨ ਲੰਗਰ ਅਤੁੱਟ ਵਰਤਾਏ ਜਾਣਗੇ।

NO COMMENTS

LEAVE A REPLY