ਗਣਤੰਤਰਤਾ ਦਿਵਸ ਦੀ ਸਮੁੱਚੇ ਭਾਰਤ ਵਾਸੀਆਂ ਨੂੰ ਲੱਖ-ਲੱਖ ਵਧਾਈ !! 26 ਜਨਵਰੀ 1950
ਦਾ ਦਿਨ ਹਰ ਭਾਰਤ ਵਾਸੀ ਲਈ ਬਹੁਤ ਮਹੱਤਵਪੂਰਣ ਹੈ,ਬਾਬਾ ਸਹਿਬ ਜੀ ਦੁਆਰਾ ਦਿਨ-ਰਾਤ
ਕੜੀ ਮੁੱਸ਼ੱਕਤ ਨਾਲ ਤਿਆਰ ਕੀਤਾ ਭਾਰਤ ਦਾ ਸੰਭੱਧਾਨ ਲਾਗੂ ਹੋਣ ਤੇ ਭਾਰਤ ਜਿੱਥੇ ਪੂਰੇ ਵਿਸ਼ਵ ਵਿੱਚ
ਸਭ ਤੋਂ ਵੱਢਾ ਲੋਕਤੰਤਰ ਅਤੇ ਪੂਰਣ ਪ੍ਰਭੂਤਾ-ਸੰਪੱਨ ਗਣਤੰਤਰ ਬਣਿਆ ਉੱਥੇ ਹੀ ਭਾਰਤ ਦੇ ਬਹੁਗਿਣਤੀ
ਮੂਲਨਿਵਾਸੀ ਲੋਕਾਂ ਨੂੰ ਸੰਪੂਰਨ ਅਧਿਕਾਰ,ਸਤਿਕਾਰ ਅਤੇ ਆਜਾਦੀ ਮਿਲੀ, ਇਲ ਲਈ ਇਹ ਦਿਨ
ਭਾਰਤਵਾਸੀਆਂ ਲਈ ਇੱਕ ਤਿਉਹਾਰ ਵਰਗਾ ਹੀ ਮਹੱਤਵਪੂਰਣ ਹੈ ।
—————————

ਘਰ ਆਪਣੇ ਠੋਕਰਾਂ ਖਾਂਦੇ,
ਯੋਧੇ ਦਰ-ਦਰ ਸੀ ਦਰਮਾਂਦੇ !!

ਵਿੱਚ ਵੰਡ ਅਖੌਤੀ ਵਰਣਾਂ ਦੀ,
ਜਿਹੜੇ ਸ਼ੂਦਰ ਸੀ ਅਖਵਾਂਦੇ !!

ਜਿੰਦਗੀ ਵਿੱਚ ਮਜਲੂਮਾਂ ਦੇ,
ਮੁੜ ਆ ਗਈ ਨਵੀਂ ਬਹਾਰ !!

ਲਿਖ ਸਵਿਧਾਨ ਚ’ ਦੇ ਗਏ,
ਭੀਮ ਆਜਾ਼ਦੀ ਦੇ ਉਪਹਾਰ !!

(26) ਛੱਬੀ ਜਨਵਰੀ ਅਸਲੀ,
ਮੂਲਨਿਵਾਸੀਆਂ ਦਾ ਤਿਉਹਾਰ !!

ਲਏ ਖੋਹ ਹਕੂਕ ਇਨਸਾਨਾਂ ਦੇ,
ਸੀ ਪਸ਼ੂ ਬਰੋਬਰ ਕਰ ਦਿੱਤੇ !!

ਸੀ ਹੱਕਾਂ ਵਾਲੀ ਦੀ ਸੰਘੀ ਤੇ,
ਜ਼ਾਲਮ ਨੇਂ ਗੂਠੇ ਧਰ ਦਿੱਤੇ !!

ਮੁੜ ਦਿੱਤਾ ਬਖ਼ਸ਼ ਨਵਾਂ ਜੀਵਨ,
ਫਿਰ ਖਿੜੀ ਨਵੀਂ ਗੁਲਝਾਰ !!

ਲਿਖ ਸਵਿਧਾਨ ਚ’ ਦੇ ਗਏ,
ਭੀਮ ਆਜਾ਼ਦੀ ਦੇ ਉਪਹਾਰ !!

(26),ਛੱਬੀ ਜਨਵਰੀ ਅਸਲੀ,
ਮੂਲਨਿਵਾਸੀਆਂ ਦਾ ਤਿਉਹਾਰ !!

ਜੋ ਨਾਂ ਆਜ਼ਾਦ ਘੁੰਮ ਸਕਦੇ ਸੀ,
ਨਾ ਵਿੱਦਿਆ ਦਾ ਹੱਕ ਰੱਖਦੇ ਸੀ !!

ਜੋ ਪਿੰਡੋਂ ਬਾਹਰ ਹੀ ਢੇਰਾਂ ਤੇ,
ਕੁੱਲੀਆ ਦੇ ਅੰਦਰ ਵਸਦੇ ਸੀ !!

ਮਰਜੀ ਦੇ ਮਾਲਕ ਕਰ ਦਿੱਤੇ,
ਦੇਕੇ ਮੌਲਿਕ ਸਭ ਅਧਿਕਾਰ !!

ਲਿਖ ਸਵਿਧਾਨ ਚ’ ਦੇ ਗਏ,
ਭੀਮ ਆਜਾ਼ਦੀ ਦੇ ਉਪਹਾਰ !!

(26),ਛੱਬੀ ਜਨਵਰੀ ਅਸਲੀ,
ਮੂਲਨਿਵਾਸੀਆਂ ਦਾ ਤਿਉਹਾਰ !!

ਵਿੱਚ ਪਰਾਧੀਨਤਾ ਲੋਕੀਂ ਜੋ,
ਜਕੜੇ ਸੀ ਅੰਧ ਵਿਸ਼ਵਾਸਾਂ ਦੇ !!

ਡਰੇ ਸਹਿਮੇ ਤੇ ਘਬਰਾਏ ਸੀ,
ਜੋ ਚਮਤਕਾਰਾਂ ਕਰਾਂਮਾਤਾਂ ਦੇ !!

ਜੋ ਖੂਹ ਦੇ ਡੱਡੂ ਫਿਰੋਜਪੁਰੀ,
ਦਿੱਤੇ ਕੱਢ ਭੀਮ ਨੇ ਬਾਹਰ !!

ਲਿਖ ਸਵਿਧਾਨ ਚ’ ਦੇ ਗਏ,
ਭੀਮ ਆਜਾ਼ਦੀ ਦੇ ਉਪਹਾਰ !!

(26) ਛੱਬੀ ਜਨਵਰੀ ਅਸਲੀ,
ਮੂਲਨਿਵਾਸੀਆਂ ਦਾ ਤਿਉਹਾਰ !!

LEAVE A REPLY

Please enter your comment!
Please enter your name here