ਭਾਈ ਸਾਹਿਬ ਦਾ ਜਨਮ ਪਿਤਾ ‘ਸਰਦਾਰ ਗੁਰਮੇਲ ਸਿੰਘ’ ਮਾਤਾ ਦਵਿੰਦਰ ਕੌਰ ਜੀ ਦੀ ਕੁੱਖੋਂ “ਟਾਂਡਾ ਉੜਮੁੜ” ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ।ਸ਼ੁਰੂ ਤੋਂ ਹੀ ਪਰਿਵਾਰ ਗੁਰਸਿੱਖੀ ਜੀਵਨ ਬਤੀਤ ਕਰਦਾ ਹੋਣ ਕਰਕੇ ਆਪ ਜੀ ਤੇ ਵੀ ਗੁਰਬਾਣੀ ਦਾ ਡੂੰਘਾ ਪ੍ਰਭਾਵ ਪਿਆ । ਪੜ੍ਹਾਈ ਦੇ ਨਾਲ ਨਾਲ ਆਪ ਜੀ ਨੇ ਗੁਰਬਾਣੀ ਦੇ ਕੀਰਤਨ ਦੀ ਵੀ ਸਿਖਲਾਈ ਲੈਣੀ ਸ਼ੁਰੂ ਕੀਤੀ। ਮਕੈਨੀਕਲ ਇੰਜਨੀਅਰਿੰਗ ਕਰਨ ਤੋਂ ਬਾਅਦ ਭਾਈ ਸਾਹਿਬ ਨੇ ਕੀਰਤਨ ਦੀ ਸ਼ੁਰੂਆਤ ਸੰਤ ਬਾਬਾ ਚਰਨ ਸਿੰਘ ਜੀ ਹੁਸ਼ਿਆਰਪੁਰ (ਭੇਖੋਵਾਲ) ਵਾਲਿਆਂ ਤੋਂ ਕੀਤੀ।

ਆਪ ਜੀ ਨੂੰ ਉਸਤਾਦ ਮਾਸਟਰ ਪਰਸਾ ਸਿੰਘ ਜੀ ਹੁਸ਼ਿਆਰਪੁਰ ਵਾਲਿਆਂ ਤੋਂ 2014 ਤੋਂ ਹੁਣ ਤੱਕ ਸੰਗੀਤ ਦੀਆਂ ਬਰੀਕੀਆਂ ਅਤੇ ਗੁਰਬਾਣੀ ਦੇ ਰਾਗਾਂ’ ਬਾਰੇ ਜਾਣਕਾਰੀ ਹਾਸਿਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਭਾਈ ਸਾਹਿਬ ਦੇ ਜਥੇ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ (ਜਲੰਧਰ ਕੈਂਟ ) ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ), ਕੀਰਤਨ ਕਰਨ ਦਾ ਮੌਕਾ ਮਿਲਿਆ। ਹੁਣ ਕੁਝ ਦਿਨ ਤੱਕ ਆਪ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਸੀਸ ਗੰਜ ਸਾਹਿਬ) ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨਗੇ।ਹੁਣ ਤੱਕ ਭਾਈ ਬਲਵੰਤ ਸਿੰਘ ਜੀ ਦੇ ਜੱਥੇ ਨੂੰ ਪੰਜਾਬ ਦੇ ਪ੍ਰਸਿੱਧ ਕੀਰਤਨ ਸਮਾਗਮਾਂ ਵਿਚ ਕਈ ਵਾਰ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਹੈ । ਆਪ ਜੀ ਦੇ ਜੱਥੇ ਨੂੰ ਪੰਥ ਪ੍ਰਸਿੱਧ ਰਾਗੀ “ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ” ਨਾਲ ਵੀ ਕਈ ਵਾਰ ਕੀਰਤਨ ਦੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ।

ਆਉਣ ਵਾਲੇ ਕੁਝ ਦਿਨਾਂ ਤੱਕ ਆਪ ਜੀ ਦੇ ਜੱਥੇ ਵੱਲੋਂ ਗਾਇਨ ਕੀਤੀ ਪਹਿਲੀ ਕੈਸਟ (“ਜਾ ਤੂੰ ਮੇਰੇ ਵੱਲ ਹੈ) ਜੋ ਕੇ” ਸਿੰਘ ਰਿਕਾਰਡ” ਵੱਲੋਂ ਵਿਸ਼ਵ ਪੱਧਰ ਤੇ ਰਿਲੀਜ਼ ਕੀਤੀ ਜਾ ਰਹੀ ਹੈ ਜਲਦ ਹੀ ਸੰਗਤਾਂ ਦੇ ਸਨਮੁਖ ਕੀਤੀ ਜਾਵੇਗੀ।ਸਾਥੀ “ਭਾਈ ਹਰਦਿਆਲ ਸਿੰਘ” ਅਤੇ ਤਬਲਾ ਵਾਦਿਕ “ਭਾਈ ਹਰਵਿੰਦਰ ਸਿੰਘ ਜੀ” ਦੇ ਸਾਥ ਅਤੇ “ਬਾਬਾ ਮੋਹਨ ਸਿੰਘ ਜੀ ਮਿਆਣੀ ਵਾਲਿਆਂ” ਦੀ ਅਪਾਰ ਕਿਰਪਾ ਨਾਲ ਆਪ ਜੀ ਨੇ ਹਜ਼ਾਰਾਂ ਸੰਗਤਾਂ ਨੂੰ ਗੁਰਬਾਣੀ ਦੇ ਦੱਸੇ ਮਾਰਗ ਤੇ ਚੱਲਣ ਦਾ ਯਤਨ ਕੀਤਾ ਹੈ। “ਵਾਹਿਗੁਰੂ” ਇਸੇ ਤਰ੍ਹਾਂ ਹੀ ਆਪ ਸਹਾਈ ਹੋ ਕੇ ਭਾਈ ਬਲਵੰਤ ਸਿੰਘ ਅਤੇ ਭਾਈ ਸਾਹਿਬ ਦੇ ਜਥੇ ਪਾਸੋਂ ਸੇਵਾ ਲੈਂਦੇ ਰਹਿਣ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਭਾਈ ਸਾਹਿਬ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਮੰਤਰ ਮੁਗਧ ਕਰਦੇ ਰਹਿਣ ।

…..

LEAVE A REPLY

Please enter your comment!
Please enter your name here