ਪਿੱਛਲੇ ਦਿਨੀਂ ਮੈਨੂੰ ਮਾਝੇ ਵਿੱਚ- ਅਾਪਣੀ ਭੂਅਾ ਜੀ ਦੀ ਪੋਤਰੀ ਦੇ ਵਿਅਾਹ ‘ਚ ਜਾਣ ਦਾ ਮੌਕਾ ਮਿਲਿਅਾ। ਵਿਅਾਹ ਦੀ ਖਾਸ ਖਿੱਚ ਜਾਗੋ ਸੀ, ਜਿਸ ਵਿੱਚ ਸ਼ਾਮਲ ਹੋਣ ਲੲੀ ਮੇਰੀ ਭੂਅਾ ਜੀ ਦੇ ਬੇਟੇ ਵੱਲੋਂ ਸਾਰੇ ਰਿਸ਼ਤੇਦਾਰਾਂ ਨੂੰ ਖਾਸ ਤੌਰ ਤੇ ਬੇਨਤੀ ਕੀਤੀ ਗੲੀ ਸੀ। ਜਾਗੋ ਵਿੱਚ ਸ਼ਾਮਲ ਹੋ ਕੇ ਜਿੱਥੇ ਮੈਂ ਪੁਰਾਣੇ ਸਭਿਅਾਚਾਰ ਨੂੰ ਮਾਣਿਅਾ,ਓਥੇ ੲਿੱਕ ਅਲੋਕਾਰ ਦ੍ਰਿਸ਼ ਵੀ ਵੇਖਣ ਦਾ ਮੌਕਾ ਮਿਲਿਅਾ, ਜੋ ਮੈਂ ਪਹਿਲਾਂ ਕਦੇ ਨਹੀਂ ਵੇਖਿਅਾ ਸੀ। ਜਾਗੋ ਤੋਂ ਬਾਦ ਸਾਡੀਅਾਂ ਰਿਸ਼ਤੇਦਾਰ ਬੀਬੀਅਾਂ ਨੇ ਗੁੱਤਮ- ਗੁੱਤੀਂ ਹੋ ਕੇ ਸਾਬਿਤ ਕਰ ਦਿੱਤਾ ਕਿ ਵਿਅਾਹਾਂ- ਸ਼ਾਦੀਅਾਂ ਵਿੱਚ ਸ਼ਰਾਬੀ ਹੋ ਕੇ ਛਿੱਤਰੋ-ਛਿੱਤਰੀ ਹੋਣ ਵਿੱਚ ਮਰਦਾਂ ਦੀ ਹੀ ੲਿਜਾਰੇਦਾਰੀ ਨਹੀਂ ਹੈ, ਬੀਬੀਅਾਂ ਵੀ ਜ਼ਿੰਦਗੀ ਦੇ ਕਿਸੇ ਖੇਤਰ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ।
ਨਾਨਕੇ ਮੇਲ ਦੀਅਾਂ ਬੀਬੀਅਾਂ ਦੀ ‘ਲਿਸ਼ਕ- ਪੁਸ਼ਕ’ ਤੋਂ ਪਹਿਲਾਂ ਤਾਂ ਮੈਨੂੰ ਭਰਮ ਹੋ ਗਿਅਾ ਕਿ ਜਾਗੋ ਦੀਅਾਂ ਬੋਲੀਅਾਂ ਵਿੱਚ ਨਾਨਕੀਅਾਂ ਬਾਜ਼ੀ ਮਾਰ ਜਾਣਗੀਅਾਂ, ਪਰ ਮੇਰਾ ੲਿਹ ਭਰਮ ਛੇਤੀ ਹੀ ਦੂਰ ਹੋ ਗਿਅਾ, ਜਦ ਜਾਗੋ ਚੁੱਕ ਕੇ ਤੁਰਨ ਵੇਲੇ- ਜਾਗੋ ਲੲੀ ਖਾਸ ਤੌਰ ‘ਤੇ ਗੁਲਾਬੀ ਘੱਗਰਾ ਬਣਵਾ ਕੇ ਲਿਅਾੲੀ ਗੋਰੀ ਚਿੱਟੀ ਮਾਮੀ ਨੇ ਨਾ ਹੀ ਸਾਡੀ ਭੂਅਾ ਦੇ ਪੁੱਤ ਤੋਂ ਕੋੲੀ ਲਾਗ ਮੰਗਿਅਾ ਤੇ ਨਾ ਹੀ ਮਾਮਿਅਾਂ ਵਿੱਚੋਂ ਕਿਸੇ ਨੇ ਛੱਜ ਕੁੱਟਣ ਲੲੀ ਮਜ਼ਬੂਤ ਸੋਟੀ ਦਾ ੲਿੰਤਜ਼ਾਮ ਕੀਤਾ। ਵਿਅਾਹ ‘ਚ ਸ਼ਾਮਲ ਹੋਣ ਅਾੲੇ 6/7 ਮਾਮੇ ਮਾਸੜ ਜਾਗੋ ਕੱਢਣ ਦੇ ਮੁੱਢਲੇ ਸ਼ਗਨ- ਵਿਹਾਰ ਤੋਂ ਤੁਰੰਤ ਬਾਦ ਹੀ ਕਿਤੇ ਅਲੋਪ ਹੋ ਗੲੇ। ਬਾਕੀ ਰਹਿ ‘ਗੀਅਾਂ ਮਾਮੀਅਾਂ ਮਾਸੀਅਾਂ ਤੇ ੳੁਹਨਾਂ ਦੇ ਬੱਚੇ ਮਿਲਾ ਕੇ ਕੁੱਲ 15/16 ਨਿਹੱਥੇ ਜੀਅ ਹੀ ਮੈਦਾਨੇ- ਜੰਗ ਵਿੱਚ ਸਨ, ਜਦ ਕਿ ਮੁਕਾਬਲੇ ਵਿੱਚ ੳੁਹਨਾਂ ਦੇ ਦੰਦ ਖੱਟੇ ਕਰਨ ਲੲੀ ਦਾਦਕਾ ਮੇਲ ਦੀਅਾਂ 24/25 ਜੁਝਾਰੂ ਬੀਬੀਅਾਂ ਤੋਂ ੲਿਲਾਵਾ ‘ਕਵਰਿੰਗ ਫਾੲਿਰ’ ਦੇਣ ਲੲੀ ਅਸੀਂ ੲੇਨੇ ਕੁ ਬੀਬੇ ਅਤੇ ਹੁੱਲੜਬਾਜ਼ੀ ਕਰਨ ਵਾਲੇ ਸਾਡੇ 30/35 ਜੁਅਾਕ- ਕੁੱਲ ਮਿਲਾ ਕੇ ਅਸੀਂ 75/80 ਹਥਿਅਾਰਬੰਦ ਯੋਧੇ ਸਾਂ। (ੲਿਸ ਤੋਂ ੲਿਲਾਵਾ ਸਾਡੀ ਫੌਜ ਦੇ ਕੁਝ ‘ਸੂਰਬੀਰ’ ਮਲੋਟ ਤੋਂ ਅਾੳੁਂਦਿਅਾਂ- ਅਕਾਲੀਅਾਂ ਦੇ ਹਰੀਕੇ ਪੱਤਣ ‘ਤੇ ਲਗਾੲੇ ਧਰਨੇ ਦੀ ਵਜ੍ਹਾ ਕਰਕੇ ਵਾੲਿਅਾ ਕਪੂਰਥਲਾ ਅਾੳੁਣ ਕਰਕੇ- ਜਾਗੋ ਤੋਂ ਲੇਟ ਹੋ ਗੲੇ ਸਨ।) ਤੇਜ਼ ਤਰਾਰ ਜਿਹੀ ਤੱਕਣੀ ਵਾਲੀ ੲਿੱਕ ਮਾਮੀ ਨੂੰ ਵੇਖ ਕੇ ਮੈਂ ਸਮਝਿਅਾ ਸੀ ਕਿ ੲਿਹ ਸਾਡੇ ਹਜ਼ੂਮ ਨੂੰ ਥੋੜ੍ਹੀ ਬਹੁਤ ਟੱਕਰ ਦੇ ਸਕਦੀ ਹੈ, ਪਰ ਜਦੋਂ ਮੈਂ ੳੁਸਨੂੰ ਅਾਪਣੀਅਾਂ ਸਾਥਣਾਂ ਨਾਲ ਗੱਲਾਂ ਕਰਦੀ ਸੁਣਿਅਾ ਤਾਂ ਮੇਰਾ ਹਾਸਾ ਨਿਕਲ ਗਿਅਾ, ੳੁਹ ਤੋਤਲੀ ਸੀ, ਜੋ ‘ਕੱਕੇ ਨੂੰ ਤੱਤਾ’ ਤੇ ‘ਥੱਥੇ ਨੂੰ ਖੱਖਾ’ ਬੋਲਦੀ ਸੀ। ਹੁਣ ਸਾਨੂੰ ‘ਬਿਨਾਂ ਹਥਿਅਾਰ ਯੁੱਧ ਵਿੱਚ ਨਿੱਤਰੇ’ ੲਿਸ ਫੌਜੀ ਤੋਂ ਵੀ ਕੋੲੀ ਖਤਰਾ ਨਹੀਂ ਸੀ।
ਜਾਗੋ ਤੁਰਦਿਅਾਂ ਹੀ ਦਾਦਕੀਅਾਂ ਨੇ ਬੋਲੀਅਾਂ ਪਾ ਪਾ ਨਾਨਕੀਅਾਂ ਦੀ ਚੰਗੀ ਨੇਰ੍ਹੀ ਲਿਅਾਂਦੀ, ਅੱਗੋਂ ‘ਗੂੰਗੇ ਭਲਵਾਨਾਂ’ ਕੋਲ ਸ਼ਰਮਿੰਦੇ ਹੋ ਕੇ ‘ਹੀਂ ਹੀਂ’ ਕਰਕੇ ਹੱਸਣ ਤੋਂ ਬਿਨਾਂ ਹੋਰ ਕੋੲੀ ਚਾਰਾ ਨਹੀਂ ਸੀ, ਵਿਚਾਰੀਅਾਂ ਨਾਨਕੀਅਾਂ ਮੈਨੂੰ – ਠੰਡੇ ਪਾਣੀ ਦੇ ਭਰੇ ਟੱਬ ਵਿੱਚ ਗੋਤੇ ਖਾਣ ਵਾਲੀਅਾਂ ਮਰੀਅਲ ਚੂਹੀਅਾਂ ਵਰਗੀਅਾਂ ਜਾਪ ਰਹੀਅਾਂ ਸਨ, ੳੁਹ ਗਰੀਬਣੀਅਾਂ ਭੱਜ ਕੇ ਜਾਂਦੀਅਾਂ ਤਾਂ ਜਾਂਦੀਅਾਂ ਕਿੱਥੇ?
ਸ਼ਰੀਕੇ ਬਰਾਦਰੀ ਦੇ ਘਰਾਂ ਵਿੱਚ ਜਾਣ ਤੋਂ ਬਾਦ, ਘਰ ਅਾ ਕੇ, ਜ਼ੋਸ਼ ਵਿੱਚ ਅਾੲੀਅਾਂ ਦਾਦਕੀਅਾਂ ਨੇ ਕੁਝ ‘ਮਾਸਾਹਾਰੀ’ ਬੋਲੀਅਾਂ ਪਾ ਕੇ ਅਸਲੋਂ ਹੀ ਨਾਨਕੀਅਾਂ ਨੂੰ ਨਿੱਸਲ ਕਰ ਦਿੱਤਾ। ਵੱਗਦੀ ਗੰਗਾ ‘ਚ ਹੱਥ ਧੋਣ ਲੲੀ ਮੈਂ ਵੀ ਗੋਰੀ ਚਿੱਟੀ ਮਾਮੀ ਨੂੰ ਸੰਬੋਧਨ ਕਰਕੇ ਬੋਲੀਅਾਂ ਪਾੲੀਅਾ –
“ਸ਼ੱਬੋ ਦੀ ਮਾਮੀ ਦਾ ਲੰਮਾ ਪਰਾਂਦਾ,
ਹੱਗਣ ਗੲੀ ਦਾ ਲਿੱਬੜ ਗਿਅਾ,
ਵਾਹ ਵਾਹ ਤਮਾਸ਼ਾ ਵਿਗੜ ਗਿਅਾ,
ਵਾਹ ਵਾਹ ਤਮਾਸ਼ਾ ਵਿਗੜ ਗਿਅਾ !”
“ਸ਼ੱਬੋ ਦੀ ਮਾਮੀ ਨੇ ਘੱਗਰਾ ਸਵਾੲਿਅਾ,
ਘੱਗਰੇ ‘ਚ ਰਹਿ ਗੲੀਅਾਂ ਮੋਰੀਅਾਂ,
ਸਾਰੇ ਮੁੰਡੇ ਕਹਿੰਦੇ,
ਮਾਮੀ ਦੀਅਾਂ ਲੱਤਾਂ ਗੋਰੀਅਾਂ!”
ਮੇਰੀਅਾਂ ੲਿਹ ਬੋਲੀਅਾਂ ਸੁਣ ਕੇ ਸਾਡੀ ਮੁੰਡੀਰ ਨੇ ੳੁੱਚੀ – ੳੁੱਚੀ ਚੀਕਾਂ ਮਾਰਨੀਅਾਂ ਸ਼ੁਰੂ ਕਰ ਦਿੱਤੀਅਾਂ। 
“ਵੇਖ ਲੈ, ਹੈ ਨੇ ਗੋਰੀਅਾਂ ਲੱਤਾਂ, ਤੈਨੂੰ ਕਿੳੁਂ ਢਿੱਡ ਪੀੜ ਹੁੰਦੀ ੲੇ?” ਰੋਣ-ਹਾਕੀ ਹੋੲੀ ਮਾਮੀ ਨੇ ਗਿੱਟਿਅਾਂ ਤੋਂ ਘੱਗਰਾ ਚੁੱਕ ਕੇ ਗੋਰੀਅਾਂ ਲੱਤਾਂ ਵਿਖਾੳੁਣ ਦੇ ਬਹਾਨੇ, ਖਾਸ ਤੌਰ ‘ਤੇ ਜਾਗੋ ਲੲੀ ਬਣਵਾੲੀਅਾਂ ਝਾਂਜਰਾਂ ਵੀ ਵਿਖਾ ਦਿੱਤੀਅਾਂ।
ਲੋਹਾ ਗਰਮ ਵੇਖ ਕੇ ਮੈਂ ੲਿੱਕ ਹੋਰ ਸੱਟ ਮਾਰੀ –
“ਅਾਰੀ ਅਾਰੀ ਅਾਰੀ,
ਸ਼ੱਬੋ ਦੀ ਮਾਮੀ ਦੀ,
ਠਾਣੇਦਾਰ ਨਾਲ ਯਾਰੀ,
ਸ਼ੱਬੋ ਦੀ ਮਾਮੀ ਦੀ,
ਠਾਣੇਦਾਰ ਨਾਲ ਯਾਰੀ!”
ਮੇਰੀ ੲਿਸ ਬੋਲੀ ਨੇ ਸਾਡੇ ਗਰੁੱਪ ਵਿੱਚ ਜ਼ਬਰਦਸਤ ਹਾਸੜ ਮਚਾ ਦਿੱਤੀ।
“ਬੱਲੇ ਵੇ ਠਾਣੇਦਾਰਾ !” ਮੇਰੀ ੲਿੱਕ ਭੂਅਾ ਨੇ ਮਾਣ ਨਾਲ ਮੇਰੀ ਪਿੱਠ ਥਾਪੜੀ।
“ਠਾਣੇਦਾਰ ਨਾਲ ਯਾਰੀ ਪਾੳੁਂਦੀ ੳੂ ਮੇਰੀ ਜੁੱਤੀ, ਮੇਰਾ ਸੂਬੇਦਾਰ ਜਿੳੁਂਦਾ ਰਹੇ!” ਕਹਿ ਕੇ ਗੋਰੀ ਮਾਮੀ ਨੇ ਅਾਪਣੀ ਵਰਾਛ ਵਿੰਗੀ ਕਰਕੇ, ਅਾਪਣੇ ਸਿਰ ਨੂੰ ਸੱਜੇ ਪਾਸੇ ਨੂੰ ਝੱਟਕਾ ਜਿਹਾ ਦਿੱਤਾ। ਹੁਣ ਮੈਨੂੰ ੳੁਹ ਮੈਦਾਨ ਛੱਡ ਕੇ ਭੱਜਣ ਲੲੀ ਤਿਅਾਰ ਜਾਪੀ।
ੲਿਸੇ ਦੌਰਾਨ ਹੀ ਹਰਫਲੀਅਾਂ ਦੋ ਮਾਮੀਅਾਂ- ੲਿੱਕ ਗੋਰੀ ਤੇ ੲਿੱਕ ਹੋਰ- ਨੇ ਸਾਡੀ ੲਿੱਕ ਭੈਣ ਨੂੰ ਬਾਂਹੋਂ ਫੜਕੇ ਖਿੱਚ ਕੇ, ਅਾਪਣੇ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਤਾਂ ਸਾਡੀ ਭੈਣ ਘਬਰਾ ਗੲੀ, ਫਿਰ ੳੁਸ ਨੇ ਤੁਰੰਤ ਅਾਪਣੇ ਅਾਪ ਨੂੰ ਸੰਭਾਲਿਅਾ ਤੇ ਸ਼ੇਰਨੀ ਬਣਕੇ ਦੋਹਾਂ ਮਾਮੀਅਾਂ ਨੂੰ ਧੱਕਾ ਦੇ ਕੇ- ਮੇਲ ਦੇ ਸੌਣ ਲੲੀ ਲਿਅਾਂਦੇ- ੲਿੱਕ ਕੋਨੇ ਵਿੱਚ ਪੲੇ ਗੱਦਿਅਾਂ ਤੇ ਸੁੱਟ ਦਿੱਤਾ, ਗੋਰੀ ਚਿੱਟੀ ਮਾਮੀ ਦੀ ਕਰਵਾੲੀ ਹੋੲੀ ‘ਪੋਨੀ’ ਤੋਂ ਰਬੜ ਬੈਂਡ ਲਹਿ ਕੇ, ੳੁਸਦੀਅਾਂ ਜ਼ੁਲਫਾਂ ਖਿਲਰ ਗੲੀਅਾਂ ਤੇ ੳੁਸਦੀ ਜਾਗੋ ਕੱਢਣ ਤੋਂ ਪਹਿਲਾਂ ਲਗਾੲੀ ਗੲੀ ਤਾਜ਼ੀ – ਤਾਜ਼ੀ ਸੁਰਖ਼ੀ ਨਾਲ ੳੁਸਦਾ ਕਾਫ਼ੀ ਮੂੰਹ ਲਿੱਬੜ ਗਿਅਾ। ਹੁਣ ੳੁਸਦੀ ਸ਼ਕਲ ਕਬਰਾਂ ‘ਚੋਂ ਫਰਾਰ ਹੋ ਕੇ ਸ਼ਹਿਰ ਵੱਲ ਅਾੲੀ ਭੂਤਨੀ ਵਰਗੀ ਹੋ ਗੲੀ।
ੲਿਸੇ ਦੌਰਾਨ ਹੀ ਰੋਹ ਵਿੱਚ ਅਾੲੀ ਸਾਡੀ ੲਿੱਕ ਜ਼ੋਸ਼ੀਲੀ ਭੈਣ ਨੇ ਤੋਤਲੀ ਮਾਮੀ ਨੂੰ ਫੜਕੇ ਗੱਦਿਅਾਂ ‘ਤੇ ਲੰਮੀ ਪਾ ਲਿਅਾ। ੳੁਸ ਵਿਚਾਰੀ ਨੇ ਥੱਲ਼ੇ ਪੲੀ ਨੇ ਹਾਲ- ਦੁਹਾੲੀ ਪਾੲੀ –
“ਭੈਣੇ ! ਮੈਂ ਤੈਨੂੰ ਤੀ ਤਿਅਾ? ਮੈਂ ਤੇ ਤੂੲੀ ਵੀ ਨੀਂ ! “
ਨਾਨਕੀਅਾਂ ਦੀ ਅੲੀ ਤੲੀ ਫਿਰਦੀ ਵੇਖ ਦਾਦਕੇ ਮੇਲ ਦਾ ਹੱਸ ਹੱਸ ਬੁਰਾ ਹਾਲ ਹੋ ਰਿਹਾ ਸੀ।
ਮੈਂ ਘਰ ਵਾਲਿਅਾਂ ਨਾਲ ਮਿਲ ਕੇ- ਗੱਲ ਹੋਰ ਵੱਧਣ ਦੇ ਡਰੋਂ ਬੀਬੀਅਾਂ ਦਾ ‘ਸੀਜ਼ ਫਾੲਿਰ’ ਕਰਵਾ ਕੇ ੳੁਹਨਾਂ ਨੂੰ ਵੱਖ- ਵੱਖ ਕੀਤਾ।
ਬਾਦ ਵਿੱਚ ਮਾਮਿਅਾਂ ਦੀ ਭਾਲ ਕਰਨ ‘ਤੇ, ੳੁਹਨਾਂ ਨੂੰ ਅਸੀਂ- ਘਰ ਤੋਂ ਪਾਸੇ- ਦਾਰੂ ਪੀ ਕੇ ਤੂੜੀ ਵਾਲੇ ਵੱਡੇ ਦਲਾਨ ਵਿੱਚ ਮੰਜਿਅਾਂ ‘ਤੇ ਰਜਾੲੀਅਾਂ ਦਾ ਨਿੱਘ ਮਾਣਦੇ- ਬ੍ਰਾਮਦ ਕੀਤਾ।
ਵਿਅਾਹ ਵਿੱਚ- ਦੋਹਾਂ ਧਿਰਾਂ ਵਿੱਚ ਫਿੱਕ ਪੈਣ ਦੇ ਡਰੋਂ ਘਰ ਵਾਲਿਅਾਂ ਵੱਲੋਂ ਨਾਨਕੀਅਾਂ- ਦਾਦਕੀਅਾਂ ਦੀ ਸੁਲਾਹ ਕਰਵਾੳੁਣ ਦੌਰਾਨ ਭਾਂਵੇਂ ਮੈਂ ਵੀ ਗੋਰੀਅਾਂ ਲੱਤਾਂ ਵਾਲੀ ਮਾਮੀ ਤੋਂ ਮਾਫ਼ੀ ਮੰਗ ਲੲੀ ਸੀ, ਪਰ ਫਿਰ ਵੀ ਸਾਰੇ ਵਿਅਾਹ ਦੌਰਾਨ ਮੇਰੀ ਜਦ ਵੀ ੳੁਸ ਨਾਲ ਨਜ਼ਰ ਮਿਲਦੀ ਰਹੀ, ੳੁਹ ਅਾਪਣੇ ਮੱਥੇ ‘ਤੇ ਤਿਓੜੀਅਾਂ ਪਾ ਕੇ ਤੇ ਵਰਾਛ ਜਿਹੀ ਵਿੰਗੀ ਕਰਕੇ ਅਾਪਣੇ ਸਿਰ ਨੂੰ ਸੱਜੇ ਪਾਸੇ ਝੱਟਕਾ ਦੇਣਾ ਨਹੀਂ ਭੁੱਲ਼ੀ !

LEAVE A REPLY

Please enter your comment!
Please enter your name here