ਨਸ਼ਿਆਂ ਵਿੱਚ ਹੋ ਗਈ ਗਰਕ,
ਨਵੀਂ ਜੋ ਅੱਜ ਜਵਾਨੀ ਚੜ੍ਹੀ ਐ !!
ਪਹਿਲਾਂ ਭਾਰਤ ਸੋਨੇ ਦੀ ਚਿੜੀ ਸੀ,
ਅੱਜ ਪੰਜਾਬ ਚਿੱਟੇ ਦੀ ਚਿੜੀ ਐ !!
ਮੈਂ ਨਸ਼ੇ ਦਾ ਸਖਤ ਵਿਰੋਧੀ ਹਾਂ,
ਚਿੱਟੇ ਨੂੰ ਨਫਰਤ ਕਰਦਾ ਹਾਂ !!
“ਦਿਆਲ”ਨਸ਼ੇ ਖਿਲਾਫ ਜੋ ਲੜਦੇ ਨੇਂ
ਉਨ੍ਹਾਂ ਸਭ ਦੀ ਹਾਮੀ ਭਰਦਾ ਹਾਂ !!
———————————

ਲੱਗੀ ਕਿਸਦੀ ਨਜ਼ਰ ਕੁਲਹਿਣੀ ?
ਪੀ ਗਈ,ਪੰਜ ਦਰਿਆ ਦਾ ਪਾਣੀ ?
ਨਸ਼ਿਆਂ ਦਾ ਏਥੇ ਛੇਵਾਂ,
ਜਿਸਨੇਂ ਕੱਢ ਦਰਿਆ ਦਿੱਤਾ !!
ਬੜਾ ਰੰਗਲਾ ਸੀ ਪੰਜਾਬ ਮੇਰਾ,
ਚਿੱਟੇ ਦੀ ਚਿੜੀ ਬਣਾ ਦਿੱਤਾ !!

ਤਲਵਾਰਾਂ ਨਾਲ,ਨਾਂ ਮਰਦੇ ਸੀ,
ਨਹੀਂ ਗੋਲੀਆ ਤੋਂ,ਸੀ ਡਰਦੇ !!
ਜਦੋਂ ਵਿੱਚ ਮੈਦਾਨ ਉੱਤਰਦੇ ਸੀ,
ਵੈਰੀ ਦੇ ਡੱਕਰੇ ਕਰਦੇ !!
ਪਰ ਅਣਖੀ ਸ਼ੇਰ ਪੰਜਾਬੀਆਂ ਨੂੰ,
ਸਰਿੰਜਾਂ ਨੇਂ ਮਾਰ ਮੁਕਾ ਦਿੱਤਾ !!
ਬੜਾ ਰੰਗਲਾ ਸੀ ਪੰਜਾਬ ਮੇਰਾ,
ਚਿੱਟੇ ਦੀ ਚਿੜੀ ਬਣਾ ਦਿੱਤਾ !!

ਚਿੱਟੇ ਕੱਫਣ,ਚਿੱਟੀਆਂ ਚੁੰਨੀਆਂ,
ਚਿੱਟਾ ਰੋਜ ਬੁਝਾਉਂਦਾ ਦੀਵੇ,!!
ਪੁੱਤਾਂ ਬਿਨ ਗਲੀਆਂ ਸੁੰਨੀਆਂ,
ਪਿੰਡ-ਪਿੰਡ ਮਚਦੇ ਪਏ ਨੇਂ ਸਿਵੇ !!
ਬੁਢਾਪੇ ਦੀ ਲਾਠੀ ਨੂੰ ਅੱਜ,
ਨਸ਼ਿਆਂ ਦੀ ਭੇਂਟ ਚੜ੍ਹਾ ਦਿੱਤਾ !!
ਬੜਾ ਰੰਗਲਾ ਸੀ ਪੰਜਾਬ ਮੇਰਾ,
ਚਿੱਟੇ ਦੀ ਚਿੜੀ ਬਣਾ ਦਿੱਤਾ !!

ਆਖਿਰ ਇਹ ਕੌਣ ਲਿਆਉਂਦਾ ?
ਕਿੱਥੋਂ ਬਾਹਰੋਂ ਚਿੱਟਾ ਆਉਂਦਾ ਏ !!
ਇਹ ਕਿਵੇਂ ਅੰਦਰ ਆ ਜਾੰਦਾ ?
ਕੌਣ ਸਰਹੱਦੋਂ ਪਾਰ ਲੰਘਾਉਂਦਾ ਏ ?
ਇੰਨੇ ਸਖਤ ਪਹਿਰਿਆਂ ਅੰਦਰ,
ਕਿਸਨੇਂ ਆਕੇ ਹੱਥ ਫੜਾ ਦਿੱਤਾ ?
ਬੜਾ ਰੰਗਲਾ ਸੀ ਪੰਜਾਬ ਮੇਰਾ,
ਚਿੱਟੇ ਦੀ ਚਿੜੀ ਬਣਾ ਦਿੱਤਾ !!

ਕਈ ਨਸ਼ਿਆਂ ਦੇ ਸੌਦਾਗਰ,
ਕਰਦੇ ਮੌਤਾਂ ਦਾ ਵਿਉਪਾਰ ਨੇਂ ਜੋ,
ਚਿੱਟੇ ਕੱਪੜੇ,ਚਿੱਟੀ ਚਾਦਰ,
ਪਰ ਚਿੱਟੇ ਦੇ ਠੇਕੇਦਾਰ ਨੇਂ ਉਹ !!
ਉੱਤੋ ਬਣੇ ਨਾਕਾਮ ਹਾਕਮਾਂ ਵੀ,
ਅੱਜ ਆਪਣਾ ਰੋਲ ਨਿਭਾ ਦਿੱਤਾ !!
ਬੜਾ ਰੰਗਲਾ ਸੀ ਪੰਜਾਬ ਮੇਰਾ,
ਚਿੱਟੇ ਦੀ ਚਿੜੀ ਬਣਾ ਦਿੱਤਾ !!

ਅੱਜ ਡੋਪ ਟੈਸਟ ਹੀ ਕਾਫੀ ਨਹੀ,
ਪੈਣਾਂ ਸੋਚ ਟੈਸਟ ਵੀ ਕਰਨਾ !!
ਹੁਣ ਨਸ਼ੇ ਖਿਲਾਫ “ਫਿਰੋਜਪੁਰੀ,
ਸਾਨੂੰ ਸਭਨੂੰ ਪੈਣਾਂ ਖੜ੍ਹਨਾਂ !!
ਇਨ੍ਹਾਂ ਨਸਂਿਆ ਨੇਂ ਤਾ ਜਿੰਦਗੀ ਦਾ,
ਬੇੜਾ ਹੀ ਗਰਕ ਕਰਾ ਦਿੱਤਾ !!
ਬੜਾ ਰੰਗਲਾ ਸੀ ਪੰਜਾਬ ਮੇਰਾ,
ਚਿੱਟੇ ਦੀ ਚਿੜੀ ਬਣਾ ਦਿੱਤਾ !!

ਦਿਆਲ ਫਿਰੋਜ਼ਪੁਰੀ ਕਤਰ
📞+97470051346

LEAVE A REPLY

Please enter your comment!
Please enter your name here