ਮੈ ਤਾਂਤਰਿਕ ਹਾਂ ਮਸ਼ਹੂਰ ਬਹੁਤ ਮੈਂ ਤਜਰਬੇਕਾਰ ਪੁਰਾਣਾ

ਮੁਸ਼ਕਿਲਾਂ ਸਾਰੀਆ ਹੱਲ ਕਰਾਂ ਮੈਂ ਕੀ ਕਚਿਹਰੀ ਥਾਣਾ

ਆਈਲੈਟਸ ਵੀਜਾ ਹੱਥ ਵਿੱਚ ਮੇਰੇ ਜੇ ਕਰ ਵਿਦੇਸ਼ ਜਾਣਾ

ਲਾਇਲਾਜ਼ ਹਰ ਰੋਗ ਮੈਂ ਤੋੜਦਾ ਦੁੱਨੀਆ ਮੰਨਦੀ ਭਾਣਾ

ਹਰ ਔਰਤਾਂ ਨੂਂੰ ਵਸ਼ ਮੈਂ ਕਰ ਲਵਾਂ ਮੋਹਣੀ ਮੰਤਰ ਜਾਣਾ

ਖੁੱਦ ਨੂਂੰ ਲੋਕੀ ਸਮਝਣ ਕਮਲਾ ਮੈਨੂੰ ਕਹਿਣ ਸਿਆਣਾ

ਸਿੱਖ ਇਸਾਈ ਮੁਸਲਿਮ ਭਾਈ ਮੇਰੇ ਅੱਗੇ ਨਿਆਣਾ

ਕਦਮਾਂ ਵਿਚ ਆ ਆ ਡਿੱਗਦਾ ਪੇਂਡੂ ਸ਼ਹਿਰ ਲਾਣਾ

ਹਰ ਧਰਮ ਦੇ ਉਲਝੇ ਜੀਵ ਦਾ ਮੇਰੇ ਕੋਲ ਠਕਾਣਾ

ਉੱਠਣਾ ਬੈਠਣਾ ਮੰਤਰੀਆਂ ਦੇ ਨਾਲ ਫਾਈਵ ਸਟਾਰ ਚ ਖਾਣਾ

ਨੱਕ ਰਗੜੋ ਨਾਲ ਪੈਰ ਵੀ ਧੋਵੋ ਜਿਸ ਨੇ ਲਾਭ ਅਠਾਉਣਾ

ਅੰਨਾ ਕੁੱਲ ਜਹਾਨ ਹੈ ਵੱਸਦਾ ਮੈਂ ਅਨਿਆਂ ਵਿੱਚ ਕਾਣਾ

ਮੇਰੀਆਂ ਭੇਡਾ ਓਹੀ ਖਾਵਣ ਜੋ ਮੈ ਸੁਟਦਾ ਦਾਣਾ

ਸਭ ਤੋਂ ਸੌਖਾ ਬਿਜਸਨੈਸ ਜੱਗ ਤੇ ਲੋਕਾਂ ਨੂਂੰ ਭਰਮਾਉਣਾ

ਰੱਬ ਤੇ ਭੂਤ ਦਾ ਗੱਪ ਹੈ ਗਹਿਰਾ ਸਮਝ ਕਿਸੇ ਨਾ ਆਉਣਾ

ਕਾਲੇ ਪੀਲੇ ਇਲਮ ਗਣਾ ਕੇ ਮੈ ਨਿਤ ਮੌਜਾਂ ਮਾਣਾਂ

ਬਿੰਦਰਾ ਮੇਰਾ ਭੇਦ ਨਾ ਖੋਲੀਂ ਮੇਰਾ ਧਰਮੀ ਬਾਣਾ

LEAVE A REPLY

Please enter your comment!
Please enter your name here