ਹੇ ਗੁਰੂ ਨਾਨਕ 

ਅਸੀਂ ਤੈਨੂੰ ਨਮਸਕਾਰ ਕਰਦੇ ਹਾਂ

ਕਿਉਂ ਕਿ ਤੂੰ ਸਾਨੂੰ
ਇਹ ਸਮਝਾਇਆ
ਕਿ ਸਭ ਮਨੁੱਖ ਬਰਾਬਰ ਹਨ
ਕੋਈ ਜਾਤ ਅਤੇ ਰੰਗ ਕਰਕੇ
ਵੱਡਾ , ਛੋਟਾ ਨਹੀਂ
ਕਿਸੇ ਦਾ ਹੱਕ ਖਾਣਾ
ਮਾਸ ਖਾਣ ਦੇ ਬਰਾਬਰ ਹੈ
ਹੇ ਗੁਰੂ ਨਾਨਕ

ਅਸੀਂ ਤੈਨੂੰ ਨਮਸਕਾਰ ਕਰਦੇ ਹਾਂ
ਕਿਉਂ ਕਿ ਤੂੰ ਸਾਨੂੰ
ਨਾਮ ਜਪਣਾ
ਦਸਾਂ ਨਹੁੰਆਂ ਦੀ ਕਿਰਤ ਕਰਨਾ
ਅਤੇ ਵੰਡ ਕੇ 
ਛਕਣਾ ਸਿਖਾਇਆ 
ਜ਼ੁਲਮ , ਜਬਰ ਦਾ ਨਿਡਰ ਹੋ ਕੇ
ਟਾਕਰਾ ਕਰਨਾ ਸਿਖਾਇਆ
ਔਰਤ ਦਾ ਸਤਿਕਾਰ
ਕਰਨਾ ਸਿਖਾਇਆ
ਜਿਸ ਨੇ ਗੁਰੂਆਂ , ਪੀਰਾਂ ,
ਫਕੀਰਾਂ , ਪੈਗੰਬਰਾਂ ,
ਮਹਾਂਰਾਜਿਆਂ , ਮਹਾਂਦਾਨੀਆਂ ,
ਅਤੇ ਮਹਾਂਯੋਧਿਆਂ ਨੂੰ
ਜਨਮ ਦਿੱਤਾ ਹੈ 
ਨਸ਼ਿਆਂ ਤੋਂ ਦੂਰ
ਰਹਿਣਾ ਸਿਖਾਇਆ
ਜਿਨ੍ਹਾਂ ਦੀ ਵਰਤੋਂ ਨਾਲ
ਮਨੁੱਖ , ਮਨੁੱਖ ਨਹੀਂ ਰਹਿੰਦਾ
ਸਗੋਂ ਪਸ਼ੂ ਬਣ ਜਾਂਦਾ ਹੈ ।

(ਸ਼.ਭ.ਸ.ਨਗਰ)੯੯੧੫੮੦੩੫੫੪ 

LEAVE A REPLY

Please enter your comment!
Please enter your name here