ਚਾਹੇ ਸਾਰਾ ਦਿਨ ਕੰਮ ਕਰਦਾ ਹੈ ਮਜ਼ਦੂਰ,
ਫਿਰ ਵੀ ਉਹ ਭੁੱਖਾ ਸੌਣ ਲਈ ਹੈ ਮਜਬੂਰ।

ਜਿੰਨਾ ਪੈਸੇ ਖਾਤਰ ਘੋਲ ਕਰੇ ਮਜ਼ਦੂਰ,
ਉੰਨਾ ਪੈਸਾ ਉੁਸ ਤੋਂ ਜਾਈ ਜਾਵੇ ਦੂਰ।

ਜਿੰਨਾ ਧਨ ਆਈ ਜਾਂਦਾ ਹੈ ਅਮੀਰਾਂ ਕੋਲ,
ਉੰਨਾ ਹੀ ਉਹ ਹੋਈ ਜਾਂਦੇ ਨੇ ਮਗਰੂਰ।

ਨ੍ਹੇਰੀ ਫਲ ਵਾਲੇ ਰੁੱਖਾਂ ਦਾ ਕੁਝ ਨਾ ਛੱਡੇ,
ਜਦ ਉਹਨਾਂ ਨੂੰ ਯਾਰੋ ਲੱਗਾ ਹੋਵੇ ਬੂਰ।

ਉਹ ਘਰ ਤਾਂ ਹੁੰਦਾ ਹੈ ਭਾਗਾਂ ਵਾਲਾ ਯਾਰੋ,
ਜਿਸ ਵਿੱਚ ਹੋਵੇ ਬਜ਼ੁਰਗਾਂ ਦੀ ਇੱਜ਼ਤ ਭਰਪੂਰ।

ਹੁਣ ਕੁੜੀਆਂ ਤੋਂ ਅੱਗੇ ਮੁੰਡੇ ਵੱਧ ਨ੍ਹੀ ਸਕਦੇ,
ਐਵੇਂ ਲੋਕੀਂ ਉਹਨਾਂ ਦੇ ਲਈ ਰਹੇ ਨੇ ਝੂਰ।

ਕੰਗਾਲਾਂ ਤੇ ਅਮੀਰਾਂ ‘ਚ ਸਦਾ ਨ੍ਹੀ ਇਹ ਵੱਧਣਾ,
ਇਕ ਦਿਨ ਪਾੜਾ ਘਟੇਗਾ ਉਹਨਾਂ ਵਿੱਚ ਜ਼ਰੂਰ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)੯੯੧੫੮੦੩੫੫੪

LEAVE A REPLY

Please enter your comment!
Please enter your name here