ਮੈਰੀਲੈਂਡ, 27 ਨਵੰਬਰ   (ਰਾਜ ਗੋਗਨਾ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਜਿੱਥੇ ਅਖੰਡ ਪਾਠ ਸਾਹਿਬ ਅਤੇ ਲੰਗਰ ਦੀ ਸੇਵਾ ਸੂਰੀ ਪਰਿਵਾਰ ਵਲੋਂ ਕੀਤੀ ਗਈ। ਉੱਥੇ ਨਿਸ਼ਾਨ ਸਾਹਿਬ ਦਾ ਚੋਲਾ ਵੀ ਬਦਲਿਆ ਗਿਆ। ਜੋ ਸੰਗਤਾਂ ਵਲੋਂ ਧਾਰਮਿਕ ਰਹੁਰੀਤਾਂ ਨਾਲ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਰਤਨ ਕਰਦੇ ਹੋਏ ਇਹ ਸੇਵਾ ਕੀਤੀ।
ਜਿੱਥੇ ਜੈਕਾਰਿਆਂ ਨਾਲ ਨਿਸ਼ਾਨ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ।ਉੱਥੇ ਦੁਪਿਹਰ ਨੂੰ ਕੀਰਤਨ ਵੀ ਸਰਵਣ ਕਰਵਾਏ ਗਏ। ਜਿਸ ਵਿੱਚ ਰਾਗੀਆਂ ਤੋਂ ਇਲਾਵਾ ਖਾਲਸਾ ਪੰਜਾਬੀ ਸਕੂਲ ਦੀਆਂ ਵਿਦਿਆਰਥਣਾਂ ਮੇਹਰਵੀਨ ਅਤੇ ਜਸਕੀਰਤ ਕੌਰ ਸੂਰੀ ਵਲੋਂ ਦੋ ਸ਼ਬਦ ਪੜ ਕੇ ਹਾਜ਼ਰੀ ਲਗਵਾਈ ਗਈ।
ਗੁਰਚਰਨ ਸਿੰਘ ਵਲੋਂ ਸਟੇਜ ਦੀ ਸੇਵਾ ਨਿਭਾਈ ਗਈ।ਉਂਨਾਂ ਵੱਲੋਂ ਭਵਿੱਖ ਦੇ ਪ੍ਰੋਗਰਾਮਾਂ ਤੇ ਚਾਨਣਾ ਪਾਉਣ ਦੇ ਨਾਲ-ਨਾਲ ਸੇਵਾ, ਸਿਮਰਨ ਅਤੇ ਕਿਰਤ ਕਰਨ ਤੇ ਜ਼ੋਰ ਦਿੱਤਾ ਗਿਆ। ਚਾਹ ਅਤੇ ਸਮੁੱਚੇ ਲੰਗਰਾਂ ਦੀ ਸੇਵਾ ਅਤੁੱਟ ਚੱਲਦੀ ਰਹੀ। ਸੰਗਤਾਂ ਨੂੰ ਹੁੰਮ ਹੁੰਮਾ ਕੇ ਹਰ ਕਾਰਜ ਵਿੱਚ ਸ਼ਮੂਲੀਅਤ ਕਰਨ ਬਾਰੇ ਤਾਕੀਦ ਕੀਤੀ ਗਈ। ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ ਵਲੋਂ ਆਈਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਸਮੁੱਚਾ ਪ੍ਰੋਗਰਾਮ ਸੰਗਤਾਂ ਦੀਆਂ ਆਸਾਂ ਤੇ ਪੂਰਨ ਸੀ।

LEAVE A REPLY

Please enter your comment!
Please enter your name here