ਬੀਜਿੰਗ

ਚੀਨ ਦੇ ਦੱਖਣੀ-ਪੱਛਮੀ ਸੂਬੇ ਸਿਚੁਆਨ ਦੇ ਇਕ ਉਦਯੋਗਿਕ ਪਾਰਕ ‘ਚ ਹੋਏ ਧਮਾਕੇ ‘ਚ 19 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋ ਗਏ। ਚੀਨ ਦੀ ਸਰਕਾਰੀ ਏਜੰਸੀ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਯਿਬਿਨ ਸ਼ਹਿਰ ‘ਚ ਸਥਿਤ ਉਦਯੋਗਿਕ ਪਾਰਕ ਦੇ ਯਿਬਿਨ ਹੇਂਗਦਾ ਟੈਕਨਾਲਾਜੀ ਕੰਪਨੀ ਨਾਮ ਦੇ ਰਸਾਇਣਕ ਪਲਾਂਟ ‘ਚ ਇਹ ਧਮਾਕਾ ਹੋਇਆ। ਧਮਾਕਾ ਵੀਰਵਾਰ ਸ਼ਾਮ 6.30 ਵਜੇ ਹੋਇਆ। ਧਮਾਕੇ ਮਗਰੋਂ ਲੱਗੀ ਅੱਗ ‘ਤੇ ਅੱਜ ਸਵੇਰੇ ਕਾਬੂ ਪਾਇਆ ਗਿਆ ਅਤੇ ਜ਼ਖਮੀਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।। ਚੀਨ ਦੇ ਕਾਰਜ ਸੁਰੱਖਿਆ ਮਾਨਕਾਂ ਦੀ ਸਥਿਤੀ ‘ਚ ਸੁਧਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਚੀਨ ‘ਚ ਜਾਨਲੇਵਾ ਉਦਯੋਗਿਕ ਹਾਦਸਾ ਹੋਣਾ ਹੁਣ ਵੀ ਆਮ ਗੱਲ ਹੈ।

LEAVE A REPLY

Please enter your comment!
Please enter your name here