ਅਚੇਹ— ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਕੋੜਿਆਂ (ਹੰਟਰਾਂ) ਨਾਲ ਕੁੱਟਣ ਦੀ  ਸਜ਼ਾ ਪਹਿਲਾਂ ਜਮਾਨੇ ‘ਚ ਦਿੱਤੀ ਜਾਂਦੀ ਸੀ, ਤਾਂ ਤੁਸੀਂ ਗਲਤ ਹੋ। ਸ਼ਰੀਆ ਕਨੂੰਨ ‘ਚ ਅੱਜ ਵੀ ਇਹ ਸਜ਼ਾ ਮੌਜ਼ੂਦ ਹੈ। ਇੰਡੋਨੇਸ਼ੀਆ ਦੇ ਅਚੇਹ ‘ਚ ਗਿਆਰਾਂ ਲੋਕਾਂ ਨੂੰ ਵੱਖ-ਵੱਖ ਜ਼ੁਰਮਾਂ ਲਈ ਸਰੇਆਮ ਕੋੜੇ ਮਾਰੇ ਗਏ।
ਰੋਂਦੀ-ਚੀਖਦੀ ਰਹੀ ਮਹਿਲਾ ਪਰ…
ਇੰਡੋਨੇਸ਼ੀਆ ਦੀ ਕੁੱਲ ਜਨਸੰਖਿਆ ਦੇ 90 ਫ਼ੀਸਦੀ ਲੋਕ ਮੁਸਲਮਾਨ ਹਨ। ਇੱਥੇ ਜ਼ਿਆਦਾਤਰ ਥਾਵਾਂ ਉੱਤੇ ਸ਼ਰੀਆ ਕਨੂੰਨ ਫਾਲੋ ਕੀਤਾ ਜਾਂਦਾ ਹੈ ਪਰ ਅਚੇਹ ਇਕ ਅਜਿਹਾ ਸੂਬਾ ਹੈ, ਜਿੱਥੇ ਪੂਰੀ ਤਰ੍ਹਾਂ ਨਾਲ ਸ਼ਰੀਆ ਕਨੂੰਨ ਹੀ ਲਾਗੂ ਹੈ। ਇੱਥੇ ਲੋਕਾਂ ਨੂੰ ਗੈਂਬਲਿੰਗ ਤੋਂ ਇਲਾਵਾ ਸ਼ਰਾਬ ਪੀਣ, ਅਤੇ ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਸੰਬੰਧ ਰੱਖਣ ਦੀ ਵੀ ਮਨਾਹੀ ਹੈ। ਜੇਕਰ ਇਸ ਜ਼ੁਰਮ ਦਾ ਦੋਸ਼ੀ ਫੜਿਆ ਜਾਂਦਾ ਹੈ, ਤਾਂ ਉਸ ਨੂੰ ਸ਼ਰੀਆ ਕਨੂੰਨ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ। ਅਜਿਹੀ ਹੀ ਸਜ਼ਾ 11 ਸਤੰਬਰ ਨੂੰ ਇਸ ਜ਼ੁਰਮ  ਦੇ ਦੋਸ਼ੀ ਪਾਏ ਗਏ ਲੋਕਾਂ ਨੂੰ ਮਿਲੀ। ਇਹਨਾਂ ਵਿਚ ਇਕ ਔਰਤ ਵੀ ਸੀ। ਉਸ ਨੂੰ ਸਾਰਿਆਂ ਦੇ ਸਾਹਮਣੇ ਕੋੜੋਂ ਨਾਲ ਮਾਰਿਆ ਗਿਆ। ਔਰਤ ਨੂੰ ਸ਼ੱਕ ਦੇ ਆਧਾਰ ਉੱਤੇ ਕਿ ਉਸ ਦਾ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਨਾਲ ਚੱਕਰ ਸੀ, ਸਜ਼ਾ ਦਿੱਤੀ ਗਈ।  ਹੈਰਾਨੀ ਦੀ ਗੱਲ ਇਹ ਹੈ ਕਿ ਸਜ਼ਾ ਦੇ ਸਮੇਂ ਪੁਲਸ ਤੋਂ ਇਲਾਵਾ ਆਮ ਜਨਤਾ ਵੀ ਉੱਥੇ ਸੀ ਪਰ ਕਿਸੇ ਨੇ ਵੀ ਕੁਝ ਨਹੀਂ ਕਿਹਾ। ਮਹਿਲਾ ਨੂੰ ਮਾਸਕ ਲਗਾ ਕੇ ਇਕ ਸ਼ਖਸ ਨੇ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕੀਤਾ।
ਔਰਤਾਂ ਨੂੰ ਛੋਟੀ-ਛੋਟੀ ਗੱਲਾਂ ਦਾ ਵੀ ਮੰਣਦੇ ਹਨ ਦੋਸ਼ੀ
ਇੱਥੋਂ ਦੀ ਪੁਲਿਸ ਮੁਸਲਮਾਨ ਔਰਤਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਗ੍ਰਿਫਤਾਰ ਕਰ ਲੈਂਦੀ ਹੈ। ਜੇਕਰ ਕੋਈ ਮਹਿਲਾ ਬਿਨਾਂ ਬੁਰਕੇ ਜਾਂ ਟਾਈਟ ਕੱਪੜੇ ਪਾ ਕੇ ਸੜਕ ਉੱਤੇ ਨਿਕਲ ਜਾਵੇ, ਤਾਂ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇੰਨਾ ਹੀ ਨਹੀਂ, ਜੇਕਰ ਕੋਈ ਔਰਤ ਕਿਸੇ ਮਰਦ ਨਾਲ ਗੱਲਾਂ ਕਰਦੇ ਵੀ ਦੇਖੀ ਜਾਵੇ, ਤਾਂ ਇਸ ਨੂੰ ਵੀ ਦੋਸ਼ ਦੀ ਸ਼੍ਰੇਣੀ ‘ਚ ਗਿਣਿਆ ਜਾਂਦਾ ਹੈ।
ਮਿਲ ਸਕਦੀ ਹੈ ਇਹ ਸਜ਼ਾ
ਸ਼ਰੀਆ ਕਨੂੰਨ ਅਨੁਸਾਰ ਵੱਖ-ਵੱਖ ਜ਼ੁਰਮਾਂ ਇਕ ਲਈ 100 ਕੋੜੋਂਆਂ ਤੋਂ ਇਲਾਵਾ 100 ਮਹੀਨਿਆਂ ਲਈ ਜੇਲ੍ਹ ਅਤੇ ਇਕ ਹਜ਼ਾਰ ਗਰਾਮ ਸੋਨਾ ਫਾਇਨ ਦੇਣਾ ਲਾਜ਼ਮੀ ਹੁੰਦਾ ਹੈ।

LEAVE A REPLY

Please enter your comment!
Please enter your name here