ਮੈਂ ਨਹੀਂ ਕਹਿੰਦੀ ਉੱਠ ਸਵੇਰੇ ਮੰਦਿਰ ਵਿਚ ਤੂੰ ਜਾ
ਮੈਂ ਨੀ ਕਹਿੰਦੀ ਨਿੱਤ ਸ਼ਾਮ ਨੂੰ ਬਹਿ ਕੇ ਰੱਬ ਘਰ ਆ
ਮੈਂ ਨਹੀਂ ਕਹਿੰਦੀ ਪੋਥੀਆਂ ਪੜ੍ਹ ਪੜ੍ਹ ਰੱਬ ਨੂੰ ਤੂੰ ਭਰਮਾ
ਮੈਂ ਆ ਕਹਿੰਦੀ ਬੰਦਿਆ ਹਰ ਪਲ ਸੱਚਾ ਕਰਮ ਕਮਾ
ਕਦੇ ਖੇਡਣ ਦੀ ਤੂੰ ਸੋਚੀਂ ਨਾ ਕਿਸੇ ਸੱਚੇ ਦਿਲ ਨਾਲ ਯਾਰਾ
ਕਿਸੇ ਦਿਲ ਨੂੰ ਜਿਹੜਾ ਤਪਾਵੇ ਰੱਬ ਓਹਨੂੰ ਫੇਰੇ ਮਾਰਾ ਮਾਰਾ
ਹਰ ਦਿਲ ਨੂੰ ਦੇਈਂ ਸਕੂਨ ਸਦਾ ਓਹਨੂੰ ਕਦੇ ਠੇਸ ਨਾ ਲਾਈਂ
ਹਰ ਦਿਲ ਰੱਖੀਂ ਤੂੰ ਸਾਂਭ ਉਹ ਜਿਹੜੇ ਜਿਹੜੇ  ਨਾਲ ਤੂੰ ਲਾਈ
ਵਫਾ ਕਮਾਈ ਓਦਾਂ ਦੀ ਹਰ ਆਖੇ ਵਫਾ ਦਾ ਪੱਕਾ
ਨਾ ਕਰੀਂ ਕਦੇ ਕਰਤੂਤ ਉਹ ਜਿਹੜੀ ਸਦਾ ਦਵਾਵੇ ਧੱਕਾ
ਜਿਹਦੇ ਨਾਲ ਵੀ ਲਾਈ ਓਹਤੋਂ ਵਫ਼ਾਦਾਰ ਅਖਵਾਈਂ
ਕਿਸੇ ਵੀ ਮੋਹਰੋਂ ਯਾਰਾ ਨਾ ਗੱਦਾਰ ਬਣ ਕੇ ਆਈਂ
ਪੋਥੀਆਂ ਪੜ੍ਹ ਕੇ ਰੱਬ ਨਾ ਮਿਲਦਾ ਇਹ ਨਾ ਕਦੇ ਭੁਲਾਈਂ
ਸੱਚੇ ਰਾਹ ਤੇ ਚੱਲ ਭਾਵੇਂ ਓਹਨੂੰ ਆਪਣੇ ਕੋਲ ਬਿਠਾਈਂ
ਆਖੇ ਰੱਬ ਰੱਖ ਪਾਪ ਨਾ ਦਿਲ ਵਿਚ ਮਿਲਣ ਤੂੰ ਮੈਨੂੰ ਆਈਂ
ਉਹ ਆਖੇ ਦਰ ਮੇਰੇ ਸਦਾ ਤੂੰ ਸੱਚਾ ਬਣ ਕੇ ਆਈਂ
ਮੇਰੇ ਦਰ ਤੇ ਮੰਗਣੋਂ ਪਹਿਲਾਂ ਕਿਸੇ ਨੂੰ ਦੇ ਕੇ ਖੁਦ ਵੀ ਆਵੀਂ
ਦਾਨੀ ਬਣ ਪਹਿਲਾਂ ਮੇਰੇ ਜੇਹਾ ਫੇਰ ਖੁਦ ਨੂੰ ਰੱਬ ਕੁਹਾਵੀਂ

LEAVE A REPLY

Please enter your comment!
Please enter your name here